ਅੱਜ ਕੱਲ੍ਹ ਜ਼ਿਆਦਾਤਰ ਬੱਚਿਆਂ ਦਾ ਜਨਮ ਸਿਜੇਰੀਅਨ ਤਰੀਕੇ ਨਾਲ ਹੁੰਦਾ ਹੈ ,ਭਾਵ ਕਿ ਚੀਰੇ ਵਾਲੇ ਅਪ੍ਰੇਸ਼ਨ ਨਾਲ ਬਹੁਤ ਸਾਰੇ ਬੱਚੇ ਜਨਮ ਲੈਂਦੇ ਹਨ । ਜਿਸ ਕਾਰਨ ਬਾਅਦ ਵਿਚ ਜੱਚਾ ਅਤੇ ਬੱਚਾ ਦੋਵਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਸਮੇਂ ਵਿੱਚ ਜ਼ਿਆਦਾਤਰ ਬੱਚੇ ਨਾਰਮਲ ਡਿਲਿਵਰੀ ਰਾਹੀਂ ਘਰਾਂ ਵਿੱਚ ਹੀ ਪੈਦਾ ਕੀਤੇ ਜਾਂਦੇ ਸੀ , ਪਰ ਹੁਣ ਹਰ ਇਕ ਡਾ ਦੁਬਾਰਾ ਕਹਿ ਦਿੱਤਾ ਜਾਂਦਾ ਹੈ ਕਿ ਬੱਚਾ ਸਿਜ਼ੇਰੀਅਨ ਹੀ ਹੋਵੇਗਾ। ਇਸ ਦੇ ਕੀ ਕਾਰਨ ਹਨ ਇਸ ਮਾਮਲੇ ਉਤੇ ਗੱਲਬਾਤ ਕੀਤੀ ਪਟਿਆਲਾ ਦੀ ਡਾ ਰਿੰਪਲ ਸੇਠੀ ਨੇ, ਜੋ ਕਿ ਆਯੁਰਵੈਦ ਦਾ ਚੰਗਾ ਗਿਆਨ ਰੱਖਦੇ ਹਨ ਅਤੇ ਆਪਣੇ ਇਲਾਕੇ ਵਿੱਚ ਬੱਚਿਆਂ ਦੀ ਨਾਰਮਲ ਡਲਿਵਰੀ ਕਰਵਾਉਣ ਦੇ ਮਾਹਿਰ ਹਨ।
ਇਨ੍ਹਾਂ ਦੁਆਰਾ ਗਰਭਵਤੀ ਔਰਤਾਂ ਲਈ ਇੱਕ ਪੰਚਕਰਮਾ ਵਿਧੀ ਸ਼ੁਰੂ ਕੀਤੀ ਹੋਈ ਹੈ। ਜਿਸ ਰਾਹੀਂ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਿਆ ਜਾਂਦਾ ਹੈ ।ਇਨ੍ਹਾਂ ਦੇ ਦੱਸਣ ਮੁਤਾਬਕ ਇਸ ਵਿਧੀ ਰਾਹੀਂ ਸਾਡੇ ਸਰੀਰ ਦੀ ਸਫ਼ਾਈ ਹੋ ਜਾਂਦੀ ਹੈ ਅਤੇ ਬੱਚਾ ਪੈਦਾ ਕਰਨਾ ਸਮੇਂ ਜ਼ਿਆਦਾ ਤਕਲੀਫ਼ ਨਹੀਂ ਸਹਿਣੀ ਪੈਂਦੀ ਅਤੇ ਬੱਚੇ ਨੂੰ ਬੜੀ ਆਸਾਨੀ ਨਾਲ ਨਾਰਮਲ ਡਿਲਿਵਰੀ ਰਾਹੀਂ ਜਨਮ ਦਿੱਤਾ ਜਾ ਸਕਦਾ ਹੈ। ਜਿਸ ਕਾਰਨ ਬੱਚਿਆਂ ਦੀ ਇਮਿਊਨਿਟੀ ਤੇਜ਼ ਹੁੰਦੀ ਹੈ ਅਤੇ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ।
ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਸਿਜੇਰੀਅਨ ਕੇਸ ਹੋਣ ਦਾ ਕਾਰਨ ਇਹ ਹੈ ਕਿ ਮਹਿਲਾਵਾਂ ਦੀ ਜੀਵਨਸ਼ੈਲੀ ਗਲਤ ਹੈ ।ਰੋਜ਼ਾਨਾ ਜੋ ਉਹ ਗਲਤ ਖਾਣਾ ਪੀਣਾ ਖਾਂਦੀਆਂ ਹਨ ਜਾ ਬੈਠਣ ਵਾਲੇ ਕੰਮ ਕਰਦੀਆਂ ਹਨ ਇਸ ਨਾਲ ਉਨ੍ਹਾਂ ਦੇ ਸਰੀਰ ਤੇ ਬੁਰਾ ਅਸਰ ਹੁੰਦਾ ਹੈ ਤੇ ਡਾਕਟਰਾਂ ਕੋਲ ਵੀ ਦੂਸਰਾ ਚਾਰਾ ਨਹੀਂ ਰਹਿ ਜਾਂਦਾ ਸਿਜ਼ੇਰੀਅਨ ਆਪਰੇਸ਼ਨ ਤੋਂ ਬਿਨਾਂ । ਉਨ੍ਹਾਂ ਦੱਸਿਆ ਕਿ ਜਿਸ ਸਮੇਂ ਗਰਭ ਧਾਰਨ ਹੁੰਦਾ ਹੈ
ਉਸ ਤੋਂ ਨੌੰ ਮਹੀਨੇ ਤੱਕ ਔਰਤਾਂ ਨੂੰ ਇਹ ਪੰਚ ਕਰਮਾਂ ਵਿਧੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਬੱਚੇ ਨੂੰ ਆਸਾਨੀ ਨਾਲ ਜਨਮ ਦੇ ਸਕਣ । ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ ।