ਸਡ਼ਕ ਉੱਪਰ ਐਂਬੂਲੈਂਸ ਨਾਲ ਹੋਇਆ ਭਿਆਨਕ ਹਾਦਸਾ ,ਡਰਾਈਵਰ ਦੀ ਮੌਕੇ ਉਪਰ ਮੌਤ

Uncategorized

ਖੰਨਾ ਰੋਡ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਐਂਬੂਲੈਂਸ ਸੜਕ ਉੱਤੇ ਪਲਟ ਗਈ । ਇਸ ਦੌਰਾਨ ਐਂਬੂਲੈਂਸ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਪਰ ਉਸ ਦੇ ਨਾਲ ਜੋ ਇਕ ਹਸਪਤਾਲ ਦਾ ਸਟਾਫ਼ ਮੈਂਬਰ ਬੈਠਾ ਸੀ ਉਸ ਦੀ ਜਾਨ ਬਚ ਗਈ । ਹਸਪਤਾਲ ਦੇ ਸਟਾਫ ਮੈਂਬਰ ਸੰਜੀਵ ਨੇ ਦੱਸਿਆ ਕਿ ਇਹ ਐਂਬੂਲੈਂਸ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ, ਜੋ ਕਿ ਅੰਮ੍ਰਿਤਸਰ ਵਿਚ ਇਕ ਮਰੀਜ਼ ਨੂੰ ਛੱਡ ਕੇ ਆਈ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਐਂਬੂਲੈਂਸ ਡਰਾਈਵਰ ਦਾ ਨਾਂ ਕੈਲਾਸ਼ ਹੈ ਅਤੇ ਉਹ ਲੰਬੇ ਸਮੇਂ ਤੋਂ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਸਟੀਪਨ ਹਾਸਪਿਟਲ ਵਿਚ ਕੰਮ ਕਰ ਰਿਹਾ ਹੈ।

ਉਨ੍ਹਾਂ ਦੋਨਾਂ ਦੀ ਡਿਊਟੀ ਲੱਗੀ ਸੀ ਕਿ ਇੱਕ ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਅੰਮ੍ਰਿਤ ਸਰ ਦੇ ਕੇ ਡੀ ਹਾਸਪਿਟਲ ਵਿਚ ਛੱਡਿਆ ਜਾਵੇ । ਮਰੀਜ਼ ਨੂੰ ਛੱਡਣ ਤੋਂ ਬਾਅਦ ਉਹ ਦਿੱਲੀ ਵਾਪਸ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਉਸਨੇ ਦੱਸਿਆ ਕਿ ਉਸ ਨੂੰ ਕੋਈ ਪਤਾ ਨਹੀਂ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਕਿਉਂਕਿ ਉਸ ਦਾ ਸਾਰਾ ਧਿਆਨ ਉਸ ਦੇ ਮੋਬਾਇਲ ਵਿਚ ਸੀ । ਪੁਲੀਸ ਦੁਆਰਾ ਜਦੋਂ ਐਂਬੂਲੈਂਸ ਨੂੰ ਸਿੱਧਾ ਖੜ੍ਹਾ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਮਿਲੀ । ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਵਾਰ ਵਾਰ ਸੰਜੀਵ ਨੂੰ ਇਹ ਸਵਾਲ ਕੀਤੇ ਗਏ ਕਿ ਕੀ ਉਨ੍ਹਾਂ ਦੁਆਰਾ ਸ਼ਰਾਬ ਪੀਤੀ ਹੋਈ ਸੀ

ਤਾਂ ਸੰਜੀਵ ਨੇ ਦੱਸਿਆ ਕਿ ਸਿਰਫ ਬੋਤਲ ਰੱਖੀ ਹੋਈ ਸੀ, ਪਰ ਉਨ੍ਹਾਂ ਦੋਨਾਂ ਵਿੱਚੋਂ ਕਿਸੇ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ। ਕਿਉਂਕਿ ਜੋ ਸ਼ਰਾਬ ਦੀ ਬੋਤਲ ਬਰਾਮਦ ਹੋਈ ਹੈ ਉਹ ਸੀਲ ਬੰਦ ਬੋਤਲ ਸੀ। ਸੰਜੀਵ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਚੰਗੀ ਸ਼ਰਾਬ ਨਹੀਂ ਮਿਲਦੀ ਇਸ ਲਈ ਉਨ੍ਹਾਂ ਨੇ ਇੱਥੋਂ ਖ਼ਰੀਦੀ ਸੀ ,ਪਰ ਕਿਸੇ ਨੇ ਵੀ ਸ਼ਰਾਬ ਨਹੀਂ ਪੀਤੀ ਸੀ। ਜਦੋਂ ਪੱਤਰਕਾਰਾਂ ਵੱਲੋਂ ਵਾਰ ਵਾਰ ਸ਼ਰਾਬ ਤੇ ਸਵਾਲ ਕੀਤੇ ਜਾ ਰਹੇ ਹਨ ਤਾਂ ਲੋਕਾਂ ਦਾ ਕਹਿਣਾ ਹੈ ਕਿ ਜੋ ਕੈਪਟਨ ਸਰਕਾਰ ਦੇ ਠੇਕੇ ਖੁੱਲ੍ਹੇ ਹਨ ਉਨ੍ਹਾਂ ਤੇ ਕੋਈ ਸਵਾਲ ਕਿਉਂ ਨਹੀਂ ਪੁੱਛਦਾ ਅਤੇ

ਜੇਕਰ ਐਂਬੂਲੈਂਸ ਵਿੱਚੋਂ ਇਕ ਬੰਦ ਸ਼ਰਾਬ ਦੀ ਬੋਤਲ ਮਿਲ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਐਕਸੀਡੈਂਟ ਹੋਣ ਦਾ ਕਾਰਨ ਇਹ ਸ਼ਰਾਬ ਦੀ ਬੋਤਲ ਹੈ। ਐਕਸੀਡੈਂਟ ਸੜਕ ਉਤੇ ਬਹੁਤ ਕਾਰਨਾਂ ਕਰਕੇ ਹੋ ਸਕਦੇ ਹਨ ।

Leave a Reply

Your email address will not be published. Required fields are marked *