ਜ਼ਮਾਨਤ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਲਾਈਵ ,ਕੀਤੀਆਂ ਦਿਲ ਦੀਆਂ ਗੱਲਾਂ

Uncategorized

ਦਿੱਲੀ ਲਾਲ ਕਿਲੇ ਵਿੱਚ ਹੋਈ ਹਿੰਸਾ ਦੇ ਦੋਸ਼ੀ ਕਹੇ ਜਾਂਦੇ ਦੀਪ ਸਿੱਧੂ ਜ਼ਮਾਨਤ ਉੱਪਰ ਜੇਲ੍ਹ ਵਿੱਚੋਂ ਬਾਹਰ ਆ ਚੁੱਕੇ ਹਨ।ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਅੱਜ ਦੀਪ ਸਿੱਧੂ ਪਹਿਲੀ ਵਾਰ ਫੇਸਬੁੱਕ ਉੱਪਰ ਲਾਈਵ ਹੋਇਆ ।ਜਿਸ ਵਿੱਚ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਸਮਰਥਕਾਂ ਦੇ ਨਾਲ ਸਾਂਝੀਆਂ ਕੀਤੀਆਂ।ਦੀਪ ਸਿੱਧੂ ਨੇ ਕੱਲ੍ਹ ਨੂੰ ਸ਼ੁਰੂ ਕਰਦਿਆਂ ਹੋਇਆਂ ਕਿਹਾ ਕਿ ਉਹ ਆਪਣੀਆਂ ਮਾਵਾਂ ਭੈਣਾਂ ਵੀਰਾਂ ਅਤੇ ਬਜ਼ੁਰਗਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹੈ ।ਜਿਨ੍ਹਾਂ ਨੇ ਉਸ ਦੀ ਹਰ ਇੱਕ ਮੁਸੀਬਤ ਦੇ ਵਿੱਚ ਮੱਦਦ ਕੀਤੀ । ਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਮੇਰੀਆਂ ਮਾਵਾਂ ਭੈਣਾਂ ਦੀ ਅਰਦਾਸ ਹੀ ਹੈ ਕਿ ਜੋ ਮੈਂ ਇੰਨੀ ਜਲਦੀ ਬਾਹਰ ਆ ਗਿਆ ਹਾਂ।

ਨਹੀਂ ਅੰਦਰ ਬੈਠਾ ਮੈਂ ਇਹ ਸੋਚ ਰਿਹਾ ਸੀ ਕਿ ਮੈਨੂੰ ਜੇਲ੍ਹ ਦੇ ਵਿੱਚ ਹਾਲੇ ਹੋਰ ਬਹੁਤ ਦਿਨ ਕੱਟਣੇ ਪੈਣਗੇ।ਦੀਪ ਸਿੱਧੂ ਨੇ ਇਸਦੇ ਨਾਲ ਹੀ ਗੁਰਦੁਆਰਾ ਕਮੇਟੀ ਅਤੇ ਉਸ ਦੇ ਨਾਲ ਖਡ਼੍ਹੇ ਹਰ ਇੱਕ ਵਿਅਕਤੀ ਦਾ ਬਹੁਤ ਧੰਨਵਾਦ ਕੀਤਾ ।ਸ੍ਰੀ ਸਿੱਧੂ ਨੇ ਕਿਹਾ ਕਿ ਜੋ ਵਿਅਕਤੀ ਮੇਰੇ ਨਾਲ ਵਰ੍ਹਦੀ ਅੱਗ ਵਿੱਚ ਖੜ੍ਹਾ ਉਹ ਮੇਰੇ ਲਈ ਮੇਰੀ ਜਾਨ ਤੋਂ ਵੀ ਜ਼ਿਆਦਾ ਪਿਆਰਾ ਹੈ । ਜਗਦੀਪ ਸਿੱਧੂ ਨੇ ਕਿਹਾ ਕਿ ਜਦੋਂ ਉਸ ਨੂੰ ਪਹਿਲੀ ਜ਼ਮਾਨਤ ਮਿਲੀ ਤਾਂ ਉਸ ਨੇ ਅਦਾਲਤ ਦੇ ਸਾਹਮਣੇ ਕਿਹਾ ਕਿ ਕਿਸੇ ਵੀ ਕਿਤਾਬ ਵਿਚ ਆਪਣੇ ਧਰਮ ਦੇ ਜੈਕਾਰੇ ਲਾਉਣਾ ਗੁਨਾਹ ਨਹੀਂ ਹਨ ।ਦੀਪ ਸਿੱਧੂ ਨੇ ਕਿਹਾ ਕਿ ਉਸ ਦੀ ਜ਼ਮਾਨਤ ਵਾਲੀ ਕਾਪੀ ਵਿੱਚ ਲਿਖਿਆ ਹੋਇਆ ਹੈ ਕਿ ਝੂਲਦੇ ਨਿਸ਼ਾਨ ਰਹਿਣ ਖ਼ਾਲਸੇ ਦੇ ਸਦਾ,ਦੇਗ ਤੇਗ ਫ਼ਤਹਿ, ਰਾਜ ਕਰੇਗਾ ਖ਼ਾਲਸਾ ਇਹ ਸ਼ਬਦ ਕਿਸੇ ਪਾਸੇ ਤੋਂ ਵੀ ਭੜਕਾਊ ਨਹੀਂ ਹਨ।

ਦੀਪ ਸਿੱਧੂ ਨੇ ਸਾਰਿਆਂ ਨੂੰ ਹੀ ਇਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹੁਣ ਕਿਸਾਨਾਂ ਦੀ ਅਤੇ ਆਮ ਲੋਕਾਂ ਦੀ ਦੋ ਹਾਦਸੇ ਲੜਾਈਆਂ ਚੱਲ ਰਹੀਆਂ ਹਨ।ਪਹਿਲੀ ਲੜਾਈ ਉਨ੍ਹਾਂ ਦੀ ਸਰਕਾਰ ਨਾਲ ਹੈ ਅਤੇ ਦੂਜੀ ਲੜਾਈ ਉਨ੍ਹਾਂ ਦੀ ਕੋਰੋਨਾ ਮਹਾਂਮਾਰੀ ਨਾਲ ਹੈ ।ਦੀਪ ਸਿੱਧੂ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਠੀਕ ਹੁੰਦੀ ਹੈ ਤਾਂ ਉਹ ਆਪਣੀ ਮਦਦ ਕਰਨ ਵਾਲੇ ਹਰੇਕ ਵਿਅਕਤੀ ਅਤੇ ਜੋ ਵੀ ਵਿਅਕਤੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਹਨ ।ਦੀਪ ਸਿੱਧੂ ਨੇ ਕਿਹਾ ਕਿ ਸਾਨੂੰ ਹੁਣ ਸਾਰੀਆਂ ਗੱਲਾਂ ਭੁੱਲ ਕੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸਾਨ ਅੰਦੋਲਨ ਲਈ ਲੜਨ ਲਈ ਆਏ ਹਾਂ ।ਸਾਡੇ ਕੋਲ ਬਹੁਤ ਟਾਇਮ ਹੈ ਆਪਸ ਵਿੱਚ ਉਲਝਣ ਦੇ ਲਈ ਪਰ ਪਹਿਲਾਂ ਸਾਡਾ ਇੱਕੋ ਇੱਕ ਮਕਸਦ ਹੈ

ਕਿ ਅਸੀਂ ਕਿਸਾਨ ਅੰਦੋਲਨ ਨੂੰ ਜਿੱਤਣਾ ਹੈ ਅਤੇ ਇਸ ਸਰਕਾਰ ਨੂੰ ਹਰਾਉਣਾ ਹੈ।ਇਸ ਲਈ ਸਾਨੂੰ ਆਪਣੇ ਹੀ ਲੋਕਾਂ ਉੱਪਰ ਤੋਹਮਤਾਂ ਨਹੀਂ ਲਾਉਣੀਆਂ ਚਾਹੀਦੀਆਂ।ਦੀਪ ਸਿੱਧੂ ਨੇ ਕਿਹਾ ਕਿ ਹੁਣ ਸਾਡੇ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਅਤੇ ਇਕੱਠੇ ਹੋ ਕੇ ਇਸ ਅੰਦੋਲਨ ਵਿਚ ਸਰਕਾਰ ਦੇ ਵਿਰੁੱਧ ਲੜਨਾ ਚਾਹੀਦਾ ਹੈ ਤਾਂ ਜੋ ਇਸ ਅੰਦੋਲਨ ਦੀ ਜਲਦੀ ਤੋਂ ਜਲਦੀ ਜਿੱਤ ਹੋ ਸਕੇ

Leave a Reply

Your email address will not be published. Required fields are marked *