ਕੋਰਟ ਚੋਂ ਨਿਕਲਦਿਆਂ ਵਕੀਲ ਉੱਪਰ ਹਮਲਾ ,ਨਵੇਂ ਲਈ ਕਰੇਟਾ ਗੱਡੀ ਕਰੀ ਚੂਰ ਚੂਰ

Uncategorized

ਬਟਾਲਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਵਕੀਲਾਂ ਵਿਚਕਾਰ ਝੜਪ ਹੋਈ ਅਤੇ ਝੜਪ ਵੀ ਇਸ ਤਰ੍ਹਾਂ ਦੀ ਕਿ ਦੋਨਾਂ ਵਿਚਕਾਰ ਗੰਡਾਸੇ ਲੈ ਕੇ ਇੱਕ ਦੂਜੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਰ ਇਸ ਝੜਪ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ, ਪਰ ਕਰੇਟਾ ਗੱਡੀ ਉਤੇ ਭੰਨਤੋੜ ਕੀਤੀ ਗਈ ਅਤੇ ਉਸ ਗਡੀ ਦੀ ਹਾਲਤ ਕਾਫ਼ੀ ਖ਼ਰਾਬ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਬਟਾਲਾ ਦੇ ਕੋਟ ਵਿੱਚ ਦੋ ਵਕੀਲ ਦੀਪਕ ਕੁਮਾਰ ਮੋਹਣ ਅਤੇ ਪਰਮਜੀਤਾਂ ਪ੍ਰੈਕਟਿਸ ਕਰਦੇ ਹਨ ।ਇਸੇ ਦੌਰਾਨ ਦੋਨਾਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ ।

ਇਸ ਘਟਨਾ ਤੋਂ ਬਾਅਦ ਵਕੀਲ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਪਰਮਜੀਤ ਦੇ ਕੁਝ ਸਾਥੀ ਇਸ ਕੋਰਟ ਵਿੱਚ ਆਉਣ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਪਰਮਜੀਤ ਕੋਲ ਲੈ ਜਾਂਦੇ ਹਨਅਤੇ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਪਰਮਜੀਤ ਇਕ ਸਰਕਾਰੀ ਵਕੀਲ ਹੈ ਅਤੇ ਇਸ ਦੀ ਜੱਜ ਨਾਲ ਸਿੱਧੀ ਬਣਦੀ ਹੈ ਅਤੇ ਸਾਰੇ ਲੋਕਾਂ ਦੇ ਕੇਸ ਪਰਮਜੀਤ ਕੋਲ ਜਾਂਦੇ ਹਨ ਅਤੇ ਉਸ ਦੁਆਰਾ ਪਰਮਜੀਤ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੋਵਾਂ ਵਿਚਕਾਰ ਝਗੜਾ ਹੁੰਦਾ ਹੈ ਅਤੇ ਪਿਛਲੇ ਦਿਨੀਂ ਪਰਮਜੀਤ ਅਤੇ ਉਸਦੇ ਸਾਥੀਆਂ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ।

ਉਨ੍ਹਾਂ ਕੋਲ ਕੁਝ ਤੇਜ਼ ਹਥਿਆਰ ਵੀ ਪ੍ਰਾਪਤ ਹੋਏ ਹਨ ਹੁਣ ਦੀਪਕ ਕੁਮਾਰ ਹੁਣ ਦਾ ਕਹਿਣਾ ਹੈ ਕਿ ਪਰਮਜੀਤ ਅਤੇ ਉਸਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ,ਕਿਉਂਕਿ ਉਨ੍ਹਾਂ ਦੁਆਰਾ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ । ਇਸ ਘਟਨਾ ਤੋਂ ਬਾਅਦ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਇਸ ਮਾਮਲੇ ਵਿੱਚ ਛਾਣਬੀਣ ਕੀਤੀ ਜਾਵੇਗੀ ਦੋਨਾਂ ਧਿਰਾਂ ਦੇ ਬਿਆਨ ਲਿਖੇ ਜਾਣਗੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।

ਪੁਲੀਸ ਮੁਤਾਬਕ ੳੁਸ ਦੇ ਸਾਥੀਅਾਂ ਹਥਿਆਰ ਬਰਾਮਦ ਹੋਏ ਹਨ ਪਰ ਕਿਸੇ ਦੀ ਫਾਇਰਿੰਗ ਦੀ ਕੋਈ ਖ਼ਬਰ ਨਹੀਂ ਹੈ ।

Leave a Reply

Your email address will not be published. Required fields are marked *