ਪਤੀ ਨੇ ਪਤਨੀ ਦੀ ਹੱਤਿਆ ਕਰ ਕੇ ਪਿੰਡ ਦੇ ਵਿਚਕਾਰ ਟੰਗਿਆ

Uncategorized

ਸੁਲਤਾਨਪੁਰ ਲੋਧੀ ਦੇ ਇਕ ਪਿੰਡ ਵਿਚ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸਦੀ ਹੱ-ਤਿ-ਆ ਕਰ ਦਿੱਤੀ ਗਈ । ਜਾਣਕਾਰੀ ਮੁਤਾਬਕ ਪਤੀ ਜਗਜੀਤ ਸਿੰਘ ਜੱਗੀ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ ਅਤੇ ਇਸ ਘਰੇਲੂ ਝਗੜੇ ਦੌਰਾਨ ਉਸ ਨੇ ਆਪਣੀ ਪਤਨੀ ਸ਼ਰਨਜੀਤ ਕੌਰ ਦਾ ਗਲ਼ ਘੁੱਟ ਕੇ ਉਸ ਦਾ ਕ-ਤ-ਲ ਕਰ ਦਿੱਤਾ। ਲੜਕੀ ਦੇ ਪੇਕਾ ਪਰਿਵਾਰ ਵਿੱਚੋਂ ਉਸ ਦੇ ਫੁੱਫੜ ਮੰਗਲ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਕੌਰ ਪਿਛਲੇ ਡੇਢ ਸਾਲ ਤੋਂ ਉਸ ਦੇ ਪੇਕੇ ਪਰਿਵਾਰ ਰਹਿ ਰਹੀ ਸੀ ,ਪਰ ਹੁਣ ਪਿਛਲੇ ਦਸ ਦਿਨਾਂ ਤੋਂ ਉਹ ਆਪਣੇ ਸਹੁਰੇ ਪਰਿਵਾਰ ਆਈ ਸੀ।

ਜਿਸ ਤੋਂ ਬਾਅਦ ਉਸ ਦੇ ਘਰ ਝਗੜਾ ਫਿਰ ਤੋਂ ਸ਼ੁਰੂ ਹੋ ਗਿਆ । ਇਸ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਉਹ ਪਿਛਲੇ ਦਿਨੀਂ ਉਸ ਦੇ ਸਹੁਰੇ ਘਰ ਆਏ ਸੀ। ਜਿਸ ਦੌਰਾਨ ਉਸ ਦੇ ਪਤੀ ਵੱਲੋਂ ਜਣਿਆਂ ਨੂੰ ਕੇਵਲ ਵਾਲੀ ਤਾਰ ਨਾਲ ਕ-ਰੰ-ਟ ਲਾਇਆ ਗਿਆ ਸੀ । ਪਰ ਬਾਅਦ ਵਿਚ ਧੱਕੇ ਨਾਲ ਰਾਜ਼ੀਨਾਮਾ ਕਰਵਾਇਆ ਗਿਆ। ਉਸ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਉਹ ਦੁਬਾਰਾ ਫਿਰ ਉਸਦੇ ਸਹੁਰੇ ਪਰਿਵਾਰ ਆਏ ਸੀ ਅਤੇ ਦਸ ਵਜੇ ਤਕ ਉਹ ਵਾਪਸ ਚਲੇ ਗਏ ਅਤੇ ਕਰੀਬ ਗਿਆਰਾਂ ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਸ਼ਰਨਜੀਤ ਕੌਰ ਨੂੰ ਮਾਰ ਦਿੱਤਾ ਹੈ

ਅਤੇ ਆ ਕੇ ਤੁਸੀਂ ਚੱਕ ਲਵੋ। ਸ਼ਰਨਜੀਤ ਕੌਰ ਦੇ ਫੁੱਫੜ ਦਾ ਦੱਸਣਾ ਹੈ ਕਿ ਜਦੋਂ ਉਹ ਉਥੇ ਗਏ ਤਾਂ ਉਸ ਦੇ ਪਤੀ ਦੁਆਰਾ ਉਨ੍ਹਾਂ ਉੱਤੇ ਇੱਟਾਂ ਚਲਾਈਆਂ ਗਈਆਂ । ਇਸ ਤੋਂ ਬਾਅਦ ਪੁਲਸ ਉੱਥੇ ਪਹੁੰਚੀ ਅਤੇ ਪੁਲੀਸ ਦੁਆਰਾ ਜਗਜੀਤ ਸਿੰਘ ਜੱਗੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ । ਫੁੱਫੜ ਮੰਗਲ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਜੱਗੀ ਅਤੇ ਸ਼ਰਨਜੀਤ ਕੌਰ ਦਾ ਇਕ ਚਾਰ ਸਾਲ ਦਾ ਲੜਕਾ ਹੈ ਜੋ ਕਿ ਬਿਮਾਰ ਰਹਿੰਦਾ ਹੈ ਅਤੇ ਉਸ ਨੂੰ ਹੁਣ ਪੇਕੇ ਪਰਿਵਾਰ ਵੱਲੋਂ ਸਾਂਭਿਆ ਜਾ ਰਿਹਾ ਹੈ

, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਸ਼ਰਨਜੀਤ ਕੌਰ ਦੇ ਸਹੁਰੇ ਪਰਿਵਾਰ ਰਿਹਾ ਤਾਂ ਉਸ ਨੂੰ ਵੀ ਮਾਰ ਦੇਣਗੇ।

Leave a Reply

Your email address will not be published.