ਮੋਦੀ ਦੀ ਸਪੋਟਰ ਪਾਇਲ ਰਹਿਤੋਗੀ ਦਾ ਰੋ ਰੋ ਕੇ ਬੁਰਾ ਹਾਲ,ਕਿਹਾ ਹੁਣ ਅਸੀਂ ਥੋਨੂੰ ਸਪੋਰਟ ਨਹੀਂ ਕਰਨੀ

Uncategorized

ਪਿਛਲੇ ਸਮੇਂ ਇਸ ਅਦਾਕਾਰਾ ਨੇ ਦਿਲਜੀਤ ਦੁਸਾਂਝ ਉੱਤੇ ਇਲਜ਼ਾਮ ਲਗਾਏ ਸੀ ਕਿ ਇਹ ਲੋਕਾਂ ਨੂੰ ਭਟਕਾਉਣ ਦਾ ਕੰਮ ਕਰ ਰਿਹਾ ਹੈ, ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਤੇ ਵੀ ਕਾਫ਼ੀ ਸਵਾਲ ਚੁੱਕੇ ਸੀ। ਇਸ ਤੋਂ ਇਲਾਵਾ ਮੋਦੀ ਸਰਕਾਰ ਦੀ ਫੁੱਲ ਹਿਮਾਇਤ ਕੀਤੀ ਗਈ ਸੀ । ਹੁਣ ਇਸ ਅਦਾਕਾਰਾ ਵੱਲੋਂ ਮੋਦੀ ਸਰਕਾਰ ਸਾਹਮਣੇ ਰੋ ਰੋ ਕੇ ਲੋਕਾਂ ਲਈ ਕੰਮ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਪਾਇਲ ਰੋਹਤਗੀ ਦੀ ਜਿਸ ਨੂੰ ਕੰਗਨਾ ਰਣੌਤ ਦੀ ਦੋਸਤ ਵੀ ਕਿਹਾ ਜਾਂਦਾ ਹੈ । ਦੋਨੋਂ ਹੀ ਅਕਸਰ ਸੋਸ਼ਲ ਮੀਡੀਆ ਉੱਤੇ ਵਿਵਾਦ ਖੜ੍ਹੇ ਕਰਦੀਆਂ ਹਨ ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਨੂੰ ਭੰਡਿਆ ਵੀ ਜਾਂਦਾ ਹੈ

ਅਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਸਪੋਰਟ ਵੀ ਕੀਤੀ ਜਾਂਦੀ ਹੈ । ਪਿਛਲੇ ਦਿਨੀਂ ਪਾਇਲ ਰੋਹਤਗੀ ਨੇ ਲਾਈਵ ਹੋ ਕੇ ਲੋਕਾਂ ਨੂੰ ਕਿਹਾ ਕਿ ਹਿੰਦੂ ਲੋਕਾਂ ਨਾਲ ਗ਼ਲਤ ਕੀਤਾ ਜਾ ਰਿਹਾ ਹੈ, ਭਾਜਪਾ ਦੇ ਵਰਕਰਾਂ ਨੂੰ ਮਾਰਿਆ ਜਾ ਰਿਹਾ ਹੈ । ਪਰ ਲੋਕ ਅਜਿਹਾ ਕਹਿ ਰਹੇ ਹਨ ਕਿ ਉਹ ਨਫ਼ਰਤ ਫੈਲਾ ਰਹੀ ਹੈ ।ਉਸ ਨੇ ਕਿਹਾ ਕਿ ਮੈਂ ਕੋਈ ਨਫ਼ਰਤ ਨਹੀਂ ਬਲਕਿ ਲੋਕਾਂ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਹਾਂ ਅਤੇ ਜੇਕਰ ਕਈ ਵਾਰ ਇਨਫਰਮੇਸ਼ਨ ਗ਼ਲਤ ਜਾਰੀ ਹੋ ਜਾਂਦੀ ਹੈ ਤਾਂ ਉਸ ਦੀ ਮੁਆਫੀ ਮੰਗਦੀ ਹਾਂ ।

ਅਦਾਕਾਰਾ ਪਾਇਲ ਰੋਹਤਗੀ ਨੇ ਕਿਹਾ ਕਿ ਸੋਨੂੰ ਸੂਦ ਜੋ ਸਿਰਫ਼ ਆਕਸੀਜਨ ਤੇ ਗੱਲਬਾਤ ਕਰਦੇ ਹਨ ਉਨ੍ਹਾਂ ਨੂੰ ਲੋਕਾਂ ਵੱਲੋਂ ਦੇਵਤਾ ਬਣਾਇਆ ਜਾ ਰਿਹਾ ਹੈ , ਪਰ ਜੋ ਲੋਕ ਦੇਸ਼ ਦੀਆਂ ਹੋਰਨਾਂ ਸਮੱਸਿਆਵਾਂ ਤੇ ਵੀ ਗੱਲ ਕਰਦੇ ਹਨ ਉਨ੍ਹਾਂ ਨੂੰ ਲੋਕ ਨੈਗਟਿਵ ਸੋਚ ਵਾਲੇ ਕਹਿੰਦੇ ਹਨ। ਇਸ ਤੋਂ ਇਲਾਵਾ ਅਦਾਕਾਰਾ ਨੇ ਬੰਗਾਲ ਚ ਹੋਈਆਂ ਚੋਣਾਂ ਤੇ ਵੀ ਗੱਲਬਾਤ ਕੀਤੀ ਕਿਹਾ ਕਿ ਬੰਗਾਲ ਦੇ ਲੋਕਾਂ ਨਾਲ ਗਲਤ ਹੋਇਆ ਹੈ ਅਤੇ ਅੱਗੇ ਵੀ ਗ਼ਲਤ ਹੋਵੇਗਾ। ਬੰਗਾਲ ਵਿਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਹਿੰਦੂਆਂ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ।

ਇਸ ਤੋਂ ਇਲਾਵਾ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਮੋਦੀ ਨੂੰ ਸ਼ਰਮ ਨਹੀਂ ਆਉਂਦੀ ਕਿ ਉਨ੍ਹਾਂ ਦੇ ਦੇਸ਼ ਵਿਚ ਲੋਕਾਂ ਨਾਲ ਗ਼ਲਤ ਹੋ ਰਿਹਾ ਹੈ। ਪਰ ਉਨ੍ਹਾਂ ਦੁਆਰਾ ਇਸ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ।

Leave a Reply

Your email address will not be published. Required fields are marked *