ਕਿਉਂ ਵੇਚਣਾ ਪੈਂਦਾ ਹੈ ਜੱਟ ਨੂੰ ਪੁੱਤ ਵਰਕਰ ਟਰੈਕਟਰ, ਸੁਣ ਕੇ ਆ ਜਾਊ ਰੋਣਾ

Uncategorized

ਮੱਟ ਸ਼ੇਰੋਂਵਾਲਾ ਅਕਸਰ ਹੀ ਸਾਡੇ ਲਈ ਸੋਸ਼ਲ ਮੀਡੀਆ ਉੱਪਰ ਕੋਈ ਨਾ ਕੋਈ ਦਿਲਚਸਪ ਅਤੇ ਸਿੱਖਿਆ ਦੇਣ ਵਾਲੀ ਵੀਡੀਓ ਲੈ ਕੇ ਆਉਂਦਾ ਰਹਿੰਦਾ ਹੈ।ਉਸ ਦੁਆਰਾ ਬਣਾਈਆਂ ਗਈਆਂ ਵੀਡੀਓ ਵਿਚ ਬਹੁਤ ਸਾਰੇ ਲੋਕਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ।ਅਜਿਹੀ ਹੀ ਵੀਡੀਓ ਮੱਟ ਸ਼ੇਰੋਂ ਵਾਲੇ ਵੱਲੋਂ ਅੱਜ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਗਈ ।ਜਿਸ ਵਿੱਚ ਉਹ ਇੱਕ ਪਿੰਡ ਦੀ ਟਰੈਕਟਰ ਮੰਡੀ ਵਿੱਚ ਪਹੁੰਚਿਆ।ਜਿੱਥੇ ਪਹੁੰਚ ਕੇ ਉਸ ਨੇ ਇਹ ਦੱਸਿਆ ਕਿ ਕਿਉਂ ਜੱਟ ਨੂੰ ਆਪਣੇ ਪੁੱਤ ਵਰਗਾ ਟਰੈਕਟਰ ਵੇਚਣਾ ਪੈਂਦਾ ਹੈ।ਮੱਟ ਸ਼ੇਰੋਂਵਾਲਾ ਦਾ ਕਹਿਣਾ ਹੈ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਅਤੇ ਟਰੈਕਟਰ ਜੱਟ ਦਾ ਪੁੱਤ ਹੁੰਦਾ ਹੈ।

ਪਰ ਕਈ ਵਾਰ ਘਰ ਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਜੱਟ ਨੂੰ ਆਪਣੇ ਪੁੱਤ ਵਰਕਰ ਟਰੈਕਟਰ ਮੰਡੀਆਂ ਵਿੱਚ ਜਾ ਕੇ ਵੇਚਣਾ ਪੈਂਦਾ ਹੈ।ਇਸ ਦੇ ਵੀ ਕਈ ਕਾਰਨ ਹੁੰਦੇ ਹਨ ।ਕਿਉਂਕਿ ਸਰਕਾਰਾਂ ਵੱਲੋਂ ਜੱਟ ਨੂੰ ਉਸਦੀ ਫਸਲ ਦੇ ਸਹੀ ਮੁੱਲ ਨਹੀਂ ਦਿੱਤੇ ਜਾਂਦੇ ਜਿਸ ਕਾਰਨ ਜ਼ਿਮੀਂਦਾਰ ਕਰਜ਼ੇ ਦੇ ਹੇਠ ਦੱਬ ਜਾਂਦਾ ਹੈ ਆਖਿਰਕਾਰ ਉਸ ਨੂੰ ਆਪਣਾ ਕਰਜ਼ਾ ਉਤਾਰਨ ਦੇ ਲਈ ਘਰ ਤਾਂ ਕੋਈ ਨਾ ਕੋਈ ਸੰਦ ਵੇਚਣਾ ਪੈਂਦਾ ਹੈ ।ਇਸ ਕਰਜ਼ੇ ਦੀ ਮਾਰ ਵਿੱਚ ਹੀ ਉਹ ਕਈ ਵਾਰ ਆਪਣੇ ਟਰੈਕਟਰ ਨੂੰ ਵੇਚ ਦਿੰਦਾ ਹੈ ।ਇਸ ਤੋਂ ਇਲਾਵਾ ਜ਼ਿਮੀਂਦਾਰ ਨੂੰ ਕਈ ਵਾਰ ਆਪਣੇ ਬੱਚਿਆਂ ਦੀ ਜ਼ਿੱਦ ਦੇ ਮੂਹਰੇ ਝੁਕਣਾ ਪੈਂਦਾ ਹੈ ਜਦੋਂ ਬੱਚੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਟਰੈਕਟਰ ਵੇਚ ਕੇ ਨਵਾਂ ਟਰੈਕਟਰ ਚਾਹੀਦਾ ਹੈ ।

ਇਸ ਲਈ ਬੱਚਿਆਂ ਕਰਕੇ ਜ਼ਿਮੀਂਦਾਰ ਨੂੰ ਆਪਣਾ ਪੁਰਾਣਾ ਟਰੈਕਟਰ ਵੇਚ ਕੇ ਨਵਾਂ ਟਰੈਕਟਰ ਲੈ ਕੇ ਆਉਣਾ ਪੈਂਦਾ ਹੈ।ਕਈ ਵਾਰ ਜ਼ਿਮੀਂਦਾਰ ਨੇ ਆਪਣੀ ਧੀ ਜਾਂ ਭੈਣ ਦਾ ਵਿਆਹ ਕਰਨ ਲਈ ਕਰਜ਼ਾ ਲਿਆ ਹੁੰਦਾ ਹੈ ।ਉਸ ਕਰਜ਼ੇ ਨੂੰ ਮੋੜਨ ਦੇ ਲਈ ਜ਼ਿਮੀਂਦਾਰ ਆਪਣੇ ਪੁੱਤ ਵਰਗੇ ਟਰੈਕਟਰ ਨੂੰ ਮੰਡੀਆਂ ਦੇ ਵਿੱਚ ਜਾ ਕੇ ਵੇਚ ਦਿੰਦਾ ਹੈ।ਕਿਉਂਕਿ ਜਿਨ੍ਹਾਂ ਲੋਕਾਂ ਤੋਂ ਉਸ ਨੇ ਕਰਜ਼ਾ ਲਿਆ ਹੁੰਦਾ ਹੈ ਉਹ ਲੋਕ ਹਰ ਰੋਜ਼ ਉਸ ਦੇ ਘਰ ਦੇ ਅੱਗੇ ਗੇਡ਼ੇ ਮਾਰਨ ਲੱਗਦੇ ਹਨ ।ਮੱਟ ਸ਼ੇਰੋਂਵਾਲਾ ਦਾ ਕਹਿਣਾ ਹੈ ਕਿ ਕਈ ਵਾਰ ਘੱਟ ਜ਼ਮੀਨਾਂ ਵਾਲੇ ਜ਼ਿਮੀਂਦਾਰ ਵੀ ਆਪਣੇ ਘਰ ਟਰੈਕਟਰ ਲਿਆਉਂਦੇ ਹਨ ।ਪਰ ਉਨ੍ਹਾਂ ਕੋਲ ਇੰਨੀ ਜ਼ਮੀਨ ਨਹੀਂ ਹੁੰਦੀ ਕਿ ਉਹ ਟਰੈਕਟਰ ਦੀ ਪੂਰੀ ਤਰ੍ਹਾਂ ਨਾਲ ਵਰਤੋਂ ਕਰ ਸਕਣ ।ਇਸ ਕਰਕੇ ਉਨ੍ਹਾਂ ਦਾ ਟਰੈਕਟਰ ਘਰੇ ਖੜ੍ਹਾ ਹੀ ਖ਼ਰਾਬ ਹੁੰਦਾ ਰਹਿੰਦਾ ਹੈ ।ਜਦੋਂ ਕਿ ਜੇਕਰ ਉਹ ਟਰੈਕਟਰ ਨੂੰ ਕਿਰਾਏ ਤੇ ਲੈ ਕੇ ਵੀ ਆਪਣੀ ਜ਼ਮੀਨ ਦੀ ਵਹਾਈ ਕਰਨ ਤਾਂ ਵੀ ਉਨ੍ਹਾਂ ਦਾ ਸਰ ਸਕਦਾ ਹੈ।ਫਿਰ ਜਦੋਂ ਜ਼ਿਮੀਂਦਾਰ ਨੂੰ ਉਸ ਟਰੈਕਟਰ ਦੀ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਉਹ ਆਪਣੇ ਟਰੈਕਟਰ ਨੂੰ ਵੇਚਣ ਦੇ ਲਈ ਮੰਡੀਆਂ ਵਿੱਚ ਲੈ ਜਾਂਦਾ ਹੈ ।

ਇਸ ਵੀਡੀਓ ਵਿੱਚ ਮੱਟ ਸ਼ੇਰੋਵਾਲਾ ਨੇ ਇੱਕ ਸੁਨੇਹਾ ਵੀ ਦਿੱਤਾ ਹੈ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਲੋੜ ਦੇ ਮੁਤਾਬਕ ਹੀ ਖਰਚਾ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੀ ਆਉਣ ਵਾਲੀ ਪੀਡ਼੍ਹੀ ਅਤੇ ਉਸ ਦੇ ਬੱਚਿਆਂ ਨੂੰ ਕੋਈ ਵੀ ਤਕਲੀਫ ਨਾ ਉਠਾਉਣੀ ਪਵੇ ।ਹਰ ਜ਼ਿਮੀਂਦਾਰ ਨੂੰ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਉਹ ਲੋੜ ਤੋਂ ਵੱਧ ਖ਼ਰਚਾ ਨਾ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ।

Leave a Reply

Your email address will not be published. Required fields are marked *