ਜੇਕਰ ਤੁਸੀਂ ਵੀ ਕਰਾਉਣ ਚੱਲੇ ਹੋ ਬੈਂਕ ਵਿਚ ਪੈਸੇ ਜਮ੍ਹਾ ਤਾਂ ਜ਼ਰੂਰ ਵੇਖੋ ਇਹ ਵੀਡੀਓ

Uncategorized

ਅੱਜਕੱਲ੍ਹ ਸਾਡੇ ਆਲੇ ਦੁਆਲੇ ਚੋਰੀਆਂ ਠੱਗੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਇਸੇ ਤਰ੍ਹਾਂ ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਬਜ਼ੁਰਗ ਕੋਲੋਂ ਕਿਸੇ ਅਣਪਛਾਤੇ ਵਿਅਕਤੀ ਨੇ ਪੰਜਾਹ ਹਜ਼ਾਰ ਰੁਪਏ ਲੁੱਟ ਲਏ। ਜਾਣਕਾਰੀ ਮੁਤਾਬਕ ਬਜ਼ੁਰਗ ਜਵਾਹਰ ਲਾਲ ਜਿਸ ਦੀ ਕਰਿਆਨੇ ਦੀ ਦੁਕਾਨ ਹੈ ਉਹ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਆਇਆ ਸੀ। ਉਸ ਸਮੇਂ ਉਸ ਕੋਲ ਡੇਢ ਲੱਖ ਰੁਪਿਆ ਸੀ ਜੋ ਕਿ ਲੱਖ ਰੁਪਿਆ ਉਸ ਦੀ ਨੀਚੇ ਵਾਲੀ ਜੇਬ੍ਹ ਵਿੱਚ ਅਤੇ ਪੰਜਾਹ ਹਜ਼ਾਰ ਉੱਪਰ ਵਾਲੀ ਜੇਬ੍ਹ ਵਿਚ ਸੀ । ਬੈਂਕ ਵਿੱਚ ਭੀੜ ਬਹੁਤ ਜ਼ਿਆਦਾ ਸੀ ਅਤੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ

ਜਿਸ ਕਾਰਨ ਉਥੇ ਧੱਕਾਮੁੱਕੀ ਹੋਈ ਅਤੇ ਇਕ ਅਣਪਛਾਤੇ ਲੜਕੇ ਵੱਲੋਂ ਉਸ ਦੀ ਜੇਬ ਵਿੱਚੋਂ ਪੰਜਾਹ ਹਜ਼ਾਰ ਰੁਪਇਆ ਕੱਢਿਆ ਗਿਆ ਅਤੇ ਉਹ ਲੜਕਾ ਉਥੋਂ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੁਣ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਸਹਾਇਤਾ ਨਾਲ ਉਸ ਲੜਕੇ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੈ ।ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਇਸ ਦੋਸ਼ੀ ਨੂੰ ਫੜ ਲਿਆ ਜਾਵੇਗਾ ਅਤੇ ਪੈਸੇ ਬਰਾਮਦ ਕਰ ਲਏ ਜਾਣਗੇ ।ਉਧਰ ਜਵਾਹਰ ਲਾਲ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧ ਉਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ

ਕਿ ਉਥੋਂ ਦੇ ਸੁਰੱਖਿਆ ਗਾਰਡਾਂ ਵੱਲੋਂ ਧਿਆਨ ਨਹੀਂ ਰੱਖਿਆ ਜਾ ਰਿਹਾ ਜਿਸ ਕਰਕੇ ਉਸ ਨਾਲ ਇਹ ਘਟਨਾ ਹੋਈ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਦਾ ਸਿਰਫ਼ ਇੰਨਾ ਕੰਮ ਹੁੰਦਾ ਹੈ ਕਿ ਉਹ ਗੇਟ ਤੇ ਨਿਗਰਾਨੀ ਰੱਖੇ ਨਾ ਕਿ ਲੋਕਾਂ ਦੇ ਪੈਸੇ ਦੀ । ਬੈਂਕ ਵਿੱਚ ਜੋ ਵੀ ਗਾਹਕ ਆਉਂਦਾ ਹੈ ਉਸ ਨੂੰ ਆਪਣੇ ਪੈਸੇ ਦੀ ਸੁਰੱਖਿਆ ਖੁਦ ਕਰਨੀ ਹੁੰਦੀ ਹੈ ।ਇਸ ਤੋਂ ਇਲਾਵਾ ਜਵਾਹਰ ਲਾਲ ਵੱਲੋਂ ਬੈਂਕ ਤੇ ਸਵਾਲ ਚੁੱਕਿਆ ਗਿਆ ਕਿ ਉਹ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਜਿਸ ਕਰਕੇ ਉਸ ਨਾਲ ਇਹ ਹਾਦਸਾ ਹੋਇਆ। ਪਰ ਦੂਜੇ ਪਾਸੇ ਬੈਂਕ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਸੋਸ਼ਲ ਡਿਸਪੈਂਸਿੰਗ ਦੀ ਪਾਲਣਾ ਕਰੋ

ਪਰ ਲੋਕ ਖੁਦ ਹੀ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਅਤੇ ਇੱਕ ਦੂਜੇ ਨਾਲ ਜੁੜ ਕੇ ਖਡ਼੍ਹਦੇ ਹਨ ।ਜੇਕਰ ਤੁਸੀ ਵੀ ਚੱਲੇ ਹੋਮ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਤਾਂ ਜ਼ਰੂਰ ਵੇਖੋ ਇਹ ਵੀਡੀਓ

Leave a Reply

Your email address will not be published. Required fields are marked *