ਗੱਡੀਆਂ ਵਿੱਚ ਆਏ 30 – 35 ਮੁੰਡਿਆਂ ਨੇ ਚਲਾਈਆਂ ਸਿੱਧੀਆਂ ਗੋਲੀਆਂ, ਸਰਦਾਰ ਜੀ ਦੇ ਸਿਰ ਉੱਪਰ ਦੀ ਲੰਘੀ ਗੋਲੀ

Uncategorized

ਤਰਨਤਾਰਨ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਤੀਹ ਪੈਂਤੀ ਬੰਦਿਆਂ ਦੁਆਰਾ ਇਕ ਪੈਟਰੋਲ ਪੰਪ ਦੀ ਤੋੜ ਭੰਨ ਕੀਤੀ ਗਈ। ਇਸ ਦੌਰਾਨ ਇਨ੍ਹਾਂ ਬੰਦਿਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ ,ਪਰ ਇਸ ਦੌਰਾਨ ਜਾਨੀ ਨੁਕਸਾਨ ਹੋਣੋਂ ਬਚ ਗਿਆ ।ਇਸ ਘਟਨਾ ਦੌਰਾਨ ਮੌਜੂਦ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤੀਂ ਕਰੀਬ ਸਾਢੇ ਬਾਰਾਂ ਵਜੇ ਇਹ ਘਟਨਾ ਵਾਪਰੀ ਅਤੇ ਉਸ ਸਮੇਤ ਤਿੰਨ ਜਣੇ ਪੈਟਰੋਲ ਪੰਪ ਤੇ ਮੌਜੂਦ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਪਿੰਡੋਂ ਤੀਹ ਪੈਂਤੀ ਬੰਦੇ ਆਏ ਜਿਨ੍ਹਾਂ ਵਿੱਚ ਇੱਕ ਉਨ੍ਹਾਂ ਦੇ ਪਿੰਡ ਦਾ ਸਰਪੰਚ ਵੀ ਸੀ, ਉਨ੍ਹਾਂ ਨੇ ਬਿਨਾਂ ਕਿਸੇ ਦੀ ਗੱਲਬਾਤ ਸੁਣੇ ਪੈਟਰੋਲ ਪੰਪ ਦੀ ਤੋੜ ਭੰਨ ਕੀਤੀ।

ਉਥੇ ਖੜ੍ਹੀਆਂ ਬੱਸਾਂ ਦੇ ਸ਼ੀਸ਼ੇ ਭੰਨੇ ,ਇਸ ਤੋਂ ਇਲਾਵਾ ਨੇੜੇ ਬਨੀਆ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਢਾਹ ਦਿੱਤਾ ।ਕੁਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ , ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਸਰਪੰਚੀ ਨੂੰ ਲੈ ਕੇ ਹੋਇਆ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਬਹੁ ਸੰਮਤੀ ਨਾਲ ਵਿੱਚ ਅੱਠ ਮੈਂਬਰ ਅਤੇ ਇਕ ਸਰਪੰਚ ਚੁਣਿਆ ਗਿਆ ਸੀ। ਪਰ ਇੱਕ ਸਰਪੰਚ ਨੂੰ ਸਿਰਫ਼ ਢਾਈ ਸਾਲ ਵਾਸਤੇ ਚੁਣਿਆ ਸੀ ਇਸ ਤੋਂ ਬਾਅਦ ਇੱਕ ਹੋਰ ਸਰਪੰਚ ਦੀ ਡਿਊਟੀ ਪਿੰਡ ਦਾ ਵਿਕਾਸ ਕਰਨ ਲਈ ਲੱਗਣੀ ਸੀ।

ਪਰ ਹੁਣ ਇਸ ਸਰਪੰਚ ਨੇ ਸਰਪੰਚੀ ਛੱਡਣ ਤੋਂ ਇਨਕਾਰ ਕਰ ਦਿੱਤਾ ,ਪਰ ਪਿੰਡ ਦੇ ਕੁਝ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਵਿਚ ਜਾ ਕੇ ਨਵਾਂ ਸਰਪੰਚ ਚੁਣ ਲਿਆ ਗਿਆ। ਜਿਸ ਕਾਰਨ ਪੁਰਾਣਾ ਸਰਪੰਚ ਭੜਕ ਗਿਆ ਅਤੇ ਉਸ ਨੇ ਇਹ ਹਰਕਤ ਕੀਤੀ। ਹੁਣ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ । ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ,ਇਸ ਦੌਰਾਨ ਪੁਲੀਸ ਨੂੰ ਪੰਦਰਾਂ ਵੀਹ ਖੋਲ ਵੀ ਮਿਲੇ ਹਨ ਕਿਉਂਕਿ ਉਨ੍ਹਾਂ ਵਿਅਕਤੀਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਦੇ ਮਾਲਕ ਦਾ ਭਾਰੀ ਨੁਕਸਾਨ ਹੋਇਆ ਹੈ ,

ਇਸ ਤੋਂ ਇਲਾਵਾ ਇਨ੍ਹਾਂ ਉੱਤੇ ਜਾਨਲੇਵਾ ਹਮਲਾ ਵੀ ਹੋਇਆ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕੇਸ ਵਿਚ ਇਨਸਾਫ ਹੋਵੇਗਾ ।

Leave a Reply

Your email address will not be published. Required fields are marked *