ਕੀ ਬੇਅਦਬੀ ਦੇ ਪਿੱਛੇ ਸੀ ਸੌਦਾ ਸਾਧ ?ਉਸ ਦੇ ਕਰੀਬੀ ਰਹੇ ਭੁਪਿੰਦਰ ਗੋਰਾ ਨੇ ਖੋਲ੍ਹੀਆਂ ਅੰਦਰਲੀਆਂ ਗੱਲਾਂ

Uncategorized

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਲੰਬੇ ਸਮੇਂ ਤੋਂ ਰੇਪ ਕੇਸ ਦੇ ਦੋਸ਼ੀ ਹੋਣ ਕਾਰਨ ਵੀਹ ਸਾਲ ਦੀ ਸਜ਼ਾ ਕੱਟ ਰਹੇ ਹਨ । ਪਰ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ । ਹੁਣ ਡੇਰਾ ਮੁਖੀ ਦੇ ਕਰੀਬੀ ਰਹਿ ਚੁੱਕੇ ਭੁਪਿੰਦਰ ਗੋਰਾ ਨੇ ਡੇਰੇ ਦੇ ਅੰਦਰਲੀਆਂ ਤੈਹਾਂ ਫਰੋਲਿਆ ।ਪਿਛਲੇ ਦਿਨੀਂ ਡੇਰਾ ਸੱਚਾ ਸੌਦਾ ਦੀ ਇਕ ਪ੍ਰੈਸ ਕਾਨਫ਼ਰੰਸ ਹੋਈ ਸੀ ਜਿਸ ਵਿਚ ਵੀਰਪਾਲ ਕੌਰ ਨਾਂ ਦੀ ਅੌਰਤ ਨੇ ਲੋਕਾਂ ਨੂੰ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕਿਸੇ ਕੇਸ ਵਿੱਚ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਦੇ ਡੇਰੇ ਵਿੱਚ ਇੱਕ ਇਕਵੰਜਾ ਮੈਂਬਰੀ ਕਮੇਟੀ ਬਣੀ ਸੀ ਅਤੇ ਇਸ ਕਮੇਟੀ ਵੱਲੋਂ ਹੀ ਇਹ ਗੁਨਾਹ ਕੀਤੇ ਗਏ ਹਨ

ਅਤੇ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਿਹਾਅ ਕਰਨਾ ਚਾਹੀਦਾ ਹੈ। ਇੱਥੇ ਭੁਪਿੰਦਰ ਗੋਰਾ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਲੋਕਾਂ ਵੱਲੋਂ ਇਕਵੰਜਾ ਮੈਂਬਰੀ ਕਮੇਟੀ ਨੂੰ ਸਹੀ ਦੱਸਿਆ ਜਾ ਰਿਹਾ ਸੀ ਅਤੇ ਹੁਣ ਫਿਰ ਜਦੋਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਧੀਆਂ ਦਿਖ ਰਹੀਆਂ ਹਨ ਤਾਂ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਦੇ ਹਨ ਕਿ ਇਕਵੰਜਾ ਮੈਂਬਰੀ ਕਮੇਟੀ ਗੁਨਾਹਗਾਰ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੋ ਐਸਆਈਟੀ ਦੀ ਰਿਪੋਰਟ ਆ ਰਹੀ ਹੈ ਉਸ ਚ ਗੁਰਮੀਤ ਰਾਮ ਰਹੀਮ ਦਾ ਨਾਮ ਪੰਜਾਬ ਵਿੱਚ ਦੇ ਗੁਰਦੁਆਰਿਆਂ ਵਿੱਚ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਵੀ ਆ ਰਿਹਾ ਹੈ,

ਪਰ ਫਿਰ ਵੀ ਉਨ੍ਹਾਂ ਦੇ ਖਿਲਾਫ ਇਸ ਸਬੰਧੀ ਕਾਰਵਾਈ ਨਹੀਂ ਹੋ ਰਹੀ । ਉਨ੍ਹਾਂ ਕਿਹਾ ਕਿ ਡੇਰੇ ਵੱਲੋਂ ਦੋ ਹਜਾਰ ਸੱਤ ਤੋਂ ਲੈ ਕੇ ਸਿੱਖ ਧਰਮ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ ਕਿਉਂਕਿ ਦੋ ਹਜਾਰ ਸੱਤ ਵਿੱਚ ਡੇਰਾ ਮੁਖੀ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾਈ ਸੀ। ਉਨ੍ਹਾਂ ਦੱਸਿਆ ਕਿ ਹੁਣ ਡੇਰੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਪੰਜ ਗਰੁੱਪ ਬਣ ਚੁੱਕੇ ਹਨ ਜੋ ਕਿ ਡੇਰੇ ਦੀ ਸੰਪਤੀ ਨੂੰ ਹਥਿਆਉਣ ਵਿੱਚ ਲੱਗੇ ਹੋਏ ਹਨ ।ਡੇਰੇ ਵਿੱਚ ਕਿਸੇ ਵੀ ਸ਼ਬਦਾਂ ਦਾ ਕੋਈ ਮਤਲਬ ਨਹੀਂ

ਸਾਰੇ ਪੈਸੇ ਪਿੱਛੇ ਪਏ ਹੋਏ ਹਨ ਉਨ੍ਹਾਂ ਕਿਹਾ ਕਿ ਜੋ ਵੀ ਕਤਲ ਜਾਂ ਰੇਪ ਕੇਸ ਹੋਏ ਉਨ੍ਹਾਂ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੀ ਦੋਸ਼ੀ ਸੀ ।

Leave a Reply

Your email address will not be published.