ਭਾਜਪਾ ਵਾਲਿਆਂ ਨੂੰ ਬਖ਼ਸ਼ਿਆ ਪੂਰਾ ਮਾਣ ਸਨਮਾਨ ਇਸ ਬੀਬੀ ਨੇ ,ਅਗਲੀਆਂ ਪਿਛਲੀਆਂ ਸਭ ਗਿਣਾ ਦਿੱਤੀਆਂ

Uncategorized

ਪੱਛਮੀ ਬੰਗਾਲ ਚ ਮੋਦੀ ਸਰਕਾਰ ਦੀ ਕਰਾਰੀ ਹਾਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਨੂੰ ਰੱਜ ਕੇ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ । ਪਹਿਲਾਂ ਕਿਸਾਨੀ ਅੰਦੋਲਨ ਵਿਚ ਮੋਦੀ ਸਰਕਾਰ ਦੀ ਹਾਰ ਦੇ ਜਸ਼ਨ ਮਨਾਏ ਗਏ ਅਤੇ ਹੁਣ ਕਾਜਲ ਨਿਸ਼ਾਂਤ ਜੋ ਕਿ ਆਪਣੇ ਦਮਦਾਰ ਬੋਲਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ । ਹੁਣ ਫਿਰ ਉਸ ਨੇ ਮੋਦੀ ਦੇ ਖ਼ਿਲਾਫ਼ ਇਕ ਵੀਡੀਓ ਜਾਰੀ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਵੀ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕਾਤਲ ਨਿਸ਼ਾਤ ਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਵੈਸੇ ਤਾਂ ਉਹ ਬਹੁਤ ਗੱਲ ਕਰਦੇ ਹਨ ਕਿ ਭਾਰਤ ਬਾਰੇ ਉਹ ਬਹੁਤ ਜ਼ਿਆਦਾ ਸੋਚਦੇ ਹਨ।

ਜਦੋਂ ਭਾਰਤ ਵਿੱਚ ਏਨੀਆਂ ਮੁਸ਼ਕਲਾਂ ਚੱਲ ਰਹੀਆਂ ਸੀ, ਕੋਰੋਨਾ ਦਾ ਦੌਰ ਚੱਲ ਰਿਹਾ ਹੈ ਉਸ ਸਮੇਂ ਉਨ੍ਹਾਂ ਨੂੰ ਬੰਗਾਲ ਦੀਆਂ ਚੋਣਾਂ ਦੀ ਪਈ ਸੀ । ਉੱਥੇ ਜਾ ਕੇ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਸੀ ਆਪਣਾ ਸਾਰਾ ਧਿਆਨ ਬੰਗਾਲ ਵਿੱਚ ਰੱਖਿਆ ਹੋਇਆ ਸੀ । ਉਹ ਵੀ ਸਿਰਫ਼ ਬੰਗਾਲ ਦੀਆਂ ਸਿਰਫ ਪੰਜਾਹ ਤੋਂ ਸੱਤਰ ਸੀਟਾਂ ਜਿੱਤਣ ਵਾਸਤੇ। ਕਾਜਲ ਨਿਸ਼ਾਤ ਨੇ ਬੰਗਾਲ ਦੇ ਲੋਕਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ , ਜੋ ਨਰਿੰਦਰ ਮੋਦੀ ਨੂੰ ਹਰਾਇਆ। ਉਸ ਤੋਂ ਬਾਅਦ ਉਨ੍ਹਾਂ ਨੇ ਬੰਗਾਲ ਦੀ ਦੀਦੀ ਮਮਤਾ ਬੈਨਰਜੀ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਦੁਰਗਾ ਮਾਂ ਨੇ ਮਹਿਸ਼ਾਸੁਰ ਦਾ ਵੱਧ ਕਰ ਦਿੱਤਾ ਅਤੇ ਨਰੇਂਦਰ ਮੋਦੀ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੀ ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਭਾਰਤ ਦਾ ਨਹੀਂ ਬਲਕਿ ਸਿਰਫ਼ ਭਾਜਪਾ ਦਾ ਪ੍ਰਧਾਨ ਮੰਤਰੀ ਹੈ, ਜੋ ਕਿ ਆਪਣੀ ਪਾਰਟੀ ਨੂੰ ਅੱਗੇ ਲਿਜਾਣ ਬਾਰੇ ਹੀ ਸੋਚਦਾ ਹੈ ਨਾ ਕਿ ਭਾਰਤ ਦੇਸ਼ ਦੀ ਤਰੱਕੀ ਬਾਰੇ ਕੁਝ ਸੋਚਦਾ ਹੈ। ਦੇਸ਼ ਵਿੱਚ ਇੰਨੀਆਂ ਮੁਸ਼ਕਲਾਂ ਵਧਣ ਦੇ ਕਾਰਨ ਵੀ ਉਸ ਨੇ ਆਪਣਾ ਸਾਰਾ ਧਿਆਨ ਬੰਗਾਲ ਦੀਆਂ ਚੋਣਾਂ ਤੇ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਅਮਿਤ ਸ਼ਾਹ ਅਸਤੀਫ਼ਾ ਕਦੋਂ ਦੇ ਰਹੇ ਹਨ।

ਸੋ ਕਾਜਲ ਨਿਸ਼ਾਤ ਪਹਿਲਾਂ ਤੋਂ ਹੀ ਨਰੇਂਦਰ ਮੋਦੀ ਨੂੰ ਚੁਣੌਤੀਆਂ ਦਿੰਦੀ ਰਹਿੰਦੀ ਹੈ ਅਤੇ ਲਲਕਾਰਦੀ ਹੈ ਕਿ ਜੇਕਰ ਨਰਿੰਦਰ ਮੋਦੀ ਨੇ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਤਾਂ ਛੇਤੀ ਹੀ ਉਸ ਦਾ ਖਾਤਮਾ ਹੋ ਜਾਵੇਗਾ ।

Leave a Reply

Your email address will not be published.