ਭਾਜਪਾ ਦੇ ਇਸ ਸੰਸਦ ਮੈਂਬਰ ਨੇ ਕੀਤੀ ਸ਼ਰਮਨਾਕ ਹਰਕਤ ,ਲਕੋਈ ਬੈਠਾ ਸੀ ਦਰਜਨਾਂ ਐਂਬੂਲੈਂਸ

Uncategorized

ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਦੇਸ਼ ਦੇ ਹਸਪਤਾਲਾਂ ਦਾ ਹਾਲ ਬਹੁਤ ਮਾੜਾ ਹੋ ਚੁੱਕਿਆ ਹੈ ਇਲਾਜ ਦੀ ਕਮੀ ਹੈ, ਆਕਸੀਜਨ ਦੀ ਕਮੀ ਹੈ ,ਇੱਥੋਂ ਤਕ ਕਿ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਜਾ ਰਹੀ ਹੈ । ਇਸ ਤੋਂ ਇਲਾਵਾ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਜਾਂ ਹਸਪਤਾਲ ਤੋਂ ਘਰ ਛੱਡਣ ਲਈ ਐਂਬੂਲੈਂਸਾਂ ਦੀ ਕਮੀ ਹੋ ਜਾਣ ਕਾਰਨ ਵੀ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਗਈ । ਪਰ ਇਸੇ ਦੌਰਾਨ ਬੀਜੇਪੀ ਸਾਂਸਦ ਦੀ ਇਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਬਿਹਾਰ ਦੇ ਬੀਜੇਪੀ ਸਾਂਸਦ ਪਰਤਾਪ ਰੂਡੀ ਦੇ ਅਮਨੋਰ ਵਿੱਚ ਸਥਿਤ ਦਫ਼ਤਰ ਵਿੱਚ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇੱਥੇ ਪੰਜਾਹ ਤੋਂ ਵੱਧ ਐਂਬੂਲੈਂਸਾਂ ਖੜ੍ਹੀਆਂ ਨਜ਼ਰ ਆਈਆਂ ,

ਇਨ੍ਹਾਂ ਐਂਬੂਲੈਂਸਾਂ ਉੱਤੇ ਚਾਦਰਾਂ ਪਾਈਆਂ ਹੋਈਆਂ ਹਨ ਅਤੇ ਆਲੇ ਦੁਆਲੇ ਘਾਹ ਫੂਸ ਉਗਿਆ ਪਿਆ ਹੈ । ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ,ਜਿਸ ਤੋਂ ਬਾਅਦ ਬੀਜੇਪੀ ਸਾਂਸਦ ਪ੍ਰਤਾਪ ਰੂਡੀ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਕਿ ਇਕ ਪਾਸੇ ਤਾਂ ਲੋਕ ਐਂਬੂਲੈਂਸ ਦੀ ਘਾਟ ਕਾਰਨ ਆਪਣੀ ਜਾਨ ਗਵਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਕੋਲ ਪੰਜਾਹ ਤੋਂ ਵੀ ਜ਼ਿਆਦਾ ਐਂਬੂਲੈਂਸਾਂ ਖੜ੍ਹੀਆਂ ਹਨ। ਪਰ ਉਨ੍ਹਾਂ ਵੱਲੋਂ ਇਹ ਐਂਬੂਲੈਂਸਾਂ ਹਸਪਤਾਲਾਂ ਵਿੱਚ ਨਹੀਂ ਭੇਜੀਆਂ ਗਈਆਂ ਤਾਂ ਜੋ ਇਹ ਲੋਕਾਂ ਦੇ ਕੰਮ ਆ ਸਕਣ ।

ਬੀਜੇਪੀ ਸਾਂਸਦ ਪ੍ਰਤਾਪ ਰੂਡੀ ਤੇ ਬਹੁਤ ਸਾਰੇ ਸਵਾਲ ਉੱਠਣ ਤੋਂ ਬਾਅਦ ਉਨ੍ਹਾਂ ਨੇ ਸਫ਼ਾਈ ਵੀ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਐਂਬੂਲੈਂਸ ਤਾਂ ਹਨਪਰ ਇਨ੍ਹਾਂ ਨੂੰ ਚਲਾਉਣ ਵਾਲੇ ਡਰਾਈਵਰ ਨਹੀਂ ਹਨ। ਉਨ੍ਹਾਂ ਦੇ ਇਸ ਘਟੀਆ ਜਵਾਬ ਤੋਂ ਬਾਅਦ ਬੀਜੇਪੀ ਤੇ ਹੋਰ ਵੀ ਬਹੁਤ ਸਾਰੇ ਸਵਾਲ ਉੱਠਦੇ ਹਨ ਕਿ ਇਕ ਪਾਸੇ ਤਾਂ ਲੋਕ ਬੇਰੁਜ਼ਗਾਰੀ ਨਾਲ ਮਰ ਰਹੇ ਹਨ ਕਿ ਉਹ ਡਰਾਈਵਰ ਨਹੀਂ ਰੱਖ ਸਕਦੇ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ । ਇਕ ਪਾਸੇ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਹੈ

ਕਿ ਉਨ੍ਹਾਂ ਕੋਲ ਖਾਲੀ ਪੋਸਟਾਂ ਨਹੀਂ ਹਨ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ ਅਤੇ ਦੂਜੇ ਪਾਸੇ ਇਹੋ ਜਿਹੇ ਘਟੀਆ ਜਵਾਬ ਦਿੰਦੇ ਹਨ ।

Leave a Reply

Your email address will not be published. Required fields are marked *