ਵਿਆਹ ਉੱਪਰ ਲੱਖਾਂ ਖਰਚਣ ਵਾਲਿਆਂ ਨੂੰ ਲੈਣੀ ਚਾਹੀਦੀ ਹੈ ਸਿੱਖਿਆ, ਮੁੰਡਾ ਬੁਲਟ ਉੱਪਰ ਹੀ ਲੈ ਆਇਆ ਲਾੜੀ

Uncategorized

ਅੱਜਕੱਲ੍ਹ ਲੋਕ ਲੋਕ ਦਿਖਾਵੇ ਲਈ ਵਿਆਹਾਂ ਉੱਤੇ ਲੱਖਾਂ ਦਾ ਖਰਚ ਕਰਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਕਰਜ਼ੇ ਹੇਠ ਦੱਬਣਾ ਕਿਉਂ ਨਾ ਪੈ ਜਾਵੇ । ਪਰ ਨਵਾਂਸ਼ਹਿਰ ਚ ਇਕ ਜੋੜੇ ਨੇ ਸਾਦਾ ਵਿਆਹ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ , ਕੇ ਲੋਕਾਂ ਨੂੰ ਵਾਧੂ ਖਰਚੇ ਤੋਂ ਬਚਣਾ ਚਾਹੀਦਾ ਹੈ ਅਤੇ ਘੱਟ ਖਰਚੇ ਵਾਲੇ ਵਿਆਹ ਕਰਨੇ ਚਾਹੀਦੇ ਹਨ। ਅਜਿਹਾ ਵਿਆਹ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਕਿ ਕਿਸੇ ਵੀ ਪ੍ਰੋਗਰਾਮ ਵਿੱਚ ਵੀਹ ਤੋਂ ਜ਼ਿਆਦਾ ਵਿਅਕਤੀ ਸ਼ਾਮਲ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਇਨ੍ਹਾਂ ਲਾੜਾ ਲਾੜੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਪਸੀ ਸਹਿਮਤੀ ਕਾਰਨ ਇਹ ਅਜਿਹਾ ਕੀਤਾ ਗਿਆ।

ਸੋ ਨਾ ਹੀ ਇਨ੍ਹਾਂ ਨੂੰ ਪੁਲੀਸ ਤੋਂ ਕੋਈ ਪਰਮੀਸਨ ਲੈਣੀ ਪਈ ਅਤੇ ਬੜੀ ਹੀ ਖ਼ੁਸ਼ੀ ਖ਼ੁਸ਼ੀ ਨਾਲ ਦੋਵਾਂ ਦਾ ਵਿਆਹ ਹੋ ਗਿਆ। ਲਾੜੇ ਵੱਲੋਂ ਕੋਈ ਬਰਾਤ ਨਹੀਂ ਲਿਆਂਦੀ ਗਈ ਅਤੇ ਬੁਲਟ ਉੱਤੇ ਲਾੜੀ ਨੂੰ ਵਿਆਹ ਕੇ ਲਿਜਾਇਆ ਗਿਆ। ਇਸ ਦੌਰਾਨ ਲਾੜੀ ਸਤਵਿੰਦਰ ਕੌਰ ਅਤੇ ਲਾੜਾ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸੇ ਤਰ੍ਹਾਂ ਦੇ ਵਿਆਹ ਕਰਨੇ ਚਾਹੀਦੇ ਹਨ ਅਤੇ ਵਾਧੂ ਖਰਚੇ ਤੋਂ ਬਚਣਾ ਚਾਹੀਦਾ ਹੈ। ਪਿਛਲੇ ਸਾਲ ਲਾਕਡਾਊਨ ਦੇ ਸਮੇਂ ਵੀ ਇਹੋ ਜਿਹੀਆਂ ਬਹੁਤ ਵਿਆਹ ਸਾਨੂੰ ਦੇਖਣ ਨੂੰ ਮਿਲੇ ਸੀ ,ਜਿਸ ਵਿਚ ਲਾੜੇ ਵੱਲੋਂ ਮੋਟਰਸਾਈਕਲ ਤੇ ਲਾੜੀ ਨੂੰ ਵਿਆਹ ਕੇ ਲਿਜਾਇਆ ਗਿਆ ਸੀ ਅਤੇ ਦੁਬਾਰਾ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਇਹ ਇੱਕ ਵਧੀਆ ਗੱਲ ਹੈ

ਕਿ ਲੋਕ ਇਸ ਵਿਚ ਅੱਗੇ ਆ ਰਹੇ ਹਨ। ਕਿਉਂਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਇਕ ਸਾਦਾ ਵਿਆਹ ਕਰਨ ਦੀ ਗੱਲ ਕਹੀ ਹੈ ਪਰ ਲੋਕ ਦੇਖੋ ਦੇਖ ਵਿਆਹਾਂ ਉੱਤੇ ਲੱਖਾਂ ਰੁਪਏ ਖਰਚ ਕਰਦੇ ਹਨ ਅਤੇ ਸਾਰੀ ਜ਼ਿੰਦਗੀ ਕਰਜਾ ਉਤਾਰਨ ਵਿੱਚ ਲੰਘਾ ਦਿੰਦੇ ਹਨ। ਸੋ ਇਨ੍ਹਾਂ ਲਾੜਾ ਲਾੜੀ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੇ ਬੱਚਿਆਂ ਨੇ ਅਜਿਹਾ ਕਦਮ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਇੱਕ ਵੱਡੇ ਖਰਚੇ ਤੋਂ ਬਚਾਇਆ ਹੈ ।

ਸੋ ਲੋਕਾਂ ਨੂੰ ਇਹੋ ਜਿਹੇ ਵਿਆਹ ਦੇਖਣ ਤੋਂ ਬਾਅਦ ਸਿੱਖ ਲੈਣਾ ਚਾਹੀਦਾ ਹੈ ਕਿ ਵਿਆਹ ਇਨ੍ਹਾਂ ਦੋਨਾਂ ਦਾ ਵੀ ਹੋ ਗਿਆ ਹੈ ਅਤੇ ਉਨ੍ਹਾਂ ਦਾ ਵੀ ਹੁੰਦਾ ਹੈ ਜੋ ਲੱਖਾਂ ਰੁਪਏ ਖਰਚਦੇ ਹਨ ਅਤੇ ਬਾਅਦ ਵਿਚ ਕਰਜ਼ੇ ਦੀ ਟੈਂਸ਼ਨ ਵਿੱਚ ਡੁੱਬ ਕੇ ਆਪਣਾ ਘਰ ਖ਼ਰਾਬ ਕਰ ਲੈਂਦੇ ਹਨ।

Leave a Reply

Your email address will not be published. Required fields are marked *