ਪੈਟਰੋਲ ਪੰਪ ਨੂੰ ਲੱਗੀ ਅੱਗ ,ਡਰਾਈਵਰ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣੋਂ ਟਲਿਆ

Uncategorized

ਸੋਸ਼ਲ ਮੀਡੀਆ ਤੇ ਲਗਾਤਾਰ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੈਟਰੋਲ ਪੰਪ ਤੇ ਅੱਗ ਲੱਗੀ ਹੈ ।ਇਸ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਅਲੱਗ ਅਲੱਗ ਗੱਲਾਂ ਦੱਸੀਆਂ ਜਾ ਰਹੀਆਂ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਕੁਝ ਲੋਕਾਂ ਦੀ ਮੌਤ ਹੋਈ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਟੈਂਕਰ ਦੇ ਡਰਾਈਵਰ ਵੱਲੋਂ ਸਮਝਦਾਰੀ ਦਿਖਾਈ ਜਾਣ ਤੇ ਜਾਨੀ ਨੁਕਸਾਨ ਹੋਣ ਤੋਂ ਬਚਿਆ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਪਾਕਿਸਤਾਨ ਦੇ ਫਤਹਿਗੜ੍ਹ ਲਾਹੌਰ ਦਾ ਹੈ, ਜਿੱਥੇ ਕਿ ਇੱਕ ਪੈਟਰੋਲ ਪੰਪ ਤੇ ਇੱਕ ਟੈਂਕਰ ਰੀਫਿਲਿੰਗ ਲਈ ਖੜ੍ਹਾ ਹੈ। ਇਸੇ ਦੌਰਾਨ ਇੱਥੇ ਭਿਆਨਕ ਬਲਾਸਟ ਹੋਣ ਤੋਂ ਬਾਅਦ ਅੱਗ ਲੱਗਦੀ ਹੈ।

ਪਰ ਟਰੱਕ ਦਾ ਡਰਾਈਵਰ ਇਸ ਟਰੱਕ ਨੂੰ ਪੈਟਰੋਲ ਪੰਪ ਤੋਂ ਬਾਹਰ ਲੈ ਜਾਂਦਾ ਹੈ। ਟਰੱਕ ਦੇ ਪਿੱਛੇ ਪਿੱਛੇ ਅੱਗ ਦੀਆਂ ਭਿਆਨਕ ਲਾਟਾਂ ਨਿਕਲ ਰਹੀਆਂ ਹਨ । ਪਰ ਫਿਰ ਵੀ ਇਸ ਡਰਾੲੀਵਰ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਇਸ ਟਰੱਕ ਨੂੰ ਪੈਟਰੋਲ ਪੰਪ ਤੋਂ ਦੂਰ ਲਿਜਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਪੈਟਰੋਲ ਪੰਪ ਦੇ ਨੇੜੇ ਇੱਕ ਨਦੀ ਵਗਦੀ ਹੈ, ਡਰਾਈਵਰ ਵੱਲੋਂ ਇਸ ਟੈਂਕਰ ਨੂੰ ਨਦੀ ਦੇ ਕੰਢੇ ਲਿਜਾਇਆ ਗਿਆ ਤਾਂ ਜੋ ਪੈਟਰੋਲ ਪੰਪ ਦਾ ਭਾਰੀ ਨੁਕਸਾਨ ਹੋਣ ਤੋਂ ਬਚ ਜਾਵੇ । ਬਾਅਦ ਵਿਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਮੌਕੇ ਨੂੰ ਸੰਭਾਲਿਆ ਅਤੇ ਪੈਟਰੋਲ ਪੰਪ ਵਿੱਚ ਲੱਗੀ ਅੱਗ ਨੂੰ ਬੁਝਾਇਆ।

 

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਡਰਾਇਵਰ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਹੌਸਲੇ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ । ਕਿਉਂਕਿ ਅਕਸਰ ਹੀ ਅਜਿਹੇ ਮੌਕਿਆਂ ਤੇ ਡਰਾਈਵਰ ਫਰਾਰ ਹੋ ਜਾਂਦੇ ਹਨ । ਪਰ ਇਸ ਡਰਾੲੀਵਰ ਵੱਲੋਂ ਲੋਕਾਂ ਦੀ ਜਾਨ ਨੂੰ ਅਹਿਮੀਅਤ ਦਿੱਤੀ ਗਈ ਅਤੇ ਖ਼ੁਦ ਦੀ ਜਾਨ ਜੋਖ਼ਿਮ ਵਿੱਚ ਪਾ ਕੇ ਇਸ ਦੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ । ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ,

ਪਰ ਪੈਟਰੋਲ ਪੰਪ ਦਾ ਕਾਫ਼ੀ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਚ ਬਹੁਤ ਸਾਰੀਆਂ ਗੱਡੀਆਂ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ ।

Leave a Reply

Your email address will not be published.