ਮੰਦਰ ਵਿਚ ਚੱਲ ਰਿਹਾ ਸੀ ਗਲਤ ਕੰਮ, ਲੋਕਾਂ ਨੇ ਬਣਾਈ ਮੌਕ ਉੱਪਰ ਵੀਡੀਓ

Uncategorized

ਅੱਜਕੱਲ੍ਹ ਪੰਜਾਬ ਵਿੱਚ ਚੋਰੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ । ਲੁਧਿਆਣਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚੋਂ ਕੁਝ ਬੱਚਿਆਂ ਵੱਲੋਂ ਇੱਥੋਂ ਦੇ ਇਕ ਮੰਦਰ ਚ ਚੋਰੀ ਕੀਤੀ ਜਾ ਰਹੀ ਸੀ , ਉਸ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਦੇਖਿਆ ਗਿਆ ਅਤੇ ਫੜਨ ਤੋਂ ਬਾਅਦ ਪੁਲਸ ਨੂੰ ਬੁਲਾ ਕੇ ਇਨ੍ਹਾਂ ਬੱਚਿਆਂ ਦੀ ਕਲਾਸ ਲਗਾਈ ਗਈ। ਜਾਣਕਾਰੀ ਮੁਤਾਬਕ ਇਹ ਚੋਰੀ ਲੁਧਿਆਣਾ ਦੇ ਕੁੰਦਨਪੁਰੀ ਸ਼ਿਵ ਮੰਦਰ ਚ ਹੋਣ ਜਾ ਰਹੀ ਸੀ । ਰਾਤੀਂ ਕਰੀਬ ਸਾਢੇ ਬਾਰਾਂ ਵਜੇ ਕੁਝ ਛੋਟੇ ਬੱਚਿਆਂ ਵੱਲੋਂ ਜਿਨ੍ਹਾਂ ਦੀ ਉਮਰ ਲਗਪਗ ਦਸ ਸਾਲ ਹੋਵੇਗੀ , ਮੰਦਰ ਦੇ ਅੰਦਰ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪਰ ਆਮ ਲੋਕਾਂ ਵੱਲੋਂ ਉਨ੍ਹਾਂ ਨੂੰ ਫੜ ਲਿਆ ਗਿਆ ਉਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ । ਜਦੋਂ ਪੁਲਸ ਉੱਥੇ ਪਹੁੰਚੀ ਤਾਂ ਇਕ ਬੱਚਾ ਮੰਦਿਰ ਵਿੱਚ ਬੰਦ ਸੀ, ਉਸ ਨੂੰ ਬਾਹਰ ਕੱਢਿਆ ਗਿਆ ਅਤੇ ਉਸਦੇ ਦੋ ਸਾਥੀ ਹੋਰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ। ਇਨ੍ਹਾਂ ਬੱਚਿਆਂ ਦਾ ਦੱਸਣਾ ਹੈ ਕਿ ਇਨ੍ਹਾਂ ਨਾਲ ਹੋਰ ਵੀ ਬੱਚੇ ਅਜਿਹਾ ਕੰਮ ਕਰਦੇ ਹਨ ਪਰ ਪੁਲਸ ਵੱਲੋਂ ਉਨ੍ਹਾਂ ਨੂੰ ਨਹੀਂ ਫੜਿਆ ਜਾ ਸਕਿਆ ਕਿਉਂਕਿ ਉਹ ਮੌਕੇ ਤੋਂ ਫ਼ਰਾਰ ਹੋ ਗਏ । ਇਸ ਮੰਦਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਇੱਥੇ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ

ਜਿਸ ਵਿਚ ਕਰੀਬ ਪੰਦਰਾਂ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਇਕ ਹੋਰ ਪੱਧਰ ਵਿਚ ਵੀ ਚੋਰੀ ਹੋਈ ਸੀ ਜਿਥੇ ਕਿ ਲਗਪਗ ਪਨਤਾਲੀ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ। ਸੋ ਉਨ੍ਹਾਂ ਦੁਆਰਾ ਇਸ ਮਾਮਲੇ ਨੂੰ ਇੰਨਾ ਬੱਚਾ ਗੈਂਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਪਰ ਦੂਜੇ ਪਾਸੇ ਪੁਲੀਸ ਦੁਆਰਾ ਤਿੰਨ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ

ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਹੋਰ ਸਾਥੀ ਮਿਲ ਕੇ ਚੋਰੀ ਦੀ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕਣਾ।

Leave a Reply

Your email address will not be published.