ਮਾਂ ਨੂੰ ਹਸਪਤਾਲ ਵਿਚ ਮਿਲਣ ਜਾਂਦੇ ਬੱਚੇ ਦੀ ਪੁਲਸ ਦੇ ਸਾਹਮਣੇ ਕੁੱਟਮਾਰ,ਬੱਚੇ ਉੱਪਰ ਹੀ ਕੀਤੀ ਐੱਫ ਆਈ ਆਰ

Uncategorized

ਪੰਜਾਬ ਵਿੱਚ ਪੰਜਾਬ ਪੁਲੀਸ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਰ ਹੁਣ ਸਰਕਾਰੀ ਅਫ਼ਸਰਾਂ ਨੇ ਵੀ ਆਪਣਾ ਰੋਅਬ ਜਮਾਉਣਾ ਸ਼ੁਰੂ ਕਰ ਦਿੱਤਾ ਹੈ । ਇਹ ਮਾਮਲਾ ਹੈ ਸੰਗਰੂਰ ਦਾ ਜਿੱਥੇ ਕਿ ਇੱਕ ਨਬਾਲਗ ਬੱਚੇ ਤੋਂ ਗਲਤੀ ਨਾਲ ਮੋਟਰਸਾਈਕਲ ਕਿਸੇ ਦੀ ਗੱਡੀ ਵਿੱਚ ਬੱਝਿਆ ਅਤੇ ਗੱਡੀ ਵਾਲੇ ਨੇ ਉਸ ਬੱਚੇ ਨੂੰ ਪੁਲਸ ਦੇ ਸਾਹਮਣੇ ਕੁੱ-ਟਿ-ਆ। ਮੌਕੇ ਤੇ ਹੀ ਕੁੱ-ਟ-ਮਾ-ਰ ਦੀ ਵੀਡੀਓ ਕਿਸੇ ਵੱਲੋਂ ਬਣਾਈ ਗਈ ਅਤੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਬੱਚਾ ਆਪਣੀ ਮਾਂ ਨੂੰ ਸਿਵਲ ਹਸਪਤਾਲ ਵਿਚੋਂ ਲੈਣ ਲਈ ਜਾ ਰਿਹਾ ਸੀ

ਰਸਤੇ ਵਿੱਚ ਉਸ ਦਾ ਮੋਟਰਸਾਈਕਲ ਗ਼ਲਤੀ ਨਾਲ ਸੰਗਰੂਰ ਦੇ ਡਿਸਟ੍ਰਿਕ ਅਟਾਰਨੀ ਦੀ ਗੱਡੀ ਵਿੱਚ ਜਾ ਲੱਗਿਆ। ਜਿਸ ਤੋਂ ਬਾਅਦ ਡਿਸਟ੍ਰਿਕ ਅਟਾਰਨੀ ਵੱਲੋਂ ਬੱਚੇ ਨਾਲ ਕੁੱ-ਟ-ਮਾ-ਰ ਕੀਤੀ ਗਈ ਉਸ ਦਾ ਹੱਥ ਮਰੋੜਿਆ ਗਿਆ। ਪਰ ਜਦੋਂ ਪੱਤਰਕਾਰਾਂ ਵੱਲੋਂ ਇਸ ਗੱਲ ਤੇ ਸਵਾਲ ਚੁੱਕੇ ਗਏ ਤਾਂ ਬਾਅਦ ਵਿੱਚ ਕਿਹਾ ਗਿਆ ਕਿ ਡਿਸਟ੍ਰਿਕ ਅਟਾਰਨੀ ਵੱਲੋਂ ਬੱਚੇ ਨਾਲ ਕੁੱ-ਟ-ਮਾ-ਰ ਨਹੀਂ ਕੀਤੀ ਗਈ , ਉਨ੍ਹਾਂ ਨੇ ਬੱਚੇ ਨੂੰ ਉਸ ਦੀ ਗਲਤੀ ਮਨਵਾ ਕੇ ਹੀ ਜਾਣ ਦਿੱਤਾ। ਪਰ ਦੂਜੇ ਪਾਸੇ ਉਸ ਬੱਚੇ ਦਾ ਕਹਿਣਾ ਹੈ ਕਿ ਉਸ ਨਾਲ ਕੁੱ-ਟ-ਮਾ-ਰ ਕੀਤੀ ਗਈ ਹੈ.

ਅਤੇ ਪੁਲਸ ਨੇ ਉਸ ਦੇ ਖ਼ਿਲਾਫ਼ ਹੀ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਇਸ ਬੱਚੇ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਉਸ ਤੋਂ ਗਲਤੀ ਨਾਲ ਮੋਟਰਸਾਈਕਲ ਗੱਡੀ ਵਿੱਚ ਜਾ ਲੱਗਿਆ । ਪੁਲੀਸ ਦਾ ਕਹਿਣਾ ਹੈ ਕਿ ਬੱਚੇ ਦੀ ਉਮਰ ਸਾਢੇ ਸਤਾਰਾਂ ਸਾਲ ਦੀ ਹੈ , ਨਾਬਾਲਗ ਹੋਣ ਤੇ ਉਹ ਮੋਟਰਸਾਈਕਲ ਚਲਾ ਰਿਹਾ ਹੈ ਇਸ ਕਰਕੇ ਉਸ ਤੇ ਐਫਆਈਆਰ ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਡਿਸਟ੍ਰਿਕਟ ਅਟਾਰਨੀ ਵੱਲੋਂ ਬੱਚੇ ਨਾਲ ਕੁੱਟਮਾਰ ਨਹੀਂ ਕੀਤੀ ਗਈ ਅਤੇ ਸਾਡੇ ਸਾਹਮਣੇ ਬੱਚੇ ਨਾਲ ਕੁੱ-ਟ-ਮਾ-ਰ ਨਹੀਂ ਹੋਈ ।

ਪਰ ਜੋ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਹੋਇਆ ਹੈ ਉਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੱਚੇ ਨਾਲ ਕੁੱ-ਟ-ਮਾ-ਰ ਹੋਈ ਹੈ।

Leave a Reply

Your email address will not be published.