ਵਾਇਰਲ ਵੀਡੀਓ ਵਿੱਚ ਸੜਕਾਂ ਉੱਪਰ ਜੁਰਾਬਾਂ ਵੇਚਣ ਵਾਲੇ ਬੱਚੇ ਦੇ ਪਿਤਾ ਦਾ ਹੋਇਆ ਪਰਦਾਫਾਸ਼

Uncategorized

ਅੱਜ ਕੱਲ੍ਹ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿਚ ਉਹ ਬੱਚਾ ਲੁਧਿਆਣਾ ਦੀਆਂ ਸੜਕਾਂ ਉਪਰ ਜ਼ੁਰਾਬਾਂ ਅਤੇ ਰੁਮਾਲਾਂ ਵੇਚ ਰਿਹਾ ਹੈ।ਇਸ ਤਰ੍ਹਾਂ ਹੀ ਉਸ ਬੱਚੇ ਵੱਲੋਂ ਜੁਰਾਬਾਂ ਵਿੱਚ ਜਾਣ ਉੱਪਰ ਇਕ ਗਾਹਕ ਨੇ ਉਸ ਦੀ ਵੀਡੀਓ ਬਣਾ ਕੇ ਫੇਸਬੁੱਕ ਉਪਰ ਅਪਲੋਡ ਕਰ ਦਿੱਤੀ।ਜਿਸ ਦੇ ਨਾਲ ਉਹ ਬੱਚਾ ਰਾਤੋ ਰਾਤ ਵਾਇਰਲ ਹੋ ਗਿਆ।ਇਹ ਵੀਡੀਓ ਇੰਨੀ ਵਾਇਰਲ ਹੋਈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ।ਜਿਨ੍ਹਾਂ ਨੇ ਉਸ ਬੱਚੇ ਦੇ ਲਈ ਇਕ ਵੱਡਾ ਐਲਾਨ ਕੀਤਾ ਹੈ ।ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਬੱਚੇ ਦੀ ਦੋ ਲੱਖ ਰੁਪਿਆ ਦੇ ਕੇ ਸਹਾਇਤਾ ਕੀਤੀ ਜਾਵੇ ।ਉਸ ਬੱਚੇ ਦਾ ਨਾਮ ਬੰਸ ਸਿੰਘ ਹੈ ।ਉਸ ਦੀ ਉਮਰ ਗਿਆਰਾਂ ਸਾਲ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਕਾਫੀ ਸਮੇਂ ਤੋਂ ਲੁਧਿਆਣਾ ਦੀਆਂ ਸੜਕਾਂ ਉਪਰ ਇਹ ਕੰਮ ਕਰ ਰਿਹਾ ਹੈ ।ਇਸ ਸੰਬੰਧ ਵਿਚ ਹੀ ਇਕ ਟੀ ਵੀ ਨਿਊਜ਼ ਵੱਲੋਂ ਉਸ ਬੱਚੇ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ।ਤਾਂ ਜੋ ਬੱਚੇ ਨਾਲ ਹੋ ਰਹੀ ਇਸ ਬੇਰਹਿਮੀ ਦਾ ਪਰਦਾਫਾਸ਼ ਕੀਤਾ ਜਾਵੇ।ਇਸ ਗੱਲਬਾਤ ਵਿੱਚ ਬੱਚੇ ਦਾ ਪਿਤਾ ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਉਸ ਨੇ ਆਪਣੇ ਬੱਚੇ ਨੂੰ ਸਕੂਲ ਵਿਚ ਲਾਇਆ ਸੀ ।ਪਰ ਉਸਦੇ ਬੱਚੇ ਦੀਆਂ ਸ਼ਰਾਰਤਾਂ ਦੇ ਕਾਰਨ ਸਕੂਲ ਧੀਆਂ ਟਿੱਪਰ ਨੇ ਉਸ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ।ਪਰ ਜਦੋਂ ਰਿਪੋਰਟਰ ਨੇ ਉਸਦੇ ਪਿਤਾ ਨੂੰ ਪੁੱਛਿਆ ਕਿ ਜੇਕਰ ਉਸ ਨੂੰ ਸਕੂਲ ਵਿੱਚੋਂ ਕੱਟ ਦਿੱਤਾ ਗਿਆ ਸੀ ਤਾਂ ਉਸ ਤੋਂ ਇਹ ਸੜਕਾਂ ਉਪਰ ਕੰਮ ਕਰਾਉਣਾ ਕਿੰਨਾ ਜਾਇਜ਼ ਹੈ ।

ਤਾਂ ਉਸ ਦਾ ਪਿਤਾ ਇਨ੍ਹਾਂ ਸਵਾਲਾਂ ਤੋਂ ਮੁੱਕਰਦਾ ਹੋਇਆ ਨਜ਼ਰ ਆਇਆ ।ਇਸ ਤੋਂ ਬਾਅਦ ਐਂਕਰ ਨੇ ਕਿਹਾ ਕਿ ਬੱਚੇ ਦੇ ਲਈ ਬਾਹਰੋਂ ਲੋਕਾਂ ਵੱਲੋਂ ਮਦਦ ਭੇਜਣ ਲਈ ਬਹੁਤ ਸਾਰੇ ਫੋਨ ਆ ਰਹੇ ਹਨ ।ਜਿਸ ਉਪਰ ਉਸ ਦਾ ਪਿਤਾ ਪਹਿਲਾਂ ਤਾਂ ਇਹ ਕਹਿੰਦਾ ਨਜ਼ਰ ਆਇਆ ਕਿ ਉਨ੍ਹਾਂ ਨੂੰ ਕਿਸੇ ਤੋਂ ਕੋਈ ਮਦਦ ਨਹੀਂ ਚਾਹੀਦੀ ।ਪਰ ਬਾਅਦ ਵਿੱਚ ਉਸ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵਿਅਕਤੀ ਨੂੰ ਆਪਣਾ ਅਕਾਊਂਟ ਨੰਬਰ ਦਿੱਤਾ ਹੈ ।ਜੋ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ ।ਇਸ ਤੋਂ ਬਾਅਦ ਰਿਪੋਟਰ ਨੇ ਉਸਦੇ ਪਿਤਾ ਨੂੰ ਪੁੱਛਿਆ ਕਿ ਤੁਸੀਂ ਤੰਦਰੁਸਤ ਹੋ ਤੁਹਾਡੀ ਪਤਨੀ ਤੰਦਰੁਸਤ ਹੈ ਇਸ ਤੋਂ ਬਾਅਦ ਵੀ ਤੁਸੀਂ ਆਪਣੇ ਬੱਚੇ ਤੋਂ ਕੰਮ ਕਰਵਾ ਰਹੇ ਹੋ ।ਇਹ ਉਸ ਉਪਰ ਅੱਤਿਆਚਾਰ ਕਿਉਂ ਕੀਤਾ ਜਾ ਰਿਹਾ ਹੈ ।ਤਾਂ ਉਸ ਦਾ ਪਿਤਾ ਇਸ ਸਵਾਲਾਂ ਤੋਂ ਭੱਜਦਾ ਹੋਇਆ ਨਜ਼ਰ ਆਇਆ ।ਜਦੋਂ ਰਿਪੋਟਰ ਨੇ ਉਸਦੇ ਪਿਤਾ ਨੂੰ ਕਿਹਾ ਕਿ ਜਦੋਂ ਤੁਸੀਂ ਤੰਦਰੁਸਤ ਹੋ ਥੋਨੂੰ ਕੋਈ ਬਿਮਾਰੀ ਵੀ ਨਹੀਂ ਹੈ ਤਾਂ ਤੁਸੀਂ ਆਪ ਕੰਮ ਕਰਕੇ ਕਿਉਂ ਨਹੀਂ ਖਾਂਦੇ ਅਤੇ ਆਪਣੇ ਬੱਚੇ ਨੂੰ ਸਕੂਲ ਵਿੱਚ ਕਿਉਂ ਨਹੀਂ ਪਾਉਂਦੇ ।

ਤਾਂ ਉਸ ਦਾ ਪਿਤਾ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਫੋਨ ਕੱਟ ਦਿੰਦਾ ਹੈ ।ਇਸ ਤੋਂ ਬਾਅਦ ਐਂਕਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਇੰਜ ਲੱਗ ਰਿਹਾ ਹੈ ਕਿ ਦਾਲ ਵਿੱਚ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ। ਕਿਉਂਕਿ ਉਸ ਬੱਚੇ ਦਾ ਪਿਤਾ ਉਸ ਬੱਚੇ ਦੀ ਮਾਸੂਮੀਅਤ ਨੂੰ ਆਪਣੇ ਧੰਦੇ ਦੇ ਲਈ ਵਰਤ ਰਿਹਾ ਹੈ।ਟੀ ਵੀ ਰਿਪੋਰਟਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜਿਸ ਵੀ ਵਿਅਕਤੀ ਨੇ ਉਸ ਬੱਚੇ ਦੀ ਮੱਦਦ ਕਰਨੀ ਹੈ ਉਹ ਪਹਿਲਾਂ ਉਸ ਦੇ ਮਾਂ ਬਾਪ ਦੀ ਅਸਲੀਅਤ ਜਾਣੇ ।ਇਸ ਤੋਂ ਬਾਅਦ ਹੀ ਉਸ ਬੱਚੇ ਦੀ ਮਦਦ ਕਰਨ ਲਈ ਜਾਵੇ ।ਇਸ ਮੌਕੇ ਉਸ ਦੇ ਮਾਂ ਬਾਪ ਵੱਲੋਂ ਉਸ ਬੱਚੇ ਉੱਪਰ ਬਹੁਤ ਜ਼ਿਆਦਾ ਅੱਤਿਆਚਾਰ ਕੀਤਾ ਜਾ ਰਿਹਾ ਹੈ ।ਇਸ ਉਮਰ ਵਿੱਚ ਬੱਚੇ ਪਾਰਕਾਂ ਦੇ ਵਿੱਚ ਖੇਡਣ ਲਈ ਜਾਂਦੇ ਹਨ ਉਸ ਉਮਰ ਵਿੱਚ ਉਸ ਬੱਚੇ ਦੇ ਮੋਢਿਆਂ ਉੱਪਰ ਇਕ ਭਾਰੀ ਬੈਗ ਟੰਗ ਕੇ ਉਸ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੱਲ ਵਿਚ ਕਿੰਨੀ ਸੱਚਾਈ ਹੈ ਅਤੇ ਜੇਕਰ ਇਹ ਗੱਲ ਵਿਚ ਬਿਲ ਸੱਚਮੁੱਚ ਹੀ ਕੋਈ ਸੱਚਾਈ ਹੈ ਤਾਂ ਉਸ ਬੱਚੇ ਦੇ ਪਿਤਾ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ।

Leave a Reply

Your email address will not be published.