ਧੀ ਦੀ ਨਰਸਾਂ ਨਾਲ ਹੋਈ ਕੁੱਟਮਾਰ,ਪਤਨੀ ਤਿੰਨ ਦਿਨਾਂ ਤੋਂ ਭਟਕ ਰਹੀ ਸੀ ਪਤੀ ਦੀ ਲਾਸ਼ ਲਈ

Uncategorized

ਇਸ ਕੋਰੋਨਾ ਕਾਲ ਵਿੱਚ ਅੱਜਕੱਲ੍ਹ ਲੋਕਾਂ ਨੂੰ ਹਸਪਤਾਲਾਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ।ਪਹਿਲਾਂ ਤਾਂ ਮਰੀਜ਼ ਦੇ ਇਲਾਜ ਲਈ ਭਟਕਣਾ ਪੈਂਦਾ ਹੈ, ਪਰ ਜਦੋਂ ਮਰੀਜ਼ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੀ ਡੈੱਡ ਬਾਡੀ ਲੈਣ ਵਾਸਤੇ ਡਾਕਟਰਾਂ ਦੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਇੱਕ ਹਸਪਤਾਲ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਦੀ ਮੌਤ ਹੋਈ , ਪਰ ਉਸ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ ਜਾ ਰਹੀ । ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦਾ ਪਰਿਵਾਰ ਡੈੱਡ ਬਾਡੀ ਲੈਣ ਲਈ ਹਸਪਤਾਲ ਦੇ ਚੱਕਰ ਲਗਾ ਰਿਹਾ ਹੈ ।

ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋਇਆ ਸ਼ੂਗਰ ਵਧਿਆ ਅਤੇ ਘਬਰਾਹਟ ਹੋਣ ਲੱਗੀ ।ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਸੁਮਨ ਨੂੰ ਕਿਹਾ ਕਿ ਐਂਬੂਲੈਂਸ ਬੁਲਾਏ ਉਸ ਦੀ ਪਤਨੀ ਸੁਮਨ ਦਾ ਦੱਸਣਾ ਹੈ ਕਿ ਉਸ ਸਮੇਂ ਤੇ ਉਨ੍ਹਾਂ ਦੇ ਆਂਢ ਗੁਆਂਢ ਵਿੱਚੋਂ ਕਿਸੇ ਨੇ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ, ਕਿਸੇ ਐਂਬੂਲੈਂਸ ਨੂੰ ਫੋਨ ਨਹੀਂ ਕਰਿਆ ਇੱਥੋਂ ਤਕ ਕੇ ਆਪਣੇ ਬੂਹੇ ਬੰਦ ਕਰ ਲਏ। ਉਸ ਨੇ ਦੱਸਿਆ ਕਿ ਮੇਰਾ ਪਤੀ ਹੈਂਡੀਕੈਪਡ ਹੈ ਅਤੇ ਅਸੀਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਾਂ। ਕਾਫੀ ਖੱਜਲ ਖੁਆਰੀ ਤੋਂ ਬਾਅਦ ਉਹ ਆਪਣੇ ਪਤੀ ਨੂੰ ਹਸਪਤਾਲ ਵਿਚ ਲੈ ਕੇ ਆਈ,

ਜਿੱਥੇ ਕਿ ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋਇਆ ।ਉਸ ਦੀ ਛੱਬੀ ਸਾਲਾ ਲੜਕੀ ਦੀ ਨਸਾਂ ਨਾਲ ਝੜਪ ਵੀ ਹੋਈ ਉਸ ਦੀ ਲੜਕੀ ਦਾ ਕਹਿਣਾ ਸੀ ਕਿ ਉਸ ਦੇ ਪਿਤਾ ਅਜੇ ਜਿੰਦਾ ਹਨ ,ਪਰ ਫਿਰ ਭੀ ਡਾਕਟਰਾਂ ਵੱਲੋਂ ਉਨ੍ਹਾ ਨੂੰ ਸਾਈਡ ਤੇ ਰੱਖ ਦਿੱਤਾ ਗਿਆ ।ਇਨ੍ਹਾਂ ਨੂੰ ਇੱਕ ਭਲੇ ਵਿਅਕਤੀ ਵੱਲੋਂ ਹਜ਼ਾਰ ਰੁਪਿਆ ਦਿੱਤਾ ਗਿਆ ਐਂਬੂਲੈਂਸ ਦਾ ਖਰਚਾ ਅਤੇ ਸਸਕਾਰ ਕਰਨ ਦਾ ਖ਼ਰਚਾ ਵੀ ਕੋਈ ਹੋਰ ਚੁੱਕਣ ਨੂੰ ਤਿਆਰ ਹੈ ,ਪਰ ਇਨ੍ਹਾਂ ਨੂੰ ਅਜੇ ਤੱਕ ਮ੍ਰਿਤਕ ਦੇਹ ਹੀ ਨਹੀਂ ਮਿਲੀ ।ਹਸਪਤਾਲ ਦਾ ਸਟਾਫ ਹੁਣ ਇਨ੍ਹਾਂ ਮਾਵਾਂ ਧੀਆਂ ਨੂੰ ਹਸਪਤਾਲ ਵਿੱਚ ਘੁਮਾਈ ਫਿਰਦਾ ਹੈ ਕਦੇ ਕਿਹਾ ਜਾਂਦਾ ਹੈ ਪਰਚੀ ਲੈ ਕੇ ਆਉ ,ਕਦੇ ਪੀਪੀ ਕਿੱਟ ਦੀ ਮੰਗ ਕੀਤੀ ਜਾਂਦੀ ਹੈ ।

ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਹਸਪਤਾਲ ਦੇ ਇੰਚਾਰਜ ਤੋਂ ਸਵਾਲ ਪੁੱਛੇ ਤਾਂ ਉਹ ਭੱਜਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਕਾਰਵਾਈ ਸਮੇਂ ਸਿਰ ਕੀਤੀ ਜਾਂਦੀ ਹੈ।

Leave a Reply

Your email address will not be published.