ਫਗਵਾੜਾ ਚ ਹੋਇਆ ਦਰਦਨਾਕ ਹਾਦਸਾ,ਔਰਤ ਦੀ ਕੱਟੀ ਗਈ ਲੱਤ ਲਿਫ਼ਾਫ਼ੇ ਚ ਪਾ ਲੈ ਗਏ ਹਸਪਤਾਲ

Uncategorized

ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਇੱਕ ਰੋਡ ਉੱਤੇ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਦੌਰਾਨ ਇਕ ਪਤੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਜਾਣਕਾਰੀ ਮੁਤਾਬਕ ਰੋਡ ਉਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ,ਜਿਸ ਦੌਰਾਨ ਪਤਨੀ ਸਿਮਰਨ ਦੀ ਲਤ ਉਸੇ ਟਾਈਮ ਅਲੱਗ ਹੋ ਗਈ ਅਤੇ ਇਸ ਲੱਤ ਨੂੰ ਪੋਲੀਥੀਨ ਲਿਫ਼ਾਫ਼ੇ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਅਤੇ ਉਸਦੇ ਪਤੀ ਦਿਵਾਂਸ਼ੂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਉਸ ਦੇ ਸਿਰ ਵਿੱਚ ਸੱਟ ਹੈ ਅਤੇ ਸਰੀਰ ਤੇ ਕਾਫੀ ਥਾਵਾਂ ਉੱਤੇ ਰਗੜਾਂ ਦੱਸੀਆਂ ਜਾ ਰਹੀਆਂ ਹਨ ।

ਪਹਿਲਾਂ ਇਨ੍ਹਾਂ ਦੋਵਾਂ ਨੂੰ ਤਲਵਾੜਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ , ਪਰ ਉਸ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਦੀ ਹਾਲਤ ਗੰਭੀਰ ਸੀ ਜਿਸ ਕਰਕੇ ਇਨ੍ਹਾਂ ਦੋਵਾਂ ਨੂੰ ਹੀ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ । ਇਸ ਘਟਨਾ ਪਿੱਛੇ ਕਿਸਦੀ ਗਲਤੀ ਸੀ ਅਜੇ ਤਕ ਇਹ ਪਤਾ ਨਹੀਂ ਲੱਗਿਆ ,ਕਿਉਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਦੇ ਬਿਆਨ ਨਹੀਂ ਲਏ ਗਏ। ਏ ਐੱਸ ਆਈ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਦੋਨਾਂ ਪਤੀ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਤੋਂ ਬਿਆਨ ਨਹੀਂ ਲਏ ਜਾ ਸਕੇ ।

ਜ਼ਿਵੇ ਹੀ ਉਨ੍ਹਾਂ ਦੀ ਹਾਲਤ ਚ ਥੋੜ੍ਹਾ ਸੁਧਾਰ ਹੁੰਦਾ ਹੈ ਤਾਂ ਦੋਨਾਂ ਤੋਂ ਬਿਆਨ ਲਏ ਜਾਣਗੇ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।ਇਸ ਘਟਨਾ ਚ ਕਾਰ ਡਰਾੲੀਵਰ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋ ਸੱਚਮੁੱਚ ਹੀ ਇਹ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸੀ ਜਿਸ ਵਿੱਚ ਪਤੀ ਪਤਨੀ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਜਾਨ ਜਾਂਦੇ ਜਾਂਦੇ ਬਚੀ ਹੈ । ਸੋ ਅੱਜਕੱਲ੍ਹ ਆਵਾਜਾਈ ਦੇ ਵਧਣ ਕਾਰਨ ਅਜਿਹੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ ,ਕਿਉਂਕਿ ਲੋਕਾਂ ਵੱਲੋਂ ਕਈ ਵਾਰ ਸੜਕ ਨਿਯਮਾਂ ਦੇ ਪਾਲਣ ਨਹੀਂ ਕੀਤੇ ਜਾਂਦੇ ਅਤੇ ਗੱਡੀਆਂ ਦੀ ਰਫਤਾਰ ਲੋੜ ਤੋਂ ਵੱਧ ਰੱਖੀ ਜਾਂਦੀ ਹੈ ।

ਸੋ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਸਾਨੂੰ ਸਬਕ ਲੈਣਾ ਚਾਹੀਦਾ ਹੈ ਕਿ ਸਾਨੂੰ ਸੜਕ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ, ਸਹੀ ਸਪੀਡ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਤਾ ਜੋ ਹੋਰ ਲੋਕਾਂ ਦੀਆਂ ਜਾਨਾਂ ਸਡਕਾ ਤੇ ਨਾ ਜਾਣ।

Leave a Reply

Your email address will not be published.