ਨੂੰਹ ਨਾਲ ਜ਼ਬਰਦਸਤੀ ਕਰਦੇ ਸਹੁਰੇ ਦੀ ਵੀਡੀਓ ਹੋਈ ਲੀਕ

Uncategorized

ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਰਿਸ਼ਤਿਆਂ ਨੂੰ ਤਾਰ ਤਾਰ ਕਰਦੀਅਾਂ ਹਨ। ਅਜਿਹੀ ਇਕ ਘਟਨਾ ਜਲੰਧਰ ਦੇ ਤੇਜ ਮੋਹਨ ਨਗਰ ਤੋਂ ਸਾਹਮਣੇ ਆ ਰਹੀ ਹੈ ਜੋ ਕੇ ਸ਼ਰਮਸਾਰ ਕਰਨ ਵਾਲੀ ਹੈ । ਇੱਥੇ ਇਕ ਸਹੁਰੇ ਵਲੋਂ ਆਪਣੀ ਹੀ ਨੂੰਹ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਨਿਲ ਕੁਮਾਰ ਚੌਧਰੀ ਨਾਂ ਦੇ ਵਿਅਕਤੀ ਵੱਲੋਂ ਲੰਬੇ ਸਮੇਂ ਤੋਂ ਆਪਣੀ ਨੂੰਹ ਨਾਲ ਛੇੜ ਛਾੜ ਕੀਤੀ ਜਾ ਰਹੀ ਸੀ। ਪਰ ਜਦੋਂ ਉਸ ਦੀ ਨੂੰਹ ਨੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਤਾਂ ਕਿਸੇ ਨੇ ਉਸਦੀ ਗੱਲ ਤੇ ਯਕੀਨ ਨਹੀਂ ਕੀਤਾ।

ਮਜਬੂਰਨ ਇਸ ਨੂੰਹ ਨੂੰ ਵੀਡੀਓ ਬਣਾ ਕੇ ਇਸ ਘਟੀਆ ਬੰਦੇ ਦਾ ਸੱਚ ਸਾਰਿਆਂ ਸਾਹਮਣੇ ਲਿਆਉਣਾ ਪਿਆ । ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਸਹੁਰੇ ਵਲੋਂ ਆਪਣੀ ਨੂੰਹ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੁਲੀਸ ਕੋਲ ਪਹੁੰਚਿਆ। ਪਰ ਜਲੰਧਰ ਪੁਲੀਸ ਇਸ ਮਾਮਲੇ ਤੋਂ ਭੱਜਦੀ ਨਜ਼ਰ ਆ ਰਹੀ ਹੈ । ਜਦੋਂ ਪੱਤਰਕਾਰਾਂ ਨੇ ਪੁਲੀਸ ਨੂੰ ਸਵਾਲ ਕੀਤਾ ਕਿ ਜੋ ਸ਼ਿਕਾਇਤ ਦਰਜ ਕੀਤੀ ਗਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਪੁਲੀਸ ਮੁਲਾਜ਼ਮ ਵੱਲੋਂ ਸਾਫ਼ ਸਾਫ਼ ਕਹਿ ਦਿੱਤਾ ਗਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ॥ਪੱਤਰਕਾਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਦੇਖਿਆ

ਗਿਆ ਹੈ ਕਿ ਤੁਸੀਂ ਇਸ ਸੰਬੰਧੀ ਸ਼ਿਕਾਇਤ ਲਿਖ ਰਹੇ ਸੀ ਤਾਂ ਪੁਲੀਸ ਮੁਲਾਜ਼ਮ ਨੇ ਕਿਹਾ ਕਿ ਅਸੀਂ ਦਿਨ ਭਰ ਵਿੱਚ ਬਹੁਤ ਸਾਰੇ ਕੰਮ ਕਰਦੇ ਹਾਂ ਜ਼ਰੂਰੀ ਰਹਿ ਕੇ ਅਸੀਂ ਇਸੇ ਮਾਮਲੇ ਬਾਰੇ ਲਿਖ ਰਹੇ ਸੀ ।ਦੂਜੇ ਪਾਸੇ ਉਸ ਨੂੰਹ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਪੈਸੇ ਦਾ ਰੋਅਬ ਦਿਖਾ ਕੇ ਉਸ ਨੂੰ ਚੁੱਪ ਵੀ ਕਰਵਾਇਆ ਜਾ ਰਿਹਾ ਸੀ, ਦੂਜੇ ਪਾਸੇ ਪੁਲੀਸ ਦੁਆਰਾ ਉਸ ਦੀ ਮਦਦ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਜਿਹੇ ਲੋਕਾਂ ਨੂੰ ਹੋਰ ਸ਼ਹਿ ਮਿਲਦੀ ਹੈ ।

ਹੁਣ ਦੇਖਣਾ ਇਹ ਹੋਵੇਗਾ ਕਿ  ਨੂੰਹ ਦੁਬਾਰਾ ਪੁਲਿਸ ਨੂੰ ਕਰਵਾਈ ਗਈ ਰਿਪੋਰਟ ਤੋਂ ਬਾਅਦ ਪੁਲਸ ਦੁਆਰਾ ਸਹੁਰੇ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ।ਇਸ ਘਟਨਾ ਨੇ ਫਿਰ ਸਾਰੇ ਸਮਾਜ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ ।

Leave a Reply

Your email address will not be published.