ਜੰਗਲ ਵਿੱਚੋਂ ਮਿਲਿਆ ਇੱਕ ਨੌਜਵਾਨ,ਗੱਲਾਂ ਸੁਣ ਕੇ ਹੋ ਜਾਵੋਗੇ ਹੈਰਾਨ

Uncategorized

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਨੌਜਵਾਨ ਜੰਗਲ ਵਿੱਚੋਂ ਮਿਲਿਆ ਹੈ ।ਜਿਸ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਲੱਗ ਰਹੀ ਅਤੇ ਉਹ ਨੇੜੇ ਖਲੋਤੇ ਨੌਜਵਾਨਾਂ ਤੋਂ ਡਰਦਾ ਨਜ਼ਰ ਆ ਰਿਹਾ ਹੈ । ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਨਾਂ ਰਾਣਾ ਹੈ ਇਸ ਨੌਜਵਾਨ ਦਾ ਦੱਸਣਾ ਹੈ ਕਿ ਇਸ ਕੋਲੋਂ ਬਿਆਸ ਵਾਲੇ ਗੁੱਜਰਾਂ ਵੱਲੋਂ ਕੰਮਕਾਰ ਕਰਵਾਇਆ ਜਾਂਦਾ ਹੈ ਜੇਕਰ ਇਹ ਕੰਮ ਨਹੀਂ ਕਰਦਾ ਤਾਂ ਇਸ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਮਹੀਨੇ ਦੇ ਪੰਜਾਹ ਰੁਪਏ ਤਨਖਾਹ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ ।

ਇਸ ਨੌਜਵਾਨ ਨੇ ਦੱਸਿਆ ਕਿ ਇਸ ਦਾ ਘਰ ਵੇਰਕਾ ਕੋਲ ਹੈ ਜਿਥੇ ਇਸ ਦਾ ਪਿਤਾ ਅਤੇ ਭਰਾ ਰਹਿੰਦੇ ਹਨ,ਪਰ ਇਸ ਨੇ ਘਰੋਂ ਬਹੁਤ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ ਸੀ ਪਰ ਹੁਣ ਇਸ ਵਾਰ ਇਹ ਘਰੋਂ ਭੱਜਣ ਵਿੱਚ ਕਾਮਯਾਬ ਹੋਇਆ ਅਤੇ ਜੰਗਲਾਂ ਵਿੱਚ ਆ ਕੇ ਲੁਕ ਗਿਆ ।ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਇਸ ਨੂੰ ਦੇਖਿਆ ਗਿਆ ਅਤੇ ਇਸ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਫਡ਼ਿਆ,ਕਿਉਂਕਿ ਇਹ ਉਨ੍ਹਾਂ ਲੜਕਿਆਂ ਤੋਂ ਡਰ ਰਿਹਾ ਸੀ । ਜਿਨ੍ਹਾਂ ਨੌਜਵਾਨਾਂ ਨੇ ਇਸ ਨੂੰ ਫਡ਼ਿਆ ਉਨ੍ਹਾਂ ਦਾ ਦੱਸਣਾ ਹੈ ਕਿ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਜਿਸ ਕਰਕੇ ਇਹ ਉਨ੍ਹਾਂ ਕੋਲੋਂ ਡਰ ਰਿਹਾ ਹੈ।

ਇਨ੍ਹਾਂ ਨੌਜਵਾਨਾਂ ਵੱਲੋਂ ਇਸ ਨੌਜਵਾਨ ਦੀ ਕਾਫੀ ਮਦਦ ਕੀਤੀ ਗਈ ਇਸ ਨੂੰ ਇਕ ਆਸ਼ਰਮ ਵਿਚ ਲਿਜਾ ਕੇ ਇਸ ਦੇ ਕੱਪੜੇ ਬਦਲਾਏ ਗਏ ਖਾਣਾ ਦਿੱਤਾ ਗਿਆ।ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਵੱਲੋਂ ਇਕ ਨਵੇਂ ਅਵਤਾਰ ਵਿਚ ਇਸ ਨੌਜਵਾਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ,ਜਿਸ ਵਿਚ ਇਹ ਨੌਜਵਾਨ ਕੁਝ ਠੀਕ ਹਾਲਤ ਵਿੱਚ ਦਿਖ ਰਿਹਾ ਹੈ ਅਤੇ ਆਪਣੀ ਹਾਲਤ ਦੱਸਦਾ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਹੁਣ ਇਸ ਨੂੰ ਚੰਗਾ ਲੱਗ ਰਿਹਾ ਹੈ। ਸੋ ਅਜਿਹੀਆਂ ਵੀਡਿਓਜ਼ ਦੇਖਣ ਤੋਂ ਬਾਅਦ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਹੈ ਕਿਉਂਕਿ ਕੁਝ ਲੋਕਾਂ ਵੱਲੋਂ ਮੰਦਬੁੱਧੀ ਲੋਕਾਂ ਉਤੇ ਅੱਤਿਆਚਾਰ ਕੀਤੇ ਜਾਂਦੇ ਹਨ।ਪਿਛਲੇ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਦੀ ਸਰਕਾਰ ਨੂੰ ਇੱਕ ਲੈਟਰ ਲਿਖ ਕੇ ਭੇਜਿਆ ਸੀ

ਜਿਸ ਵਿੱਚਦੱਸਿਆ ਗਿਆ ਸੀ ਕਿ ਅਟਾਰੀ ਬਾਰਡਰ ਵੱਲ ਕੁਝ ਮੰਦਬੁੱਧੀ ਲੋਕਾਂ ਨੂੰ ਧੱਕੇ ਨਾਲ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਸੋ ਪੰਜਾਬ ਪੁਲਿਸ ਨੂੰ ਇਸ ਉੱਤੇ ਕਾਰਵਾਈ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *