ਵਾਢੀ ਤੋਂ ਬਾਅਦ ਕਿਸਾਨਾਂ ਨੇ ਪਾਏ ਸਿੰਘੂ ਵਾਰਡਰ ਵੱਲ ਚਾਲੇ,ਹਰਿਆਣਾ ਸਰਕਾਰ ਨਾ ਕਰੇ ਰੋਕਣ ਦੀ ਕੋਸ਼ਿਸ਼

Uncategorized

ਵਾਢੀ ਦੇ ਚਲਦੇ ਬਹੁਤ ਸਾਰੇ ਕਿਸਾਨਾਂ ਨੇ ਦਿੱਲੀ ਤੋਂ ਆਪਣੇ ਘਰਾਂ ਵੱਲ ਰੁਖ਼ ਕੀਤਾ ਸੀ ਕਿਉਂਕਿ ਉਸ ਸਮੇਂ ਉਨ੍ਹਾਂ ਨੇ ਆਪਣੀਆਂ ਫ਼ਸਲਾਂ ਸਾਂਭਣੀਆਂ ਸੀ, ਪਰ ਹੁਣ ਜਦੋਂ ਇਨ੍ਹਾਂ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਸਾਂਭ ਲਈਆਂ ਹਨ ਤਾਂ ਹੁਣ ਦੋਬਾਰਾ ਕਿਸਾਨ ਕਾਫ਼ਲੇ ਬਣਾ ਬਣਾ ਕੇ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸੇ ਦੌਰਾਨ ਸ਼ੰਭੂ ਬਾਰਡਰ ਤੇ ਨੌਜਵਾਨਾਂ ਅਤੇ ਬਜ਼ੁਰਗਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜੋ ਕਿ ਦਿੱਲੀ ਵੱਲ ਨੂੰ ਕੂਚ ਕਰਨਗੇ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ ,ਜਦੋਂ ਤਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਕਿਸਾਨ ਇਸੇ ਤਰ੍ਹਾਂ ਦਿੱਲੀ ਦੀਅਾਂ ਸਰਹੱਦਾਂ ਤੇ ਜਾਂਦੇ ਰਹਿਣਗੇ ।

ਪਰ ਪਹਿਲਾਂ ਜਦੋਂ ਵਾਢੀ ਦੇ ਚਲਦੇ ਕਿਸਾਨ ਆਪਣੇ ਘਰਾਂ ਵੱਲ ਨੂੰ ਆਉਣ ਲੱਗੇ ਸੀ ਤਾਂ ਗੋਦੀ ਮੀਡੀਆ ਨੇ ਬਹੁਤ ਸਾਰੀਆਂ ਖ਼ਬਰਾਂ ਚਲਾਈਆਂ ਸੀ ਕਿ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਆਪਣੇ ਘਰਾਂ ਵੱਲ ਮੁੜ ਗਏ ਹਨ ਅਤੇ ਇਹ ਅੰਦੋਲਨ ਖ਼ਤਮ ਹੋ ਗਿਆ । ਪਰ ਅਜਿਹਾ ਬਿਲਕੁਲ ਨਹੀਂ ਹੈ ਕਿਸਾਨਾਂ ਦੇ ਵੱਡੇ ਕਾਫ਼ਲੇ ਮੁਡ਼ ਤੋਂ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ । ਇਸੇ ਦੌਰਾਨ ਹੋ ਸਕਦਾ ਹੈ ਕਿ ਸ਼ੰਭੂ ਬਾਰਡਰ ਤੋਂ ਦਿੱਲੀ ਤਕ ਪਹੁੰਚਣ ਲਈ ਰਸਤੇ ਵਿੱਚ ਹਰਿਆਣਾ ਸਰਕਾਰ ਵੱਲੋਂ ਕੁਝ ਬੈਰੀਅਰ ਲਗਾਏ ਜਾਣ ।

ਪਰ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਹਰ ਇੱਕ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਦਿੱਲੀ ਤੱਕ ਪਹੁੰਚਣਗੇ ਅਤੇ ਹਰਿਅਾਣਾ ਸਰਕਾਰ ਉਨ੍ਹਾਂ ਨੂੰ ਨਹੀਂ ਰੋਕੇਗੀ ਅਤੇ ਜੇਕਰ ਰੋਕਣ ਦੀ ਕੋਸ਼ਿਸ਼ ਵੀ ਕਰੇਗੀ ਤਾਂ ਰੋਕ ਨਹੀਂ ਸਕੇਗੀ ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰੀਆਂ ਦੇਣੀਆਂ ਪਈਆਂ ਤਾਂ ਉਹ ਦੇਣਗੇ ਪਰ ਉਹ ਦਿੱਲੀ ਵਿੱਚ ਜ਼ਰੂਰ ਜਾਣਗੇ। ਇਸ ਦੌਰਾਨ ਨੌਜਵਾਨਾਂ ਵਿਚ ਵੀ ਭਾਰੀ ਜੋਸ਼ ਦੇਖਣ ਨੂੰ ਮਿਲਿਆ ਬਹੁਤ ਸਾਰੇ ਨੌਜਵਾਨ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਹਨ ।

ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਜਥੇਬੰਦੀਆਂ ਦੁਆਰਾ ਲੋਕਾਂ ਦੇ ਇਕੱਠ ਨੂੰ ਸ਼ੰਭੂ ਬਾਰਡਰ ਉੱਤੇ ਲਿਆਂਦਾ ਜਾ ਰਿਹਾ ਹੈ ।

Leave a Reply

Your email address will not be published.