ਸ਼ਾਤਰ ਦਿਮਾਗ ਨੇ ਲੁੱਟਿਆ ਸੁਨਿਆਰਾ,ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਕਾਰਾ

Uncategorized

ਅੱਜਕੱਲ੍ਹ ਪੰਜਾਬ ਵਿੱਚ ਚੋਰੀਆਂ ਠੱਗੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਇੱਕ ਸੁਨਿਆਰੇ ਨਾਲ ਕੁਝ ਲੋਕਾਂ ਵੱਲੋਂ ਠੱਗੀ ਮਾਰੀ ਗਈ ਹੈ । ਇਸ ਸੁਨਿਆਰੇ ਦਾ ਕਹਿਣਾ ਹੈ ਕਿ ਉਸ ਦਾ ਨਾਂ ਬਿਪਨ ਚੱਢਾ ਹੈ , ਜੋ ਕਿ ਅੰਮ੍ਰਿਤਸਰ ਵਿੱਚ ਸੋਨੇ ਦਾ ਵਪਾਰ ਕਰਦਾ ਹੈ । ਪਿਛਲੇ ਕੁਝ ਸਮੇਂ ਤੋਂ ਉਹ ਨੈਨਸੀ ਪਤਨੀ ਸੁਬੇਗ ਸਿੰਘ, ਸੁਬੇਗ ਸਿੰਘ ਪੁੱਤਰ ਮਨਜੀਤ ਸਿੰਘ ,ਮਨਜੀਤ ਸਿੰਘ ਪੁੱਤਰ ਪ੍ਰਦੁੱਮਣ ਸਿੰਘ ਨਾਲ ਵਪਾਰ ਕਰ ਰਿਹਾ ਸੀ । ਇਹ ਇਨ੍ਹਾਂ ਤਿੰਨਾਂ ਜਣਿਆਂ ਨੂੰ ਸੋਨਾ ਦਿੰਦਾ ਸੀ ਅਤੇ ਇਹ ਤਿੰਨੋਂ ਅੱਗੇ ਗਾਹਕਾਂ ਤਕ ਸੋਨੇ ਦਾ ਵਪਾਰ ਕਰਦੇ ਸੀ ਅਤੇ ਜੋ ਕਮਾਈ ਹੁੰਦੀ ਸੀ ਉਹ ਬਿਪਨ ਚੱਢਾ ਨੂੰ ਦਿੰਦੇ ਸੀ।

ਪਰ ਹੁਣ ਇਨ੍ਹਾਂ ਨੇ ਜੋ ਸੋਨਾ ਬਿਪਨ ਚੱਢਾ ਤੋਂ ਲਿਆ ਸੀ ਨਾ ਤਾਂ ਗਾਹਕਾਂ ਤਕ ਵੇਚਿਆ ਅਤੇ ਨਾ ਹੀ ਉਸ ਨੂੰ ਵਾਪਸ ਵਿਪਨ ਚੱਢਾ ਕੋਲ ਪਹੁੰਚਾਇਆ ਅਤੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਰਹੇ ਹਨ । ਸੁਨਿਆਰ ਵਿਪਨ ਚੱਢਾ ਦੇ ਦੱਸਣ ਮੁਤਾਬਕ ਪਿਛਲੇ ਸਮੇਂ ਉਨ੍ਹਾਂ ਦੀ ਪਤਨੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਕਿਉਂਕਿ ਉਨ੍ਹਾਂ ਨੂੰ ਕੈਂਸਰ ਸੀ। ਇਸ ਸਮੇਂ ਵਿੱਚ ਇਨ੍ਹਾਂ ਤਿੰਨਾਂ ਵਿਅਕਤੀਆਂ ਕੋਲੋਂ ਵਿਪਨ ਚੱਢਾ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਪਰ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਪੈਸੇ ਨਹੀਂ ਦਿੱਤੇ ।ਜਿਸ ਕਾਰਨ ਇਸ ਦੀ ਪਤਨੀ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋ ਸਕਿਆ ਅਤੇ ਉਸ ਦੀ ਮੌਤ ਹੋ ਗਈ ।

ਹੁਣ ਵਿਪਨ ਚੱਢਾ ਦਾ ਕਹਿਣਾ ਹੈ ਕਿ ਉਸ ਦਾ ਬੁਢਾਪਾ ਮੁਸ਼ਕਲ ਵਿੱਚ ਹੈ ਅਤੇ ਉਸ ਨੂੰ ਉਸਦੇ ਪੈਸੇ ਵਾਪਿਸ ਚਾਹੀਦੇ ਹਨ। ਜਿਸ ਲਈ ਉਸ ਦੁਆਰਾ ਪੁਲੀਸ ਸਟੇਸ਼ਨ ਵਿੱਚ ਜਾ ਕੇ ਇਸ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਸੁਬੇਗ ਸਿੰਘ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ , ਜਿਸ ਤੋਂ ਪੁੱਛਗਿੱਛ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਹ ਦੁਬਾਰਾ ਬਿਪਨ ਚੱਢਾ ਨੂੰ ਚੈੱਕ ਦਿੱਤੇ ਗਏ ਸੀ ਪੁਲੀਸ ਨੇ ਦੱਸਿਆ ਕਿ ਬਿਪਨ ਚੱਢਾ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਉਹ ਚੈੱਕ ਬਾਊਂਸ ਹੋ ਗਏ ਸੀ ।

ਪੁਲੀਸ ਦੁਆਰਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਨਿਪਟਾਇਆ ਜਾ ਸਕੇ ਅਤੇ ਬਿਪਨ ਚੱਢਾ ਨਾਲ ਇਨਸਾਫ਼ ਹੋ ਸਕੇ ।

Leave a Reply

Your email address will not be published. Required fields are marked *