ਪਿਛਲੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਪੁਲਸ ਵੱਲੋਂ ਇਕ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ ਅਤੇ ਇਸ ਲੜਕੀ ਨੂੰ ਨੌੰ ਗੋ-ਲੀ-ਆਂ ਮਾਰ ਕੇ ਮਾਰਿਆ ਗਿਆ ਸੀ । ਉਸੇ ਸਮੇਂ ਤੋਂ ਪੁਲੀਸ ਇਸ ਮਾਮਲੇ ਨੂੰ ਸੁਲਝਾਉਣ ਵਿਚ ਜੁਟੀ ਸੀ । ਦੱਸ ਦਈਏ ਕਿ ਇਹ ਮਾਮਲਾ ਹੁਸ਼ਿਆਰਪੁਰ ਦਾ ਸੀ ਅਤੇ ਹੁਣ ਹੁਸ਼ਿਆਰਪੁਰ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਕਿ ਇਸ ਲੜਕੀ ਦਾ ਕ-ਤ-ਲ ਕਿਸ ਨੇ ਕੀਤਾ ਸੀ। ਪੁਲਸ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਲੜਕੀ ਦਾ ਨਾਂ ਮਨਪ੍ਰੀਤ ਕੌਰ ਸੀ, ਜਿਸ ਨੂੰ ਨੌਂ ਗੋ-ਲੀ-ਆਂ ਮਾਰ ਕੇ ਮਾਰਿਆ ਗਿਆ ਸੀ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਦਾ ਵਿਆਹ ਦੋ ਹਜਾਰ ਬਾਰਾਂ ਵਿਚ ਹੋਇਆ ਸੀ ਜੋ ਕਿ ਉਸ ਨੇ ਆਬਦੀ ਮਰਜ਼ੀ ਨਾਲ ਕਰਵਾਇਆ ਸੀ । ਹੁਣ ਉਹ ਹੁਸ਼ਿਆਰਪੁਰ ਵਿੱਚ ਰਹਿ ਰਹੀ ਸੀ ਅਤੇ ਉਸ ਦਾ ਆਪਣੇ ਪੇਕੇ ਘਰ ਆਉਣਾ ਜਾਣਾ ਵੀ ਸੀ । ਪਰ ਇਸ ਲੜਕੀ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਜਿਸ ਨੂੰ ਪਿੰਡ ਵਿਚ ਹੈਪੀ ਸਰਪੰਚ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਇਸ ਨਾਲ ਨਾਰਾਜ਼ਗੀ ਸੀ ਕਿ ਇਸ ਵੱਲੋਂ ਉਨ੍ਹਾਂ ਦੀ ਇੱਜ਼ਤ ਨੂੰ ਰੋਲਿਆ ਗਿਆ ਹੈ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ।ਇਸ ਤੋਂ ਇਲਾਵਾ ਉਸ ਦੇ ਭਰਾ ਨੂੰ ਇਹ ਖਦਸ਼ਾ ਸੀ ਕਿ ਜੋ ਉਸ ਦੀ ਜ਼ਮੀਨ ਹੈ ਕਿਤੇ ਮਨਪ੍ਰੀਤ ਵੱਲੋਂ ਉਹ ਹਥਿਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ।
ਇਸ ਲਈ ਉਸ ਨੇ ਮਨਪ੍ਰੀਤ ਕੌਰ ਨੂੰ ਮਾ-ਰ-ਨ ਲਈ ਇਕ ਪਲਾਨ ਤਿਆਰ ਕੀਤਾ ਜਿਸ ਵਿੱਚ ਉਸ ਨੇ ਆਪਣੇ ਇੱਕ ਦੋਸਤ ਇਕਬਾਲ ਸਿੰਘ ਨੂੰ ਵੀ ਸ਼ਾਮਿਲ ਕੀਤਾ । ਇਨ੍ਹਾਂ ਦੋਨਾਂ ਨੇ ਮਿਲ ਕੇ ਯੋਜਨਾ ਬਣਾਈ ਅਤੇ ਕਿਸੇ ਵਿਅਕਤੀ ਹੋਰ ਵਿਅਕਤੀ ਦੀ ਗੱਡੀ ਲਿਆ ਕੇ ਆਪਣੀ ਭੈਣ ਮਨਪ੍ਰੀਤ ਕੌਰ ਦੇ ਘਰ ਗਏ ,ਉਨ੍ਹਾਂ ਰਾਤੀਂ ਡੇਢ ਵਜੇ ਦੇ ਕਰੀਬ ਆਪਣੀ ਭੈਣ ਨੂੰ ਘਰੋਂ ਬਾਹਰ ਬੁਲਾਇਆ ਜਿਸ ਤੋਂ ਬਾਅਦ ਉਹ ਉਸ ਨੂੰ ਚੁੱਕ ਕੇ ਦੂਰ ਜਗ੍ਹਾ ਤੇ ਲੈ ਗਏ ਅਤੇ ਉੱਥੇ ਉਸ ਦਾ ਗਲਾ ਘੁੱਟਿਆ ਜਦੋਂ ਉਹ ਅਧਮਰੀ ਹੋ ਗਈ , ਉਸ ਤੋਂ ਬਾਅਦ ਉਸ ਦੇ ਨੌੰ ਗੋ-ਲੀ-ਆਂ ਮਾਰੀਆਂ ਅਤੇ ਉੱਥੋਂ ਭੱਜ ਗਏ। ਪੁਲੀਸ ਦਾ ਕਹਿਣਾ ਹੈ ਕਿ ਉਸ ਸਮੇਂ ਉਥੇ ਕੋਈ ਵੀ ਸਬੂਤ ਨਹੀਂ ਸੀ ਜਿਸ ਤੋਂ ਜਾਣਿਆ ਜਾ ਸਕੇ ਕਿ ਇਹ ਕਤਲ ਕਿਸਨੇ ਕੀਤਾ ਹੈ ।ਪਰ ਪੁਲਸ ਦੀ ਸੂਝ ਬੂਝ ਕਾਰਨ ਅੱਜ ਉਨ੍ਹਾਂ ਨੇ ਗੁੱਥੀ ਸੁਲਝਾ ਲਈ ਹੈ
ਪੁਲੀਸ ਵੱਲੋਂ ਸਪੈਸ਼ਲ ਟੀਮ ਬਣਾਈ ਗਈ ਸੀ ਅਤੇ ਇਸ ਟੀਮ ਨੇ ਦਿਨ ਰਾਤ ਇਕ ਕੀਤਾ ਹੋਇਆ ਸੀ ਇਸ ਕੇਸ ਨੂੰ ਸੁਲਝਾਉਣ ਲਈ ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।