ਭੈਣ ਦਾ ਵਿਆਹ ਕਰਨ ਤੋਂ ਬਾਅਦ ਬਾਰਡਰ ਉੱਤੇ ਹੋਇਆ ਫ਼ੌਜੀ ਜਵਾਨ ਸ਼ਹੀਦ

Uncategorized

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸਾਡੀ ਸੁਰੱਖਿਆ ਲਈ ਦੇਸ਼ ਦੇ ਲੱਖਾਂ ਜਵਾਨ ਦੇਸ਼ ਦੀਆਂ ਸਰਹੱਦਾਂ ਉੱਤੇ ਦਿਨ ਰਾਤ ਡਟੇ ਰਹਿੰਦੇ ਹਨ ਤਾਂ ਜੋ ਦੇਸ਼ ਵਾਸੀਆਂ ਉੱਤੇ ਕੋਈ ਮੁਸੀਬਤ ਨਾ ਆਵੇ ।ਹਰ ਸਾਲ ਬਹੁਤ ਸਾਰੇ ਜਵਾਨ ਸ਼ਹੀਦ ਹੁੰਦੇ ਹਨ ,ਇਕ ਪਾਸੇ ਜਿੱਥੇ ਇਨ੍ਹਾਂ ਜਵਾਨਾਂ ਦੀਆਂ ਸ਼ਹੀਦੀਆਂ ਤੇ ਸਾਨੂੰ ਮਾਣ ਹੁੰਦਾ ਹੈ ਦੂਜੇ ਪਾਸੇ ਅਫ਼ਸੋਸ ਵੀ ਹੁੰਦਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਬਹੁਤ ਸਾਰੇ ਜਵਾਨਾਂ ਦੀ ਜਾਨ ਚਲੀ ਜਾਂਦੀ ਹੈ । ਇਸੇ ਤਰ੍ਹਾਂ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੇ ਸ਼ਹੀਦੀ ਪਾਈ, ਜਿਸ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਦੂਜੇ ਪਾਸੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ

ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹੀਦੀ ਉਤੇ ਮਾਣ ਹੈ ।ਜਾਣਕਾਰੀ ਮੁਤਾਬਕ ਇਹ ਨੌਜਵਾਨ ਨਵੰਬਰ ਵਿਚ ਆਪਣੀ ਭੈਣ ਦੇ ਵਿਆਹ ਵਿੱਚ ਛੁੱਟੀ ਆਇਆ ਸੀ, ਉਸ ਤੋਂ ਬਾਅਦ ਇਸ ਦੀ ਮੁਲਾਕਾਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਹੀਂ ਹੋਈ ਸੀ । ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਅਤੇ ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਹੀ ਉਹ ਇਸ ਦੀ ਤਿਆਰੀ ਵਿੱਚ ਜੁਟ ਗਿਆ ਸੀ ਅਤੇ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਬੜੇ ਮਾਣ ਅਤੇ ਚਾਅ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀ।

ਪਿਛਲੇ ਦਿਨੀਂ ਇੱਕ ਖ਼ਬਰ ਆਈ ਸੀ ਜਿਸ ਵਿਚ ਕੁਝ ਨੌਜਵਾਨਾਂ ਉੱਤੇ ਬਰਫ ਦੀ ਢਿੱਗ ਡਿੱਗੀ ਸੀ ਜਿਸ ਵਿੱਚ ਦੋ ਲੜਕੀਆਂ ਦੀ ਮੌਤ ਹੋਈ ਸੀ ਅਤੇ ਇਹ ਫੌਜੀ ਉਸ ਸਮੇਂ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਇਸ ਫੌਜੀ ਨੂੰ ਚੰਡੀਗਡ਼੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਕਿ ਉਸ ਨੇ ਪਿਛਲੇ ਦਿਨੀਂ ਦਮ ਤੋੜ ਦਿੱਤਾ ਅਤੇ ਸ਼ਹੀਦੀ ਪਾ ਲਈ। ਇਸ ਨੌਜਵਾਨ ਦੇ ਪੂਰੇ ਪਿੰਡ ਵਿੱਚ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ,ਪਿੰਡ ਵਾਸੀਆਂ ਦਾ ਕਹਿਣਾ ਹੈ

ਕਿ ਉਨ੍ਹਾਂ ਨੂੰ ਇਸ ਨੌਜਵਾਨ ਉੱਤੇ ਫ਼ਖ਼ਰ ਹੈ ਕਿਉਂਕਿ ਉਸ ਨੇ ਦੇਸ਼ ਦੀ ਰੱਖਿਆ ਵਾਸਤੇ ਆਪਣੀ ਜਾਨ ਦਿੱਤੀ ਹੈ ।

Leave a Reply

Your email address will not be published.