ਬੇਜ਼ੁਬਾਨ ਨੂੰ ਗੋਲੀ ਮਾਰਨ ਵਾਲੇ ਬਾਡੀ ਬਿਲਡਰ ਉੱਪਰ ਐਫ ਆਈ ਆਰ ਦਰਜ

Uncategorized

ਪਿਛਲੇ ਦਿਨੀਂ ਫੇਸਬੁੱਕ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਇਕ ਬਾਡੀਬਿਲਡਰ ਨੌਜਵਾਨ ਵੱਲੋਂ ਇੱਕ ਕੁੱਤੇ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ । ਇਹ ਵੀਡੀਓ ਬਹੁਤ ਵਾਇਰਲ ਹੋਈ ਸੀ ਅਤੇ ਹੌਲੀ ਹੌਲੀ ਸੰਸਦ ਵਿੱਚ ਬੇਜ਼ਬਾਨ ਜਾਨਵਰਾਂ ਲਈ ਲੜਨ ਵਾਲੀ ਐੱਮਪੀ ਮੇਨਕਾ ਗਾਂਧੀ ਕੋਲ ਪਹੁੰਚ ਗਈ ।ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪਟਿਆਲਾ ਪੁਲਸ ਨੂੰ ਹੁਕਮ ਜਾਰੀ ਕੀਤੇ ਕਿ ਇਸ ਉਤੇ ਕਾਰਵਾਈ ਕੀਤੀ ਜਾਵੇ । ਇਸ ਤੋਂ ਬਾਅਦ ਪਟਿਆਲਾ ਪੁਲੀਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਤਰਨਜੀਤ ਸਿੰਘ ਨਾਂ ਦੇ ਇਸ ਬਾਡੀਬਿਲਡਰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸੰਬੰਧੀ ਐੱਮਪੀ ਮੇਨਕਾ ਗਾਂਧੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਤਰਨਜੀਤ ਸਿੰਘ ਦੁਆਰਾ ਖ਼ੁਦ ਹੀ ਆਪਣੇ ਫੇਸਬੁੱਕ ਅਕਾਊਂਟ ਉਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਹ ਬੇਜ਼ਬਾਨ ਨਿਹੱਥੇ ਜਾਨਵਰਾਂ ਉੱਤੇ ਗੋਲੀ ਚਲਾ ਰਿਹਾ ਹੈ ਅਤੇ ਉਸ ਵੱਲੋਂ ਇਹ ਵੀਡੀਓ ਲੋਕਾਂ ਨਾਲ ਸ਼ੇਅਰ ਕੀਤੀ ਗਈ ਤਾਂ ਜੋ ਉਹ ਲੋਕਾਂ ਨੂੰ ਆਪਣੀ ਮਰਦਾਨਗੀ ਦਿਖਾ ਸਕੇ ।ਮੇਨਕਾ ਗਾਂਧੀ ਨੇ ਕਿਹਾ ਕਿ ਬੇਜ਼ਬਾਨਾਂ ਦੀ ਜ਼ਿੰਦਗੀਆਂ ਬਚਾਉਣ ਲਈ ਪੁਲੀਸ ਨੂੰ ਸਖ਼ਤ ਹੋਣਾ ਪਵੇਗਾ ਅਤੇ ਆਪਣੀ ਡਿਊਟੀ ਸਮਝ ਕੇ ਇਨ੍ਹਾਂ ਜਾਨਵਰਾਂ ਦੀ ਰੱਖਿਆ ਕਰਨੀ ਹੋਵੇਗੀ।

ਦਿੱਲੀ ਵਿੱਚ ਪਹਿਲਾਂ ਤੋਂ ਹੀ ਸਖ਼ਤ ਕਾਨੂੰਨ ਬਣਾਏ ਗਏ ਹਨ। ਇਸ ਤੋਂ ਇਲਾਵਾ ਮੇਨਕਾ ਗਾਂਧੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਜਿਹੇ ਲੋਕ ਬਾਡੀਬਿਲਡਿੰਗ ਕਰਨ ਸਮੇਂ ਨਸ਼ੇ ਦਾ ਪ੍ਰਯੋਗ ਕਰ ਕੇ ਆਪਣਾ ਸਰੀਰ ਬਣਾਉਂਦੇ ਨੇ ਜਿਸ ਦੌਰਾਨ ਦਿਮਾਗ ਹਿੱਲ ਜਾਂਦੈ ਤੇ ਅਜਿਹਾ ਘਟੀਆ ਕੰਮ ਕਰਦੇ ਹਨ । ਦੱਸ ਦਈਏ ਕਿ ਮੇਨਕਾ ਗਾਂਧੀ ਦੁਆਰਾ ਵਰਤੇ ਗਏ ਬਾਡੀਬਿਲਡਿੰਗ ਦੌਰਾਨ ਨਸ਼ੇ ਦੀ ਗੱਲ ਉੱਤੇ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਕਾਫੀ ਭੰਡਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਗੱਲ ਬਾਰੇ ਤੁਹਾਨੂੰ ਪਤਾ ਨਹੀਂ ਉਸ ਬਾਰੇ ਨਹੀਂ ਬੋਲਣਾ ਚਾਹੀਦਾ । ਬਾਕੀ ਤਰਨਜੀਤ ਸਿੰਘ ਦੁਆਰਾ ਕੁੱਤੇ ਨੂੰ ਮਾਰਨਾ ਗਲਤ ਗੱਲ ਹੈ ,

ਪਰ ਜਿਹੜੇ ਲੋਕ ਜਿੰਮ ਵਿਚ ਜਾ ਕੇ ਮਿਹਨਤ ਕਰਕੇ ਆਪਣਾ ਸਰੀਰ ਬਣਾਉਂਦੇ ਹਨ ਉਨ੍ਹਾਂ ਉੱਤੇ ਉਂਗਲ ਚੁੱਕਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ।

Leave a Reply

Your email address will not be published. Required fields are marked *