ਪਰੀਆਂ ਵਰਗੀ ਧੀ ਨੂੰ ਕਲਯੁਗੀ ਮਾਂ ਨੇ ਸੁੱਟਿਆ ਕੂੜੇ ਵਿਚ ,ਪੱਤਰਕਾਰ ਵੀ ਨਹੀਂ ਰੋਕ ਸਕਿਆ ਆਪਣੇ ਹੰਝੂ

Uncategorized

ਅੱਜਕੱਲ੍ਹ ਸਾਡੇ ਸਮਾਜ ਵਿੱਚ ਲੋਕਾਂ ਵੱਲੋਂ ਦਰਿੰਦਗੀ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਘਟਨਾ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਨਵਜੰਮੀ ਬੱਚੀ ਕੂੜੇ ਵਿੱਚੋਂ ਮਿਲੀ ਹੈ । ਇਸ ਸਮੇਂ ਇਹ ਬੱਚੀ ਮਰ ਚੁੱਕੀ ਸੀ । ਜਾਣਕਾਰੀ ਮੁਤਾਬਕ ਰਸਤੇ ਵਿੱਚ ਕੁਝ ਲੋਕਾਂ ਵੱਲੋਂ ਕੂੜੇ ਵਿਚ ਇਸ ਬੱਚੀ ਨੂੰ ਦੇਖਿਆ ਗਿਆ । ਇਸ ਤੋਂ ਬਾਅਦ ਲੋਕਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਇੱਕ ਐੱਨਜੀਓ ਜੋ ਕਿ ਬੱਚਿਆਂ ਲਈ ਕੰਮ ਕਰਦੀ ਹੈ ਉਸ ਨੂੰ ਸੂਚਿਤ ਕੀਤਾ ਗਿਆ । ਪੁਲਿਸ ਮੌਕੇ ਤੇ ਉਸ ਸਥਾਨ ਤੇ ਪੁੱਜੇ ਜਿੱਥੇ ਇਸ ਬੱਚੀ ਨੂੰ ਦੇਖਿਆ ਗਿਆ ਸੀ ।ਇਸ ਤੋਂ ਬਾਅਦ ਪੁਲੀਸ ਦੁਆਰਾ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ,

ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਰਕਤ ਕਿਸ ਦੁਆਰਾ ਕੀਤੀ ਗਈ ਹੈ। ਪਰ ਅਜੇ ਤੱਕ ਪੁਲਸ ਨੂੰ ਇਸ ਮਾਮਲੇ ਵਿੱਚ ਕੋਈ ਵੀ ਸਫ਼ਲਤਾ ਹਾਸਿਲ ਨਹੀਂ ਹੋਈ ਹੈ। ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਲਿਆ ਜਾਵੇਗਾ ਅਤੇ ਕੜੀ ਕਾਰਵਾਈ ਕੀਤੀ ਜਾਵੇਗੀ ।ਇਸ ਤੋਂ ਇਲਾਵਾ ਮੌਕੇ ਤੇ ਐੱਨਜੀਓ ਦੀ ਮਹਿਲਾ ਅਧਿਕਾਰੀ ਰਾਖੀ ਬੇਦੀ ਉੱਥੇ ਪਹੁੰਚੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਘਟੀਆ ਕੰਮ ਕਰਨ ਵਾਲੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ।

ਬਿਨਾਂ ਕਿਸੇ ਵਕੀਲ ਜਾਂ ਅਦਾਲਤ ਵਿੱਚ ਕੋਲ ਲਜਾਏ ਸਿੱਧਾ ਇਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ ਅਤੇ ਉੱਥੇ ਹੀ ਇੱਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਲੋਕ ਧੀਆਂ ਨੂੰ ਕੰਜਕਾਂ ਸਮਝ ਕੇ ਪੂਜਦੇ ਹਨ ਤੇ ਦੂਜੇ ਪਾਸੇ ਅਜਿਹਾ ਘਟੀਆ ਕੰਮ ਕਰਦੇ ਹਨ, ਜਿਸ ਨਾਲ ਲੋਕਾਂ ਦੀ ਰੂਹ ਕੰਬ ਜਾਂਦੀ । ਉਨ੍ਹਾਂ ਕਿਹਾ ਕਿ ਇਹ ਜ਼ਰੂਰ ਕਿਸੇ ਦੀ ਨਾਜਾਇਜ਼ ਔਲਾਦ ਹੋਵੇਗੀ ਅਤੇ ਬਾਅਦ ਵਿੱਚ ਅਜਿਹੇ ਲੋਕਾਂ ਵੱਲੋਂ ਆਪਣੇ ਬੱਚਿਆਂ ਨੂੰ ਕੂੜੇ ਵਿੱਚ ਸੁੱਟਿਆ ਜਾਂਦਾ ਹੈ ।

ਉਨ੍ਹਾਂ ਕਿਹਾ ਕਿ ਪੁਲੀਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।

Leave a Reply

Your email address will not be published. Required fields are marked *