ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਪਿੱਛੇ ਪਈ ਪੁਲੀਸ ,ਕਰ ਦਿੱਤਾ ਇਹ ਵੱਡਾ ਕਾਰਨਾਮਾ

Uncategorized

ਦੋ ਵਾਰ ਓਲੰਪਿਕ ਗੋਲਡ ਮੈਡਲਿਸਟ ਰੱਜ ਚੁੱਕੇ ਪਹਿਲਵਾਨ ਸੁਸ਼ੀਲ ਕੁਮਾਰ ਉੱਤੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ । ਪਰ ਅਜੇ ਤੱਕ ਪਹਿਲਵਾਨ ਸੁਸ਼ੀਲ ਕੁਮਾਰ ਪੁਲੀਸ ਦੇ ਹੱਥ ਨਹੀਂ ਲੱਗਿਆ, ਜਿਸ ਕਰ ਕੇ ਪੁਲਸ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮੰਗਲਵਾਰ ਨੂੰ ਦਿੱਲੀ ਦੇ ਇਕ ਸਟੇਡੀਅਮ ਦੇ ਬਾਹਰ ਪਹਿਲਵਾਨਾਂ ਦੇ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਸੀ। ਇਸ ਲੜਾਈ ਵਿਚਕਾਰ ਪੰਜ ਪਹਿਲਵਾਨ ਗੰਭੀਰ ਜ਼ਖਮੀ ਹੋਏ ਸੀ,

ਜਿਨ੍ਹਾਂ ਚ ਸੋਨੀਪਤ ਦੇ ਰਹਿਣ ਵਾਲੇ ਸਾਗਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ । ਦੱਸ ਦਈਏ ਕਿ ਸਾਗਰ ਵੀ ਇੱਕ ਜੂਨੀਅਰ ਨੈਸ਼ਨਲ ਚੈਂਪੀਅਨ ਰਿਹਾ ਹੈ ਅਤੇ ਉਹ ਦਿੱਲੀ ਦੇ ਹੈੱਡਕਾਂਸਟੇਬਲ ਦਾ ਪੁੱਤਰ ਸੀ। ਇਸ ਘਟਨਾ ਤੋਂ ਬਾਅਦ ਉਸ ਦੇ ਪਿਤਾ ਵੱਲੋਂ ਪਹਿਲਵਾਨ ਸੁਸ਼ੀਲ ਕੁਮਾਰ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਹੈ। ਜਿਸ ਦੇ ਚੱਲਦੇ ਦਿੱਲੀ ਪੁਲੀਸ ਵੱਲੋਂ ਲਗਾਤਾਰ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੱਭਿਆ ਜਾ ਰਿਹਾ ਹੈ ।

ਇਸ ਦੌਰਾਨ ਉਨ੍ਹਾਂ ਦੇ ਘਰ ਵਿਚ ਵੀ ਛਾਪੇਮਾਰੀ ਕੀਤੀ ਗਈ ਪਰ ਕੁਝ ਹੱਥ ਨਹੀਂ ਲੱਗਿਆ, ਜਿਸ ਕਰਕੇ ਦਿੱਲੀ ਪੁਲੀਸ ਵੱਲੋਂ ਕੁਝ ਟੀਮਾਂ ਤਿਆਰ ਕਰਕੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੱਭਣ ਵਾਸਤੇ ਲਗਾਈਆਂ ਗਈਆਂ ਹਨ। ਜਿੱਥੇ ਇਹ ਘਟਨਾ ਵਾਪਰੀ ਸੀ ਪੁਲੀਸ ਦੁਆਰਾ ਉਸ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ । ਦੱਸ ਦਈਏ ਕਿ ਇਹ ਘਟਨਾ ਮਾਡਲ ਟਾਊਨ ਵਿਚ ਸ਼ਤਰਸਾਲ ਸਟੇਡੀਅਮ ਦੇ ਬਾਹਰ ਵਾਪਰੀ ,ਜਿੱਥੇ ਕਿ ਪੁਲੀਸ ਨੂੰ ਪੰਜ ਗੱਡੀਆਂ, ਦੋ ਗੰਨਾ, ਸੱਤ ਕਾਰਤੂਸ ਮਿਲੇ ਹਨ । ਇਸ ਦੇ ਨਾਲ ਹੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੋ ਪੁਲੀਸ ਦੁਆਰਾ ਇਸ ਕੇਸ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ , ਕਿਉਂਕਿ ਜਿਵੇਂ ਪਹਿਲਾਂ ਹੀ ਅਸੀਂ ਦੱਸਿਆ ਹੈ ਕਿ ਸਾਗਰ ਇੱਕ ਦਿੱਲੀ ਦੇ ਹੈੱਡ ਕਾਂਸਟੇਬਲ ਦਾ ਬੇਟਾ ਸੀ।

ਜਿਸ ਕਾਰਨ ਦਿੱਲੀ ਪੁਲੀਸ ਵੱਲੋਂ ਇਸ ਕੇਸ ਨੂੰ ਗੰਭੀਰ ਰੂਪ ਵਿੱਚ ਲਿਆ ਜਾ ਰਿਹਾ ਹੈ । ਬਾਕੀ ਸਭ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਮ ਹੈ ਤਾਂ ਕਰਕੇ ਵੀ ਲੋਕਾਂ ਦੀ ਨਜ਼ਰ ਇਸ ਕੇਸ ਤੇ ਬਣੀ ਹੋਈ ਹੈ।

Leave a Reply

Your email address will not be published.