ਆਕਸੀਜਨ ਦੀ ਹੋ ਰਹੀ ਕਮੀ ਨੂੰ ਪੂਰਾ ਕਰਨ ਲਈ ਬਠਿੰਡੇ ਦੇ ਇਸ ਨੌਜਵਾਨ ਨੇ ਲਗਾਏ 30 ਹਜ਼ਾਰ ਬੂਟੇ

Uncategorized

ਇਸ ਕੋਰੋਨਾ ਕਾਲ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿਉਂ ਕਿ ਆਕਸੀਜਨ ਦੀ ਕਮੀ ਹੋਣ ਕਰਕੇ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਪਰ ਸ਼ਾਇਦ ਇਨਸਾਨ ਭੁੱਲ ਗਏ ਹਨ ਕਿ ਕੁਦਰਤ ਨੇ ਉਨ੍ਹਾਂ ਨੂੰ ਇਕ ਤੋਹਫਾ ਦਿੱਤਾ ਸੀ ਜੋ ਕਿ ਬਿਨਾਂ ਕਿਸੇ ਕੀਮਤ ਤੋਂ ਆਕਸੀਜਨ ਦਿੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਦਰੱਖਤਾਂ ਦੀ। ਅੱਜ ਇਨਸਾਨ ਵੱਲੋਂ ਤਰੱਕੀ ਦੇ ਨਾਂ ਤੇ ਬਹੁਤ ਸਾਰੇ ਦਰੱਖਤਾਂ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਸਜ਼ਾ ਅੱਜ ਉਹ ਭੁਗਤ ਰਿਹਾ ਹੈ । ਪਰ ਕੁਝ ਲੋਕ ਅਜੇ ਵੀ ਇਹ ਸਮਝਦੇ ਹਨ ਕਿ ਸਾਨੂੰ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂਕਿ ਉਹ ਇਨ੍ਹਾਂ ਦਰੱਖਤਾਂ ਦਾ ਮਹੱਤਵ ਜਾਣਦੇ ਹਨ । ਇਸੇ ਤਰ੍ਹਾਂ ਬਠਿੰਡਾ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਤੀਹ ਹਜ਼ਾਰ ਦਰੱਖਤ ਲਗਾਉਣ ਦਾ ਇਕ ਟੀਚਾ ਰੱਖਿਆ ਹੈ,

ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇੱਕ ਟੀਮ ਵੀ ਬਣਾਈ ਹੈ ਤੇ ਲਗਦਾ ਹੈ ਕਿ ਛੇਤੀ ਹੀ ਉਹ ਆਪਣਾ ਟੀਚਾ ਪੂਰਾ ਕਰ ਲੈਣਗੇ । ਗੱਲਬਾਤ ਕਰਦਿਆਂ ਹੋਇਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਦਿਮਾਗ ਚ ਇਹ ਗੱਲ ਆਈ ਸੀ ਤਾਂ ਉਨ੍ਹਾਂ ਦੇ ਜੇਬ ਵਿੱਚ ਕਰੀਬ ਪੰਜ ਸੌ ਰੁਪਏ ਸੀ । ਉਨ੍ਹਾਂ ਦੱਸਿਆ ਕਿ ਜਦੋਂ ਪਹਿਲੇ ਦਿਨ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਸੌ ਬੂਟੇ ਲਗਾਏ ਅਤੇ ਉਸ ਸਮੇਂ ਉਹ ਇਕੱਲੇ ਸੀ । ਪਰ ਅੱਜ ਉਨ੍ਹਾਂ ਦੀ ਇੱਕ ਟੀਮ ਬਣ ਚੁੱਕੀ ਹੈ ਜੋ ਕਿ ਉਨ੍ਹਾਂ ਨਾਲ ਬੂਟੇ ਲਗਾਉਣ ਵਿਚ ਮਦਦ ਕਰਦੀ ਹੈ

ਅਤੇ ਬੂਟਿਆਂ ਦੀ ਸੰਭਾਲ ਵੀ ਉਨ੍ਹਾਂ ਦੁਆਰਾ ਕੀਤੀ ਜਾਂਦੀ ਹੈ । ਸੰਜੀਵ ਕੁਮਾਰ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣ ਨਾਲ ਹੀ ਸਾਡਾ ਕੰਮ ਖਤਮ ਨਹੀਂ ਹੋ ਜਾਂਦਾ ਇਨ੍ਹਾਂ ਬੂਟਿਆਂ ਦੀ ਸੰਭਾਲ ਕਰਨਾ ਵੀ ਸਾਡਾ ਫਰਜ਼ ਹੈ ।ਇਸ ਲਈ ਉਹ ਬੂਟਿਆਂ ਨੂੰ ਉਸ ਜਗ੍ਹਾ ਤੇ ਲਗਾ ਰਹੇ ਹਨ ਜਿੱਥੇ ਕਿ ਉਨ੍ਹਾਂ ਦੀ ਟੀਮ ਦਾ ਕੋਈ ਮੈਂਬਰ ਰਹਿੰਦਾ ਹੈ ਜੋ ਉਸ ਬੂਟਿਆਂ ਦੀ ਰੱਖਿਆ ਕਰ ਸਕੇ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਵੱਡਾ ਕਰੇ। ਇਸ ਲਈ ਉਨ੍ਹਾਂ ਨੇ ਇੱਕ ਵ੍ਹੱਟਸਐਪ ਗਰੁੱਪ ਵੀ ਬਣਾਇਆ ਹੋਇਆ ਹੈ

ਜਿਸ ਵਿਚ ਰਾਤ ਨੂੰ ਉਹ ਅੱਧਾ ਘੰਟਾ ਆਪਣੇ ਟੀਮ ਮੈਂਬਰਾਂ ਨਾਲ ਗੱਲਬਾਤ ਕਰਦੇ ਹਨ ਕਿ ਕਿੱਥੇ ਕਿੱਥੇ ਬੂਟੇ ਲਗਾਏ ਜਾ ਸਕਦੇ ਹਨ, ਜਿੱਥੇ ਕਿਸੇ ਨੂੰ ਇਤਰਾਜ਼ ਨਾ ਹੋਵੇ।

Leave a Reply

Your email address will not be published.