ਵਿਧਾਇਕ ਦੀ ਗੱਡੀ ਲੈਣ ਆਈ ਠੇਕੇ ਉੱਪਰ ਸ਼ਰਾਬ, ਲੋਕਾਂ ਨੇ ਬਣਾ ਲਈ ਮੌਕੇ ਉਪਰ ਵੀਡੀਓ

Uncategorized

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਐੱਮ ਐੱਲ ਏ ਨੂੰ ਦਿੱਤੀਆਂ ਗਈਆਂ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ।ਇਨ੍ਹਾਂ ਗੱਡੀਆਂ ਦੀ ਵਰਤੋਂ ਸਰਕਾਰੀ ਕੰਮਾਂ ਤੋਂ ਇਲਾਵਾ ਹੋਰ ਘਰ ਦੇ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ।ਬਹੁਤ ਸਾਰੇ ਐਮ ਐਲ ਏ ਇਨ੍ਹਾਂ ਗੱਡੀਆਂ ਦੀ ਵਰਤੋਂ ਸਬਜ਼ੀ ਲਿਆਉਣ ਲਈ ਬੱਚਿਆਂ ਨੂੰ ਸਕੂਲ ਛੱਡਣ ਲਈ ਸਕੂਲੋਂ ਲਿਆਉਣ ਲਈ ਅਤੇ ਹੋਰ ਘਰ ਤੇ ਬਹੁਤ ਸਾਰੇ ਕੰਮਾਂ ਲਈ ਕਰਦੇ ਹਨ ।ਪਰ ਅੱਜ ਸਾਨੂੰ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਕਿ ਆਮ ਆਦਮੀ ਪਾਰਟੀ ਦੀ ਐਮ ਐਲ ਏ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਨੂੰ ਉਸ ਦੇ ਹੀ ਪਾਰਟੀ ਮੈਂਬਰਾਂ ਵੱਲੋਂ ਇਕ ਠੇਕੇ ਦੇ ਸਾਹਮਣੇ ਖੜ੍ਹਾ ਕੇ ਸ਼ਰਾਬ ਲਿਆਂਦੀ ਗਈ।

ਜਦੋਂ ਇਹ ਗੱਡੀ ਸਰਕਾਰ ਠੇਕੇ ਦੇ ਅੱਗੇ ਖੜ੍ਹੀ ਸੀ ਅਤੇ ਇਸ ਵਿਚ ਉਤਰਾ ਵਿਅਕਤੀ ਸ਼ਰਾਬ ਲੈ ਰਿਹਾ ਸੀ ਤਾਂ ਉੱਥੇ ਖੜ੍ਹੇ ਕਿਸੇ ਵਿਅਕਤੀ ਨੇ ਇਹ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ ।ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਐੱਮ ਐੱਲ ਏ ਰੁਪਿੰਦਰ ਕੌਰ ਰੂਬੀ ਨੂੰ ਇਸ ਗੱਲ ਦਾ ਜਵਾਬ ਦੇਣ ਲਈ ਰਿਪੋਰਟ ਤੇ ਨਾਲ ਸੰਪਰਕ ਕਰਨਾ ਪਿਆ।ਕਿਉਂਕਿ ਇਨ੍ਹਾਂ ਸਰਕਾਰੀ ਗੱਡੀਆਂ ਵਿੱਚ ਪੈਣ ਵਾਲਾ ਤੇਲ ਇਨ੍ਹਾਂ ਦੀ ਮੁਰੰਮਤ ਆਮ ਜਨਤਾ ਦੀ ਜੇਬ ਵਿੱਚੋਂ ਟੈਕਸ ਦੇ ਰੂਪ ਵਿੱਚ ਜਾਂਦੀ ਹੈ ।

ਇਸ ਉਪਰਾਮਤਾ ਦੇ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਰੋਟੀ ਲੈਣ ਲਈ ਬਾਹਰ ਭੇਜਿਆ ਸੀ।ਉਹ ਰਾਹ ਵਿੱਚ ਆਉਂਦੇ ਠੇਕੇ ਉੱਪਰ ਰੋਕ ਕੇ ਹੋਣਗੇ ਇਸ ਲਈ ਉੱਥੇ ਖੜ੍ਹੇ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ।ਇੱਥੇ ਆਮ ਆਦਮੀ ਪਾਰਟੀ ਦੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਉਹ ਹਮੇਸ਼ਾਂ ਕਹਿੰਦੇ ਹਨ ਕਿ ਉਹ ਲੋਕਾਂ ਦੀ ਪਾਰਟੀ ਹੈ ਅਤੇ

ਉਨ੍ਹਾਂ ਵਿੱਚ ਉਹ ਲੋਕਾਂ ਦੇ ਪੈਸੇ ਦਾ ਬਿਲਕੁਲ ਵੀ ਫਾਲਤੂ ਖ਼ਰਚ ਨਹੀਂ ਕਰਦੀ।ਪਰ ਇਸ ਵੀਡੀਓ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਸਲੀਅਤ ਸਾਹਮਣੇ ਆ ਗਈ ਹੈ ।

Leave a Reply

Your email address will not be published. Required fields are marked *