ਰਾਜਸਥਾਨ ਅਤੇ ਕੇਰਲ ਵਿਚ ਪੂਰਨ ਤੌਰ ਤੇ ਲਾਕਡਾਉਨ,ਇਨ੍ਹਾਂ ਸੂਬਿਆਂ ਵਿੱਚ ਵੀ ਹੋਵੇਗੀ ਸਖਤਾਈ

Uncategorized

ਕੋਰੂਨਾ ਨੂੰ ਵਧਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ । ਪੰਜਾਬ ਵਿੱਚ ਵੀ ਮਿਨੀ ਲਾਕਡਾਊਨ ਜਾਰੀ ਹੈ ਪਰ ਲੋਕਾਂ ਦੁਆਰਾ ਬਣਾਏ ਗਏ ਦਬਾਅ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਵਿੱਚ ਕੁਝ ਬਦਲਾਅ ਜ਼ਰੂਰ ਕੀਤਾ ਗਿਆ ਹੈ ,ਪਰ ਅਜੇ ਵੀ ਵੀਕਐਂਡ ਲਾਕਡਾਊਨ ਜਾਰੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਬਿਹਾਰ ਉੜੀਸਾ ਸਮੇਤ ਕਈ ਰਾਜਾਂ ਵਿੱਚ ਤਾਲਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕੇਰਲ ਵਿੱਚ ਅੱਠ ਮਈ ਤੋਂ ਸੋਲ਼ਾਂ ਮਈ ਤਕ ਭਾਵ ਨੌਂ ਦਿਨਾਂ ਲਈ ਤਾਲਾਬੰਦੀ ਕੀਤੀ ਗਈ ਹੈ , ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਫਿਰ ਉਹ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਰਹੇਗਾ ।

ਰਾਜਸਥਾਨ ਵਿੱਚ ਦੱਸ ਮਈ ਤੋਂ ਚੌਵੀ ਮਈ ਤੱਕ ਤਾਲਾਬੰਦੀ ਕੀਤੀ ਗਈ ਹੈ ਇਸ ਦੌਰਾਨ ਸਿਰਫ ਲੋੜੀਂਦੀਆਂ ਵਸਤੂਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾਣਗੀਆਂ ।ਤਾਮਿਲਨਾਡੂ ਵਿਚ ਵੀਰਵਾਰ ਸਵੇਰ ਤੋਂ ਲੈ ਕੇ ਵੀਹ ਮਈ ਤਕ ਲਾਕਡਾਊਨ ਕਰ ਦਿੱਤਾ ਗਿਆ ਹੈ ਦੇਸ਼ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਰਕਾਰੀ ਦਫਤਰਾਂ ਵਿਚ ਸਿਰਫ ਪੰਜਾਹ ਪ੍ਰਤੀਸ਼ਤ ਸਟਾਫ ਨਾਲ ਕੀ ਕੰਮ ਹੋ ਸਕੇਗਾ । ਰਾਜ ਵਿੱਚ ਚੱਲ ਰਹੇ ਵਾਹਨਾਂ ਵਿੱਚ ਸਿਰਫ਼ ਪੰਜਾਬ ਪ੍ਰਤੀ ਸੱਤ ਸਵਾਰੀਆਂ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਹਨ ।

ਇਸ ਤੋਂ ਇਲਾਵਾ ਕਰਨਾਟਕ ਸਰਕਾਰ ਵੀ ਲਾਕਡਾਊਨ ਕਰਨ ਉੱਤੇ ਵਿਚਾਰ ਕਰ ਰਹੀ ਹੈ । ਯੂਪੀ ਵਿੱਚ ਪਹਿਲਾਂ ਤੋਂ ਹੀ ਲੱਭਦਾ ਜਾਰੀ ਹੈ ਅਤੇ ਇਸ ਨੂੰ ਹੁਣ ਦੱਸ ਮਈ ਤਕ ਵਧਾਇਆ ਗਿਆ ਹੈ । ਦਿੱਲੀ ਦੀ ਹਾਲਤ ਬਹੁਤ ਖਰਾਬ ਹੈ ਜਿਸ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਟਾਊਨ ਇੱਥੇ ਲੱਗਿਆ ਹੋਇਆ ਹੈ ਅਤੇ ਹੁਣ ਦੱਸ ਮਈ ਤਕ ਲੋਗਨ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।ਸੋ ਰਾਜਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਉਹ ਕਰੁਣਾ ਦੀ ਲਹਿਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਜਿਸ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਬਣਾਈਆਂ ਹੋਈਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੋਵੇਗਾ ।

ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।

Leave a Reply

Your email address will not be published. Required fields are marked *