ਆਕਸੀਜਨ ਸਿਲੰਡਰ ਫਟਿਆ ,3 ਦੀ ਮੌਤ ਬਾਕੀ ਜ਼ਖ਼ਮੀ

Uncategorized

ਯੂਪੀ ਦੀ ਰਾਜਧਾਨੀ ਲਖਨਊ ਵਿਚ ਆਕਸੀਜਨ ਰੀਫਿਲਿੰਗ ਦੌਰਾਨ ਇਕ ਭਿਆਨਕ ਹਾਦਸਾ ਹੋ ਗਿਆ ਹੈ, ਇਸ ਹਾਦਸੇ ਦੌਰਾਨ ਤਿੱਨ ਲੋਕਾਂ ਦੇ ਮੌਤ ਦੀ ਖਬਰ ਮਿਲ ਰਹੀ ਹੈ ਅਤੇ ਲਗਪਗ ਛੇ ਲੋਕ ਜ਼ਖ਼ਮੀ ਹੋ ਗਏ ਹਨ ।ਜਾਣਕਾਰੀ ਮੁਤਾਬਕ ਬੁੱਧਵਾਰ ਵਾਲੇ ਦਿਨ ਇਲਾਕੇ ਦੇ ਆਕਸੀਜਨ ਪਲਾਂਟ ਵਿਚ ਇਹ ਹਾਦਸਾ ਵਾਪਰਿਆ ਅਤੇ ਮੌਕੇ ਤੇ ਮੌਜੂਦ ਕਰਮਚਾਰੀ ਇਸ ਹਾਦਸੇ ਦੀ ਚਪੇਟ ਵਿੱਚ ਆ ਗਏ । ਇਸ ਘਟਨਾ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਸਿਹਤ ਵਿਭਾਗ ਦੀਆਂ ਟੀਮਾਂ ਇਕ ਆਕਸੀਜਨ ਪਲਾਂਟ ਵਿਚ ਪਹੁੰਚੀਆਂ ਅਤੇ ਜ਼ਖ਼ਮੀ ਲੋਕਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ।

ਇਕ ਕਰਮਚਾਰੀ ਦਾ ਹੱਥ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ੍ਹ ਗਿਆ,ਬਾਕੀ ਕਰਮਚਾਰੀ ਵੀ ਗੰਭੀਰ ਹਾਲਤ ਵਿਚ ਹਨ । ਘਟਨਾ ਦਾ ਜਾਇਜ਼ਾ ਲੈਣ ਲਈ ਲਖਨਊ ਦੇ ਡੀ ਐਮ ਅਭਿਸ਼ੇਕ ਪ੍ਰਕਾਸ਼ ਦੀ ਇਸ ਆਕਸੀਜਨ ਪਲਾਂਟ ਵਿਚ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀ ਲੋਕਾਂ ਨੂੰ ਵੀ ਹੌਸਲਾ ਦਿੱਤਾ । ਇਸ ਘਟਨਾ ਤੋਂ ਬਾਅਦ ਯੂ ਪੀ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਕਿਹਾ ਹੈ ਕਿ ਇਸ ਘਟਨਾ ਦੀ ਛਾਣਬੀਣ ਕੀਤੀ ਜਾਵੇਗੀ ਕਿ ਇਹ ਘਟਨਾ ਕਿਸ ਦੀ ਲਾਪ੍ਰਵਾਹੀ ਕਰਕੇ ਹੋਈ ਹੈ ,ਸੋ ਇਕ ਪਾਸੇ ਕੋਰੋਨਾ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ

ਅਤੇ ਉਸੇ ਦੌਰਾਨ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ।ਇਸ ਤੋਂ ਇਲਾਵਾ ਯੂਪੀ ਦੇ ਪ੍ਰਧਾਨਮੰਤਰੀ ਨੇ ਮ੍ਰਿਤਕਾ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਲੋਕਾਂ ਨਾਲ ਹਮਦਰਦੀ ਜਤਾਈ ਹੈ ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਸ਼ਿਕਾਰ ਹੋਏ ਲੋਕਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ। ਸੋ ਇਹੋ ਜਿਹੀਆਂ ਖ਼ਬਰਾਂ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇੱਕ ਪਾਸੇ ਤਾਂ ਕੋਰੋਨਾ ਨਾਲ ਲੋਕ ਮਰ ਰਹੇ ਹਨ ਅਤੇ ਦੂਜੇ ਪਾਸੇ ਇਹੋ ਜਿਹੀਆਂ ਘਟਨਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।

ਕਿਉਂਕਿ ਇਨ੍ਹਾਂ ਘਟਨਾਵਾਂ ਦਾ ਸਰਕਾਰਾਂ ਉੱਤੇ ਤਾਂ ਕੋਈ ਅਸਰ ਨਹੀਂ ਹੁੰਦਾ ਪਰ ਆਮ ਲੋਕ ਮਾਰੇ ਜਾਂਦੇ ਹਨ । ਸੋ ਇੱਥੇ ਆਕਸੀਜਨ ਪਲਾਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।

Leave a Reply

Your email address will not be published. Required fields are marked *