ਸ਼ਹੀਦ ਹੋਏ ਨੌਜਵਾਨ ਦੀ ਮਾਂ ਨੇ ਦਿੱਤਾ ਅਰਥੀ ਨੂੰ ਕੰਧਾਂ

Uncategorized

ਸਾਡੇ ਦੇਸ਼ ਦੀ ਸੁਰੱਖਿਆ ਲਈ ਬਹੁਤ ਸਾਰੇ ਜਵਾਨ ਦੇਸ਼ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ, ਬਹੁਤ ਸਾਰੇ ਜਵਾਨ ਦੇਸ਼ ਦੀ ਸੁਰੱਖਿਆ ਕਰਦੇ ਕਰਦੇ ਸ਼ਹੀਦੀ ਪਾ ਲੈਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦੇ ਇੱਕ ਪਿੰਡ ਵਿੱਚ ਉਸ ਸਮੇਂ ਮਾਤਮ ਛਾ ਗਿਆ ,ਜਦੋਂ ਇੱਕੀ ਸਾਲਾ ਪਰਗਟ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਵਿਚ ਪਹੁੰਚੀ । ਜਾਣਕਾਰੀ ਮੁਤਾਬਕ ਪਰਗਟ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਪਿਛਲੇ ਦਿਨੀਂ ਸਿਆਚਿਨ ਗਲੇਸ਼ੀਅਰ ਚ ਆਈ ਤਬਾਹੀ ਕਾਰਨ ਜ਼ਖ਼ਮੀ ਹੋ ਗਿਆ ਸੀ , ਜਿਸ ਕਾਰਨ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ

ਅਤੇ ਪਿਛਲੇ ਦਿਨ ਉਸ ਨੇ ਦਮ ਤੋੜ ਦਿੱਤਾ ਅਤੇ ਸ਼ਹੀਦੀ ਪਾ ਲਈ ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਦੂਜੇ ਪਾਸੇ ਉਨ੍ਹਾਂ ਵੱਲੋਂ ਮਾਣ ਵੀ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਦੇਸ਼ ਦੀ ਸੁਰੱਖਿਆ ਲਈ ਸ਼ਹੀਦੀ ਪਾਈ ਗਈ ਹੈ । ਜਾਣਕਾਰੀ ਮੁਤਾਬਕ ਪਰਗਟ ਸਿੰਘ ਨਵੰਬਰ ਵਿਚ ਆਪਣੀ ਭੈਣ ਦੇ ਵਿਆਹ ਵਿੱਚ ਆਇਆ ਸੀ ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ ਸੀ । ਦੱਸ ਦਈਏ ਕਿ ਪਰਗਟ ਸਿੰਘ ਦੀ ਉਮਰ ਸਿਰਫ਼ ਇੱਕੀ ਸਾਲ ਦੀ ਸੀ ਸਿਆਚਿਨ ਗਲੇਸ਼ੀਅਰ ਬੱਚਾ ਦੋ ਜਵਾਨ ਮੌਕੇ ਤੇ ਹੀ ਸ਼ਹੀਦ ਹੋ ਗਏ ਸੀ ,ਪਰ ਇਹ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ

ਜਿਸ ਤੋਂ ਬਾਅਦ ਇਸ ਦਾ ਇਲਾਜ ਚੱਲ ਰਿਹਾ ਸੀ ਅਤੇ ਹੁਣ ਇਸ ਨੇ ਸ਼ਹੀਦੀ ਪਾ ਲਈ ਹੈ। ਜਿਸ ਤੋਂ ਬਾਅਦ ਇਸ ਦੇ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆਇਆ ਗਿਆ ਅਤੇ ਸਰਕਾਰੀ ਸਨਮਾਨਾਂ ਨਾਲ ਇਸ ਦਾ ਦਾਹ ਸਸਕਾਰ ਕੀਤਾ ਗਿਆ ।ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕੇ ਨੌੰ ਮਈ ਨੂੰ ਮਦਰਜ਼ ਡੇ ਹੁੰਦਾ ਹੈ ਇਸੇ ਦਿਨ ਇਸ ਦੀ ਮਾਤਾ ਵੱਲੋਂ ਇਸ ਦੀ ਅਰਥੀ ਨੂੰ ਕੰਧਾਂ ਦਿੱਤਾ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ

ਕਿ ਉਨ੍ਹਾਂ ਨੂੰ ਫਖ਼ਰ ਹੈ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਜਵਾਨ ਨੇ ਦੇਸ਼ ਦੀ ਸੁਰੱਖਿਆ ਵਾਸਤੇ ਸ਼ਹੀਦੀ ਪਾਈ ਹੈ ਤੇ ਨਾਲ ਹੀ ਅਫ਼ਸੋਸ ਵੀ ਹੈ ਕਿ ਉਨ੍ਹਾਂ ਨੇ ਇਕ ਪੁੱਤਰ ਨੂੰ ਗਵਾ ਦਿੱਤਾ ਹੈ ।

Leave a Reply

Your email address will not be published.