ਪਿੰਡ ਵਿਚ ਰੇਡ ਮਾਰਨ ਆਈ ਪੁਲੀਸ ਉਪਰ ਪਿੰਡ ਵੱਲੋਂ ਹਮਲਾ

Uncategorized

ਪੰਜਾਬ ਪੁਲੀਸ ਦੁਆਰਾ ਲਗਾਤਾਰ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਸ਼ਰਾਬ ਦੀ ਬਰਾਮਦਗੀ ਲਈ ਰੇਡ ਕੀਤੀ ਜਾ ਰਹੀ ਹੈ । ਪਰ ਜਦੋਂ ਕਿਸੇ ਦੇ ਘਰ ਰੇਡ ਕੀਤੀ ਜਾਂਦੀ ਹੈ ਤੇ ਜੇਕਰ ਉੱਥੇ ਸਰਾਬ ਨਹੀਂ ਮਿਲਦੀ ਤਾਂ ਪੁਲੀਸ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ,ਕਿਉਂ ਕਿ ਪਿੰਡ ਵਾਸੀਆਂ ਵੱਲੋਂ ਪੁਲੀਸ ਵਾਲਿਆਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਕਿ ਕਿਵੇਂ ਪੰਜਾਬ ਪੁਲਸ ਵਾਲੇ ਧੱਕੇਸ਼ਾਹੀ ਕਰਦੇ ਫਿਰ ਰਹੇ ਹਨ । ਇਸੇ ਤਰ੍ਹਾਂ ਦਾ ਇਕ ਮਾਮਲਾ ਪੰਜਾਬ ਦੇ ਪਿੰਡ ਮਮਦੋਟ ਤੋਂ ਸਾਹਮਣੇ ਆ ਰਿਹਾ ਹੈ ,ਜਿੱਥੇ ਕਿ ਪੁਲਸ ਦੁਆਰਾ ਸ਼ਰਾਬ ਬਰਾਮਦੀ ਲਈ ਰੇਡ ਕੀਤੀ ਗਈ। ਉਸ ਸਮੇਂ ਘਰ ਵਿੱਚ ਕੋਈ ਵੀ ਆਦਮੀ ਮੌਜੂਦ ਨਹੀਂ ਸੀ ,

ਘਰ ਵਿੱਚ ਸਿਰਫ ਜ਼ਨਾਨੀਆਂ ਸੀ। ਘਰ ਦੇ ਮਾਲਿਕ ਦਾ ਕਹਿਣਾ ਹੈ ਕਿ ਪੰਜ ਗੱਡੀਆਂ ਆਈਆਂ ਜਿਸ ਵਿੱਚ ਠੇਕੇਦਾਰ ਅਤੇ ਪੁਲੀਸ ਸ਼ਾਮਿਲ ਸੀ । ਲਗਪਗ ਤੀਹ ਪੱਚੀ ਤੀਹ ਜਣਿਆਂ ਵੱਲੋਂ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਐਂਟਰੀ ਕੀਤੀ ਗਈ ਅਤੇ ਧੱਕੇਸ਼ਾਹੀ ਨਾਲ ਘਰ ਦੀ ਤਲਾਸ਼ੀ ਕੀਤੀ ਗਈ ਅਤੇ ਵੀਡੀਓ ਵੀ ਬਣਾਈ ਗਈ । ਜਦੋਂ ਪਿੰਡਾਂ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਘਰ ਦੇ ਮਾਲਕਾਂ ਨੂੰ ਫੋਨ ਕੀਤਾ । ਜਿਸ ਤੋਂ ਬਾਅਦ ਘਰ ਦਾ ਮਾਲਿਕ ਅਤੇ ਪਿੰਡ ਦਾ ਸਰਪੰਚ ਉੱਥੇ ਪਹੁੰਚਿਆ ਅਤੇ ਠੇਕੇਦਾਰਾਂ ਨਾਲ ਥੋੜ੍ਹੀ ਖਹਿਬਾਜ਼ੀ ਹੋਈ ।ਇਨ੍ਹਾਂ ਦਾ ਦੱਸਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਬਰਾਮਦਗੀ ਨਹੀਂ ਹੋਈ ,

ਪੁਲੀਸ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰ ਵਿਚੋਂ ਦੋ ਤਿੰਨ ਪੈਸੀਆਂ ਮਿਲੀਆਂ ਹਨ। ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੁਝ ਬਰਾਮਦ ਹੋਇਆ ਹੈ ਤਾਂ ਉਸ ਨੂੰ ਸਾਹਮਣੇ ਰੱਖਿਆ ਜਾਵੇ । ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਦੇ ਘਰ ਵਿੱਚ ਦਾਖ਼ਲ ਹੋਣਾ ਗਲਤ ਗੱਲ ਹੈ ਅਤੇ ਜੇਕਰ ਠੇਕੇਦਾਰਾਂ ਨੂੰ ਕਿਸੇ ਗੱਲ ਦਾ ਸ਼ੱਕ ਹੈ ਤਾਂ ਉਹ ਪੁਲਸ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਸਿਰਫ ਪੁਲਸ ਦੇ ਬੰਦਿਆਂ ਵੱਲੋਂ ਰੇਡ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਗੱਡੀਆਂ ਭਰ ਭਰ ਕੇ ਆਉਣ ਦਾ ਕੋਈ ਮਤਲਬ ਨਹੀਂ ਹੈ ।

ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਕੰਧ ਟੱਪ ਕੇ ਘਰ ਵਿੱਚ ਐਂਟਰੀ ਨਹੀਂ ਕੀਤੀ ਗਈ ਸਾਰੇ ਘਰ ਦੇ ਮੇਨ ਗੇਟ ਰਾਹੀਂ ਅੰਦਰ ਗਏ ਅਤੇ ਉਨ੍ਹਾਂ ਵੱਲੋਂ ਘਰ ਵਿੱਚ ਦੋ ਤਿੰਨ ਪੈਸੀਆਂ ਦੀ ਬਰਾਮਦੀ ਕੀਤੀ ਗਈ ਹੈ।

Leave a Reply

Your email address will not be published. Required fields are marked *