ਘਰ ਦਾ ਮੈਂਬਰ ਬਣ ਕੇ ਪ੍ਰਾਪਰਟੀ ਡੀਲਰ ਨੇ ਮਾਰੀ ਸਵਾ ਕਰੋੜ ਦੀ ਠੱਗੀ

Uncategorized

ਅੱਜ ਦੇ ਸਮੇਂ ਵਿੱਚ ਕਿਸੇ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਆਪਣਾਪਣ ਦਿਖਾ ਕੇ ਠੱਗੀ ਮਾਰੀ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਡੇਹਲੋਂ ਪਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਪਰਿਵਾਰ ਨਾਲ ਇੱਕ ਕਰੋੜ ਵੀਹ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ । ਇਹ ਠੱਗੀ ਇੱਕ ਪ੍ਰਾਪਰਟੀ ਡੀਲਰ ਵੱਲੋਂ ਕੀਤੀ ਗਈ ਹੈ ਜੋ ਕਿ ਪਹਿਲਾਂ ਪਰਿਵਾਰ ਵਿੱਚ ਘੁਲ ਮਿਲ ਗਿਆ ,ਪਰਿਵਾਰ ਦਾ ਭੇਤ ਲਿਆ ਅਤੇ ਬਾਅਦ ਵਿੱਚ ਪੈਸੇ ਲੈ ਕੇ ਫ਼ਰਾਰ ਹੋ ਗਿਆ । ਇਸ ਘਰ ਦੀ ਨੂੰਹ ਕਮਲਜੀਤ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਜ਼ਮੀਨ ਖ਼ਰੀਦਣ ਬਾਰੇ ਸੋਚਿਆ ਸੀ

ਤਾਂ ਅਜਮੇਰ ਸਿੰਘ ਨਾਂ ਦੇ ਪ੍ਰਾਪਰਟੀ ਡੀਲਰ ਨਾਲ ਉਨ੍ਹਾਂ ਦੇ ਸਹੁਰਾ ਸਾਹਿਬ ਦੀ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਅਜਮੇਰ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ , ਘਰ ਵਿੱਚ ਸਾਰੇ ਉਨ੍ਹਾਂ ਨੂੰ ਬਹੁਤ ਇੱਜ਼ਤ ਦਿੰਦੇ ਸੀ ਇਸ ਤੋਂ ਇਲਾਵਾ ਵਿਸਵਾਸ ਵੀ ਕਰਦੇ ਸੀ ਅਤੇ ਇਸੇ ਵਿਸ਼ਵਾਸ ਦੇ ਚਲਦੇ ਉਨ੍ਹਾਂ ਨਾਲ ਅੱਜ ਬਹੁਤ ਵੱਡਾ ਧੋਖਾ ਹੋ ਗਿਆ ਹੈ ਅਤੇ ਇਸ ਧੋਖੇ ਨੇ ਉਨ੍ਹਾਂ ਨੂੰ ਸੜਕ ਤੇ ਲਿਆ ਦਿੱਤਾ ਹੈ । ਉਨ੍ਹਾਂ ਨੇ ਰੋਂਦੇ ਰੋਂਦੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਇੱਕ ਜ਼ਮੀਨ ਖ਼ਰੀਦੀ ਜਾ ਰਹੀ ਸੀ ਜਿਸ ਦਾ ਸੌਦਾ ਅਜਮੇਰ ਸਿੰਘ ਪ੍ਰਾਪਰਟੀ ਡੀਲਰ ਕਰਵਾ ਰਿਹਾ ਸੀ।

ਇਸ ਦੌਰਾਨ ਹੀ ਉਨ੍ਹਾਂ ਨਾਲ ਇੱਕ ਕਰੋੜ ਵੀਹ ਲੱਖ ਰੁਪਏ ਦਾ ਧੋਖਾ ਕੀਤਾ ਗਿਆ ਹੈ ਅਤੇ ਹੁਣ ਅਜਮੇਰ ਸਿੰਘ ਪ੍ਰਾਪਰਟੀ ਡੀਲਰ ਫ਼ਰਾਰ ਹੈ, ਨਾਲ ਹੀ ਉਹ ਦੋ ਦਿਨ ਪਹਿਲਾਂ ਉਨ੍ਹਾਂ ਦੀ ਗੱਡੀ ਮੰਗ ਕੇ ਲੈ ਗਿਆ ਸੀ। ਉਹ ਗੱਡੀ ਵੀ ਉਸ ਕੋਲ ਹੈ। ਗੱਡੀ ਦੀਆਂ ਕੁਝ ਕਿਸ਼ਤਾਂ ਬਾਕੀ ਹਨ ਜਿਸ ਕਾਰਨ ਕੰਪਨੀ ਵੱਲੋਂ ਇਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ ਕਿ ਕਿਸ਼ਤ ਭਰੋ , ਪਰ ਹੁਣ ਇਨ੍ਹਾਂ ਕੋਲੋਂ ਕੁਝ ਵੀ ਬਚਿਆ ਨਹੀਂ ।ਜਿਸ ਕਾਰਨ ਇਹ ਗੱਡੀ ਦੀਆਂ ਕਿਸ਼ਤਾਂ ਚੁਕਾ ਸਕਣ । ਕਮਲਦੀਪ ਕੌਰ ਨੇ ਦੱਸਿਆ ਕਿ ਇਹ ਵਿਅਕਤੀ ਕਦੇ ਵੀ ਆਪਣੀ ਫੋਟੋ ਨਹੀਂ ਖਿਚਵਾਉਂਦਾ ਸੀ

ਮੁਸ਼ਕਿਲ ਨਾਲ ਚੋਰੀ ਛਿਪੇ ਇੱਕ ਫੋਟੋ ਉਨ੍ਹਾਂ ਨੇ ਖਿੱਚੀ ਸੀ ਇਸ ਤੋਂ ਇਲਾਵਾ ਉਹ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੁੰਦਾ ਸੀ ਆਪਣੇ ਬੇਟੇ ਅਤੇ ਪਤਨੀ ਨੂੰ ਭੇਜਦਾ ਸੀ। ਕਮਲਦੀਪ ਕੌਰ ਦਾ ਦੱਸਣਾ ਹੈ ਕਿ ਉਨ੍ਹਾਂ ਦੁਆਰਾ ਇਸ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ ।

Leave a Reply

Your email address will not be published.