ਸਕੂਲੀ ਬੱਚਿਆਂ ਦੇ ਵਾਂਗ ਹੁਣ ਬਜ਼ੁਰਗਾਂ ਨੂੰ ਵੀ ਮਿਲਿਆ ਕਰੇਗਾ ਮਿਡ ਡੇ ਮੀਲ ਖਾਣਾ

Uncategorized

ਜਿਵੇਂ ਕਿ ਸਾਨੂੰ ਪਤਾ ਹੈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਡ ਡੇ ਮੀਲ ਦਿੱਤਾ ਜਾਂਦਾ ਹੈ ਭਾਵੇਂ ਕਿ ਹੁਣ ਕੋਰੋਨਾ ਦੇ ਦੌਰ ਵਿੱਚ ਸਕੂਲ ਬੰਦ ਹਨ ਇਸ ਕਰਕੇ ਬੱਚਿਆਂ ਨੂੰ ਇਹ ਖਾਣਾ ਨਹੀਂ ਮਿਲਦਾ,ਪਰ ਸਰਕਾਰ ਯੋਜਨਾ ਬਣਾ ਰਹੀ ਹੈ ਕਿ ਇਸੇ ਤਰ੍ਹਾਂ ਦੇਸ਼ ਦੇ ਬਜ਼ੁਰਗਾਂ ਨੂੰ ਵੀ ਮਿਡ ਡੇਅ ਮੀਲ ਦਿੱਤਾ ਜਾਇਆ ਕਰੇਗਾ । ਜਾਣਕਾਰੀ ਮੁਤਾਬਕ ਅਗਸਤ ਤੋਂ ਕੁਝ ਚੋਣਵੀਆਂ ਸਥਾਨਕ ਸਰਕਾਰਾਂ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਇਸ ਯੋਜਨਾ ਨੂੰ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ

ਇਹ ਯੋਜਨਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਅਧੀਨ ਬਣਾਈ ਜਾ ਰਹੀ ਹੈ ।ਇਸ ਯੋਜਨਾ ਦੇ ਪ੍ਰਬੰਧਨ ਲਈ ਬਜਟ ਵਿੱਚ ਚਾਲੀ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ।ਦੱਸ ਦਈਏ ਕਿ ਇਸ ਵਿੱਚ ਵਰਤਿਆ ਜਾਣ ਵਾਲਾ ਫੰਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੰਡ ਵਿਚੋਂ ਲਿਆ ਜਾਵੇਗਾ, ਇਹ ਫੰਡ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਅਨਕਲੇਮਡ ਰਕਮ ਹੋਵੇਗੀ ਜੋ ਕਿ ਦੇਸ਼ ਦੇ ਬਜ਼ੁਰਗਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ ।ਜਾਣਕਾਰੀ ਮੁਤਾਬਕ ਸੀਨੀਅਰ ਸਿਟੀਜ਼ਨ ਵੈਲਫੇਅਰ ਫੰਡ ਵਿੱਚ ਹਜ਼ਾਰਾਂ ਕਰੋੜ ਰੁਪਏ ਹਨ ਜੋ ਕਿ ਦੇਸ਼ ਦੇ ਬਜ਼ੁਰਗਾਂ ਨੂੰ ਖਾਣਾ ਦੇਣ ਵਿਚ ਵਰਤੇ ਜਾਣਗੇ ।

ਦੱਸ ਦੇਈਏ ਕਿ ਦੇਸ਼ ਵਿਚ ਮੌਜੂਦਾ ਬਜ਼ੁਰਗਾਂ ਦੀ ਸੰਖਿਆ ਬਾਰਾਂ ਕਰੋੜ ਦੱਸੀ ਜਾ ਰਹੀ ਹੈ ਅਤੇ ਦੋ ਹਜਾਰ ਪੰਜਾਹ ਤੱਕ ਇਸ ਦੇ ਤੀਹ ਕਰੋੜ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਇਹ ਯੋਜਨਾ ਚਾਰ ਸਾਲਾਂ ਦੇ ਅੰਦਰ ਸਮੁੱਚੇ ਦੇਸ਼ ਵਿੱਚ ਲਾਗੂ ਕੀਤੀ ਜਾਵੇਗੀ ।ਸੋ ਉਮੀਦ ਹੈ ਕਿ ਇਸ ਯੋਜਨਾ ਦੇ ਲਾਗੂ ਹੋਣ ਅਤੇ ਦੇਸ਼ ਦੇ ਬਜ਼ੁਰਗਾਂ ਨੂੰ ਕਾਫ਼ੀ ਫ਼ਾਇਦਾ ਪਹੁੰਚੇਗਾ ਕਿਉਂਕਿ ਬਹੁਤ ਸਾਰੇ ਬਜ਼ੁਰਗ ਬੇਸਹਾਰਾ ਸੜਕਾਂ ਤੇ ਰੁਲਦੇ ਹਨ ਜਿਨ੍ਹਾਂ ਨੂੰ ਕੋਈ ਨਹੀਂ ਸਾਂਭਦਾ।ਦੱਸ ਦਈਏ ਕਿ ਇਹ ਖਾਣਾ ਸਿਰਫ਼ ਦੁਪਹਿਰ ਦੇ ਸਮੇਂ ਹੀ ਦਿੱਤਾ ਜਾਵੇਗਾ ਹੁਣ ਦੇਖਣਾ

ਇਹ ਹੋਵੇਗਾ ਕਿ ਸਰਕਾਰ ਦੀ ਇਹ ਯੋਜਨਾ ਬਜ਼ੁਰਗਾਂ ਲਈ ਫਾਇਦੇਮੰਦ ਸਾਬਤ ਹੁੰਦੀ ਹੈ ਜਾਂ ਫਿਰ ਸਰਕਾਰ ਦੀਆਂ ਹੋਰਨਾਂ ਯੋਜਨਾਵਾਂ ਦੀ ਤਰ੍ਹਾਂ ਇਹ ਯੋਜਨਾ ਵੀ ਫੇਲ੍ਹ ਹੋ ਜਾਵੇਗੀ।

Leave a Reply

Your email address will not be published.