ਕੈਨੇਡਾ ਗਈ ਨੂੰਹ ਨੇ ਲੜਕੇ ਵਾਲਿਆਂ ਨਾਲ ਮਾਰੀ 45 ਲੱਖ ਦੀ ਠੱਗੀ

Uncategorized

‍ਅੱਜ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ,ਕਿਉਂਕਿ ਕੁੜੀਆਂ ਨੂੰ ਪੜ੍ਹਾਈ ਵਿੱਚ ਤੇਜ਼ ਮੰਨਿਆ ਜਾਂਦਾ ਹੈ ਤਾਂ ਕਰਕੇ ਉਹ ਆਈਲਟਸ ਵਿਚ ਵਧੀਆ ਬੈਂਡ ਲੈ ਆਉਂਦੀਆਂ ਹਨ ਅਤੇ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਖ਼ਰਚਾ ਲੜਕੇ ਤੋਂ ਕਰਵਾ ਕੇ ਕੈਨੇਡਾ ਚਲੀਆਂ ਜਾਂਦੀਆਂ ਹਨ ।ਜਿਸ ਤੋਂ ਬਾਅਦ ਉਹ ਲੜਕੇ ਨੂੰ ਉੱਥੇ ਬੁਲਾਉਂਦੀਆਂ ਹਨ ਅਤੇ ਦੋਨੋਂ ਜਾਣੇ ਕੈਨੇਡਾ ਵਿਚ ਸੈਟਲ ਹੋ ਜਾਂਦੇ ਹਨ । ਪਰ ਕਈ ਵਾਰ ਇਸ ਮਾਮਲੇ ਵਿੱਚ ਧੋਖਾਧੜੀ ਹੋ ਜਾਂਦੀ ਹੈ । ਜਿਵੇਂ ਕਿ ਮਾਮਲਾ ਪਾਤੜਾਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦਾ ਇੱਕ ਲੜਕਾ ਬ੍ਰਿਜ ਨੰਦਨ ਬਰਨਾਲਾ ਸ਼ਹਿਰ ਦੀ ਇੱਕ ਲੜਕੀ ਪ੍ਰੀਤਪਾਲ ਕੌਰ ਨਾਲ ਵਿਆਹਿਆ ਸੀ ।

ਇਸ ਲੜਕੀ ਨੇ ਆਈਲਟਸ ਕੀਤੀ ਹੋਈ ਸੀ ਅਤੇ ਚੰਗੇ ਬੈਂਡ ਆਏ ਹੋਈ ਸੀ। ਦੋਨਾਂ ਦਾ ਵਿਆਹ ਉਨ੍ਹਾਂ ਦੇ ਮਾਪਿਆਂ ਦੀ ਮਰਜ਼ੀ ਨਾਲ ਹੋਇਆ ਲੜਕੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਰਾ ਖਰਚ ਉਨ੍ਹਾਂ ਦੁਆਰਾ ਕੀਤਾ ਗਿਆ ਸੀ । ਇਸ ਤੋਂ ਇਲਾਵਾ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖ਼ਰਚ ਵੀ ਉਨ੍ਹਾਂ ਨੇ ਹੀ ਕੀਤਾ ਸੀ ਜਿਸ ਉੱਤੇ ਕਰੀਬ ਚਾਲੀ ਤੋਂ ਪਨਤਾਲੀ ਲੱਖ ਰੁਪਏ ਦਾ ਖਰਚਾ ਹੋਇਆ । ਜਦੋਂ ਪ੍ਰਿਤਪਾਲ ਕੌਰ ਕੈਨੇਡਾ ਚਲੀ ਗਈ ਉਸ ਤੋਂ ਛੇ ਮਹੀਨੇ ਬਾਅਦ ਉਸ ਨੇ ਉਨ੍ਹਾਂ ਦੇ ਲੜਕੇ ਬ੍ਰਿਜਨੰਦਨ ਨੂੰ ਉੱਥੇ ਬੁਲਾਇਆ ।ਲੜਕੇ ਨੂੰ ਗਏ ਸਿਰਫ ਚਾਰ ਦਿਨ ਹੀ ਹੋਏ ਸੀ ਕਿ ਪ੍ਰਿਤਪਾਲ ਕੌਰ ਨੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ।ਜਿਸ ਤੋਂ ਬਾਅਦ ਕੈਨੇਡਾ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਲੜਕੀ ਨੇ ਇਲਜ਼ਾਮ ਲਗਾਇਆ ਹੈ।

ਕਿ ਲੜਕੇ ਦੁਬਾਰਾ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਉਸ ਨਾਲ ਸੈਕਸ਼ੁਅਲ ਹਰਾਸਮੇਂਟ ਵੀ ਕੀਤੀ ਗਈ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਲੜਕੀ ਨੇ ਕਿਸੇ ਦਬਾਅ ਆਪਣੇ ਮਾਪਿਆਂ ਦੇ ਦਬਾਅ ਵਿੱਚ ਆ ਕੇ ਇਹ ਸਭ ਕੁਝ ਕੀਤਾ ਹੈ । ਉਨ੍ਹਾਂ ਕੋਲ ਸਾਰੇ ਸਬੂਤ ਤੋਂ ਪਏ ਹਨ ਜਿਸ ਵਿਚ ਲੜਕੀ ਪ੍ਰਿਤਪਾਲ ਕੌਰ ਕਹਿ ਰਹੀ ਹੈ ਕਿ ਉਸ ਨਾਲ ਉਸਦੇ ਪਤੀ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਹੈ । ਪਰ ਦੂਜੇ ਪਾਸੇ ਪੁਲਸ ਦੁਆਰਾ ਲੜਕੀ ਦੇ ਪਿਤਾ ਸ਼ਮਸ਼ੇਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ,ਕਿਉਂਕਿ ਲੜਕੇ ਦੇ ਪਿਤਾ ਵੱਲੋਂ ਉਨ੍ਹਾਂ ਉੱਤੇ ਪਰਚਾ ਦਰਜ ਕਰਵਾਇਆ ਗਿਆ ਸੀ ।

ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਲੜਕੀ ਨੂੰ ਬਹੁਤ ਜ਼ਿਆਦਾ ਖ਼ਰਚਾ ਕਰਕੇ ਬਾਹਰ ਭੇਜਿਆ ਸੀ।

Leave a Reply

Your email address will not be published.