ਸਾਡੇ ਦੇਸ਼ ਦੇ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਵਾਧਾ ਹੋ ਜਾਣ ਦੇ ਕਾਰਨ ਹਰ ਰੋਜ਼ ਸਾਨੂੰ ਅਨੇਕਾਂ ਹੀ ਐਕਸੀਡੈਂਟ ਦੇ ਕੇਸ ਵੇਖਣ ਨੂੰ ਮਿਲਦੇ ਹਨ।ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ।ਕਈ ਵਾਰ ਇਨ੍ਹਾਂ ਦੁਰਘਟਨਾਵਾਂ ਦੇ ਵਿੱਚ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਹੈ ।ਪਰ ਫਿਰ ਵੀ ਸਾਡੇ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਹਵਾਈ ਆਵਾਜਾਈ ਦੇ ਸਾਧਨ ਨੂੰ ਇੰਨੀ ਤੇਜ਼ੀ ਨਾਲ ਚਲਾਉਂਦੇ ਹਨ ਕੇ ਉਨ੍ਹਾਂ ਦੀ ਲਾਪਰਵਾਹੀ ਕਾਰਨ ਕਿਸੇ ਮਾਸੂਮ ਦੀ ਜਾਨ ਚਲੀ ਜਾਂਦੀ ਹੈ।ਅਜਿਹੀਆਂ ਦੁਰਘਟਨਾਵਾਂ ਦੇ ਵਿੱਚ ਹਰ ਰੋਜ਼ ਸਾਡੇ ਦੇਸ਼ ਵਿੱਚ ਹਜ਼ਾਰਾਂ ਦੀ ਸੰਖਿਆ ਵਿਚ ਲੋਕ ਮਰਦੇ ਹਨ ।
ਪਰ ਫਿਰ ਵੀ ਲੋਕਾਂ ਨੂੰ ਆਪਣੀ ਜ਼ਿੰਦਗੀ ਨਾਲੋਂ ਰਫਤਾਰ ਇੰਨੀ ਪਿਆਰੀ ਹੈ ਉਹ ਗੱਡੀ ਵਿਚ ਬੈਠ ਕੇ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਵੀ ਕੋਈ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇਕ ਮੋਟਰਸਾਈਕਲ ਉੱਪਰ ਜਾ ਰਹੇ ਇੱਕੋ ਪਰਿਵਾਰ ਦੇ ਪੰਜ ਮੈਂਬਰ ਜਿਨ੍ਹਾਂ ਦਾ ਮੋਟਰਸਾਈਕਲਾਂ ਸਾਹਮਣੇ ਆਉਂਦੀ ਇਕ ਕਾਰ ਦੇ ਨਾਲ ਜਾ ਟਕਰਾਇਆ।ਜਿਸ ਦੇ ਨਾਲ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਇਸ ਮੌਕੇ ਉਪਰ ਹੀ ਮੌਤ ਹੋ ਗਈ ।ਕਾਰ ਚਾਲਕ ਵੀ ਜ਼ਖਮੀ ਹੋ ਗਿਆ ਹੈ।ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਦੱਸਣਯੋਗ ਹੈ ਕਿ ਮੋਟਰਸਾਈਕਲ ਸਵਾਰ ਦੇ ਨਾਲ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸਨ।
ਜੋ ਕਿ ਆਪਣੀ ਰਿਸ਼ਤੇਦਾਰੀ ਵਿੱਚੋਂ ਆਪਣੇ ਪਿੰਡ ਨੂੰ ਜਾ ਰਹੇ ਸਨ। ਇਸ ਹਾਦਸੇ ਦੇ ਨਾਲ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ ਹੈ ।ਮੌਕੇ ਤੇ ਪੁੱਜੀ ਪੁਲਸ ਨੇ ਮਰੇ ਹੋਏ ਪਰਿਵਾਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।ਉਸ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੈਰਵੀ ਕੀਤੀ ਜਾ ਰਹੀ ਹੈ ।ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰਫ ਤਿੰਨ ਕੁੜੀਆਂ ਹੀ ਸਨ ।ਮ੍ਰਿਤਕ ਵਿਅਕਤੀ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ ।
ਇਸ ਦੁਰਘਟਨਾ ਦੇ ਨਾਲ ਨੇੜੇ ਦੇ ਇਲਾਕੇ ਵਿੱਚ ਸਹਿਮ ਪੈਦਾ ਹੋ ਚੁੱਕਿਆ ਹੈ।ਲੋਕਾਂ ਤੋਂ ਬੱਚੀਆਂ ਦੀਆਂ ਲਾਸਾਂ ਵੇਖੀਆਂ ਨਹੀਂ ਗਈਆਂ।ਹਰ ਇੱਕ ਦੇ ਮੂੰਹ ਉਪਰ ਦੁੱਖ ਦਾ ਪਰਛਾਵਾਂ ਸੀ।