ਮੁੰਡੇ ਨੇ ਕਰਵਾ ਰੱਖੇ ਸਨ ਦੋ ਵਿਆਹ,ਜਦੋਂ ਘਰਵਾਲੀ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡੇ ਹੋਸ਼

Uncategorized

ਫ਼ਾਜ਼ਿਲਕਾ ਦੇ ਡੇਰਾ ਸੱਚਾ ਸੌਦਾ ਕਲੋਨੀ ਵਿਚ ਇਕ ਵਿਅਕਤੀ ਵੱਲੋਂ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਗਈ । ਇਸ ਵਿਅਕਤੀ ਦਾ ਨਾਮ ਪਵਨ ਕੁਮਾਰ ਬੱਲਾ ਦੱਸਿਆ ਜਾ ਰਿਹਾ ਹੈ ।ਜਾਣਕਾਰੀ ਮੁਤਾਬਕ ਪਵਨ ਕੁਮਾਰ ਬਿੱਲਾ ਦਾ ਵਿਆਹ ਹੋਣ ਦੇ ਬਾਵਜੂਦ ਵੀ ਉਸ ਦਾ ਕਿਸੇ ਬਾਹਰਲੀ ਔਰਤ ਨਾਲ ਨਾਜਾਇਜ਼ ਸੰਬੰਧ ਸੀ । ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ ਅਤੇ ਉਸ ਦੀ ਪਤਨੀ ਨੂੰ ਉਹ ਕਈ ਵਾਰ ਘਰੋਂ ਬਾਹਰ ਕੱਢ ਦਿੰਦਾ ਸੀ । ਇਸ ਵਿਅਕਤੀ ਦੇ ਪੰਜ ਬੱਚੇ ਹਨ ,ਪਰ ਫਿਰ ਵੀ ਇਸ ਦਾ ਬਾਹਰਲੀ ਔਰਤ ਕੋਲ ਆਉਣਾ ਜਾਣਾ ਸੀ । ਪਵਨ ਕੁਮਾਰ ਬਿੱਲਾ ਦੇ ਪਿਤਾ ਦਾ ਦੱਸਣਾ ਹੈ ਕਿ ਬਾਹਰਲੀ ਔਰਤ ਕਾਰਨ ਅੱਜ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ,

 

ਉਹ ਉਨ੍ਹਾਂ ਦੀ ਨੂੰਹ ਨੂੰ ਵੀ ਘਰੇ ਨ੍ਹੀਂ ਵੜਨ ਦਿੰਦਾ ਸੀ। ਉਨ੍ਹਾਂ ਦੇ ਬੱਚੇ ਬੜੀ ਮੁਸ਼ਕਲ ਨਾਲ ਆਪਣਾ ਢਿੱਡ ਭਰਦੇ ਸੀ, ਕਿਉਂਕਿ ਪਵਨ ਕੁਮਾਰ ਕੋਈ ਖ਼ਾਸ ਕੰਮਕਾਜ ਨਹੀਂ ਕਰਦਾ ਸੀ ਅਤੇ ਮੰਡੀ ਵਿੱਚ ਦਿਹਾੜੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮੀਂ ਉਹ ਬਾਹਰਲੀ ਔਰਤ ਕੋਲ ਗਿਆ ਸੀ ਉਸ ਦੀ ਸ਼ਰਾਬ ਵੀ ਪੀਤੀ ਹੋਈ ਸੀ ਤੇ ਲੱਗਦਾ ਹੈ ਕਿ ਉਹ ਉੱਥੇ ਲੜ ਕੇ ਆਇਆ ਸੀ । ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਸੌਣ ਲਈ ਜਾ ਰਿਹਾ ਹੈ ਅਤੇ ਸਵੇਰੇ ਜਦੋਂ ਉਸ ਦੀ ਪਤਨੀ ਨੇ ਕਰੀਬ ਛੇ ਤੋਂ ਸੱਤ ਦੇ ਵਿਚਕਾਰ ਬੂਹਾ ਖੋਲ੍ਹਿਆ ਤਾਂ ਪਵਨ ਕੁਮਾਰ ਬਿੱਲਾ ਪੱਖੇ ਨਾਲ ਲਟਕਿਆ ਹੋਇਆ ਸੀ

 

ਅਤੇ ਉਹਦੀ ਮੌਤ ਹੋ ਚੁੱਕੀ ਸੀ ।ਇਸ ਤੋਂ ਬਾਅਦ ਜਦੋਂ ਬਾਹਰਲੀ ਔਰਤ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਤਾਂ ਉਸ ਨੇ ਪੁਲੀਸ ਨੂੰ ਇਤਲਾਹ ਕੀਤੀ ਤਾਂ ਜੋ ਕੋਈ ਵੀ ਕੇਸ ਉਸ ਉੱਪਰ ਨਾ ਪੈ ਜਾਵੇ । ਹੁਣ ਪਵਨ ਕੁਮਾਰ ਬੱਲਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਬਾਹਰਲੀ ਔਰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ,ਕਿਉਂਕਿ ਉਸ ਨਾਲ ਝਗੜਾ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਪੁੱਤਰ ਨੇ ਫਾਹਾ ਲਗਾਇਆ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹ

ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ ਪਵਨ ਕੁਮਾਰ ਬੱਲਾਂ ਦੇ ਪਿਤਾ ਦੇ ਬਿਆਨਾਂ ਅਨੁਸਾਰ ਇਸ ਕੇਸ ਵਿੱਚ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published.