ਪਤਨੀ ਨੇ ਕੀਤੀਆਂ ਦਰਿੰਦਗ਼ੀ ਦੀਆਂ ਹੱਦਾਂ ਪਾਰ,ਪਤੀ ਨੂੰ ਪੈਟਰੋਲ ਪਾ ਕੇ ਸਾੜਿਆ

Uncategorized

ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਚੰਦੂਆ ਖੁਰਦ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣਨ ਵਾਲੇ ਹੈਰਾਨ ਰਹਿ ਜਾਣਗੇ ਅਤੇ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਅੱਜ ਲੋਕਾਂ ਦੇ ਮਨਾਂ ਚ ਐਨੀ ਜ਼ਹਿਰ ਭਰ ਗਈ ਹੈ ਕਿ ਉਹ ਆਪਣਿਆਂ ਨੂੰ ਐਨੀ ਬੇਰਹਿਮੀ ਨਾਲ ਮਾਰ ਸਕਦੇ ਹਨ । ਦੱਸ ਦਈਏ ਕਿ ਇਸ ਪਿੰਡ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਉੱਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਜਲਾ ਦਿੱਤਾ ਗਿਆ ।ਜਾਣਕਾਰੀ ਮੁਤਾਬਕ ਦੋਨਾਂ ਵਿੱਚ ਘਰੇਲੂ ਮਸਲੇ ਨੂੰ ਲੈ ਕੇ ਲੜਾਈ ਹੋਈ ਸੀ ,ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਪਤਨੀ ਨੇ ਆਪਣੇ ਪਤੀ ਉੱਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ।

ਦੋਨਾਂ ਵਿਚਕਾਰ ਇਸ ਗੱਲ ਤੇ ਝਗੜਾ ਹੋਇਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ,ਪਰ ਲੜਕੇ ਦੀ ਮਾਂ ਪਾਲੋ ਪਤਨੀ ਰਤਨ ਲਾਲ ਵੱਲੋਂ ਆਪਣੀ ਨੂੰਹ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ।ਥਾਣਾ ਸਦਰ ਰਾਜਪੁਰਾ ਦੇ ਪੁਲਿਸ ਮੁਲਾਜ਼ਮ ਦੇ ਦੱਸਣ ਮੁਤਾਬਕ ਪਤਨੀ ਰੋਜ਼ੀ ਦਾ ਪਤੀ ਸੰਜੀਵ ਨਾਲ ਘਰੇਲੂ ਮਸਲੇ ਤੇ ਝਗੜਾ ਹੋਇਆ। ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਨੂੰ ਬੇਰਹਿਮੀ ਨਾਲ ਅੱਗ ਲਗਾ ਕੇ ਸਾੜ ਦਿੱਤਾ। ਜਿਸ ਤੋਂ ਬਾਅਦ ਉਸ ਦੇ ਪਤੀ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਪਰ ਉੱਥੇ ਡਾਕਟਰਾਂ ਵੱਲੋਂ ਸੰਜੀਵ ਨੂੰ ਸੰਭਾਲਣ ਤੋਂ ਇਨਕਾਰ ਕੀਤਾ,

ਕਿਉਂਕਿ ਡਾਕਟਰਾਂ ਦੇ ਦੱਸਣ ਮੁਤਾਬਕ ਸੰਜੀਵ ਦੀ ਹਾਲਤ ਕਾਫੀ ਗੰਭੀਰ ਸੀ ।ਜਿਸ ਕਰਕੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ,ਪਰ ਰਸਤੇ ਵਿੱਚ ਸੰਜੀਵ ਵੱਲੋਂ ਦਰਦ ਨਹੀਂ ਸਹਾਰੀ ਜਾ ਸਕੀ ਜਿਸ ਕਰਕੇ ਉਸਦੀ ਮੌਤ ਹੋ ਗਈ। ਜਦੋਂ ਸੰਜੀਵ ਦੀ ਮੌਤ ਹੋ ਗਈ,ਉਸ ਤੋਂ ਬਾਅਦ ਪੁਲਸ ਵਲੋਂ ਉਸ ਦੀ ਪਤਨੀ ਰੋਜ਼ੀ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਰੋਜ਼ੀ ਦੀ ਸੱਸ ਪਾਲੋ ਦਾ ਕਹਿਣਾ ਹੈ ਕਿ

ਉਸ ਦੀ ਨੂੰਹ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਸ ਦੇ ਪੁੱਤਰ ਨੂੰ ਉਸ ਵੱਲੋਂ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਹੈ ।

Leave a Reply

Your email address will not be published.