ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਦੇ ਚਾਹਵਾਨ ਹਨ, ਜਿਸ ਦੌਰਾਨ ਉਨ੍ਹਾਂ ਨਾਲ ਬਹੁਤ ਸਾਰੀਆਂ ਠੱਗੀਆਂ ਵੀ ਹੋ ਜਾਂਦੀਆਂ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਨਵਾਂਸ਼ਹਿਰ ਦੇ ਇਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਨੌਜਵਾਨ ਬਲਵਿੰਦਰ ਸਿੰਘ ਨਾਲ ਉਸ ਦੀ ਘਰਵਾਲੀ ਵੱਲੋਂ ਠੱਗੀ ਕੀਤੀ ਗਈ ਹੈ ।ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਯੂਰਪ ਵਿੱਚ ਕੰਮ ਕਰਨ ਲਈ ਗਿਆ ਸੀ ਅਤੇ ਜਦੋਂ ਹੁਣ ਆਪਣੇ ਘਰ ਸੈਟਲ ਹੋਇਆ ,ਉਸ ਤੋਂ ਬਾਅਦ ਉਸ ਨੇ ਆਪਣੇ ਵਿਆਹ ਕਰਨ ਬਾਰੇ ਸੋਚਿਆ ।ਜਿਸ ਲਈ ਉਸ ਨੇ ਨਵਾਂਸ਼ਹਿਰ ਵਿੱਚ ਬਣੇ ਮੈਰਿਜ ਬਿਊਰੋ ਨਾਲ ਸੰਪਰਕ ਕੀਤਾ ।
ਇਕ ਸਾਲ ਪਹਿਲਾਂ ਉੱਥੇ ਬੱਲੀਆਂ ਵਾਲੀ ਜਸਬੀਰ ਕੌਰ ਮੈਡਮ ਦੁਬਾਰਾ ਉਸ ਨੂੰ ਇੱਕ ਲੜਕੀ ਨਾਲ ਮਿਲਵਾਇਆ ਗਿਆ। ਇਸ ਲੜਕੀ ਦਾ ਨਾਮ ਰਾਜਵਿੰਦਰ ਕੌਰ ਸੀ ਇਸ ਦੌਰਾਨ ਦੋਨਾਂ ਨੇ ਇੱਕ ਦੂਜੇ ਨੂੰ ਪਸੰਦ ਕੀਤਾ ਅਤੇ ਵਿਆਹ ਕਰਵਾਉਣ ਲਈ ਤਿਆਰ ਹੋ ਗਏ ।ਉਸ ਸਮੇਂ ਰਾਜਵਿੰਦਰ ਕੌਰ ਦੁਆਰਾ ਦੱਸਿਆ ਗਿਆ ਸੀ ਕਿ ਉਹ ਕੈਨੇਡਾ ਵਿੱਚ ਸੈੱਟ ਹੈ ਅਤੇ ਕੈਲਗਿਰੀ ਵਿੱਚ ਰਹਿੰਦੀ ਹੈ । ਇਸ ਤੋਂ ਬਾਅਦ ਉਸ ਨੇ ਬਲਵਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਉਸ ਨੂੰ ਕੈਨੇਡਾ ਲੈ ਜਾਵੇਗੀ ਅਤੇ ਉੱਥੇ ਪੱਕਾ ਕਰ ਦੇਵੇਗੀ ਅਤੇ ਇਕ ਸਾਲ ਬਾਅਦ ਉਹ ਆਪਣੇ ਪਿੰਡ ਆਇਆ ਕਰਨਗੇ।
ਸੋ ਅਜਿਹੇ ਬਹੁਤ ਸਾਰੇ ਸੁਪਨੇ ਬਲਵਿੰਦਰ ਸਿੰਘ ਨੂੰ ਉਸ ਨੇ ਦਿਖਾਈ ਸੀ । ਪਰ ਹੁਣ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਜਿਸ ਨਾਲ ਉਸ ਦਾ ਵਿਆਹ ਹੋ ਚੁੱਕਿਆ ਹੈ , ਉਸ ਦੁਆਰਾ ਉਸ ਨਾਲ ਧੋਖਾ ਕੀਤਾ ਗਿਆ ਹੈ ਅਤੇ ਲਗਪਗ ਅਠਾਈ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਰਾਜਵਿੰਦਰ ਕੌਰ ਨੇ ਥੋੜ੍ਹੇ ਥੋੜ੍ਹੇ ਪੈਸੇ ਕਰ ਕੇ ਉਸ ਕੋਲੋਂ ਅਠਾਈ ਲੱਖ ਰੁਪਏ ਕਢਵਾ ਲਏ ਅਤੇ ਹੁਣ ਇਹ ਸਾਰੇ ਪੈਸੇ ਲੈ ਕੇ ਉਹ ਫ਼ਰਾਰ ਹੋ ਗਈ ।
ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਇਸ ਔਰਤ ਦੁਆਰਾ ਗੁਰਦਾਸਪੁਰ, ਤਰਨਤਾਰਨ ਏਰੀਏ ਵਿੱਚ ਹੋਰ ਵੀ ਕਈ ਲੋਕਾਂ ਨਾਲ ਠੱਗੀ ਮਾਰੀ ਗਈ ਹੈ।