ਇਕ ਪਰਿਵਾਰ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਉਦੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦੋਂ ਉਨ੍ਹਾਂ ਨੂੰ ਆਪਣੇ ਇਕ ਪਰਿਵਾਰਕ ਮੈਂਬਰ ਦੀ ਮੌਤ ਦੀ ਖਬਰ ਮਿਲੀ। ਜਾਣਕਾਰੀ ਮੁਤਾਬਕ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ,ਜਿਸ ਦੀ ਲੜਕੀ ਵੱਲੋਂ ਹਸਪਤਾਲ ਵਾਲਿਆਂ ਉਪਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਪਿਤਾ ਨੂੰ ਕੁਝ ਨਹੀਂ ਹੋਇਆ ਸੀ ਅਤੇ ਹਸਪਤਾਲ ਵਾਲਿਆਂ ਵੱਲੋਂ ਕੋਰੂਨਾ ਦੇ ਨਾਂ ਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ । ਇਸ ਲੜਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਉਨ੍ਹਾਂ ਨੂੰ ਧੱਕੇ ਦੇ ਦੇ ਕੇ ਹਸਪਤਾਲ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਡਾਕਟਰ ਨਹੀਂ ਕਸਾਈ ਬੈਠੇ ਹਨ ਜੋ ਲੋਕਾਂ ਨੂੰ ਵੱਢ ਕੱਟ ਕੇ ਉਨ੍ਹਾਂ ਦਾ ਦੇ ਅੰਗ ਵੇਚ ਕੇ ਪੈਸੇ ਵੱਟ ਰਹੇ ਹਨ । ਇਸ ਦੌਰਾਨ ਇਸ ਲੜਕੀ ਅਤੇ ਉਸ ਦੇ ਪੂਰੇ ਪਰਿਵਾਰ ਵੱਲੋਂ ਹਸਪਤਾਲ ਦੇ ਅੰਦਰ ਜਾਣ ਲਈ ਜੱਦੋ ਜਹਿਦ ਕੀਤੀ ਗਈ ਪਰ ,ਕਿਸੇ ਨੇ ਇਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਇਸ ਸਮੇਂ ਬਹੁਤ ਸਾਰੀ ਪੁਲਸ ਵੀ ਉਥੇ ਮੌਜੂਦ ਸੀ ਪਰ ਕਿਸੇ ਵੱਲੋਂ ਵੀ ਇਨ੍ਹਾਂ ਦੀ ਮਦਦ ਨਹੀਂ ਕੀਤੀ ਗਈ । ਦੱਸ ਦੇਈਏ ਇਹ ਇੱਕ ਪਰਿਵਾਰ ਨਹੀਂ ,ਇਸ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਰੋਂਦੇ ਕੁਰਲਾਉਂਦੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਦਿਖੇ।
ਇਸ ਮਾਮਲੇ ਤੋਂ ਬਿਨਾਂ ਫਤਿਹਗਡ਼੍ਹ ਸਾਹਿਬ ਦੇ ਗੋਬਿੰਦਗੜ੍ਹ ਤੋਂ ਇਕ ਲੜਕਾ ਆਪਣੀ ਮਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਲਈ ਲੈ ਕੇ ਆਇਆ ਸੀ ।ਉਸ ਨੇ ਕਿਹਾ ਕਿ ਉਸ ਦੀ ਮਾਂ ਨੂੰ ਕੋਈ ਕੋਰੋਨਾ ਨਹੀਂ ਸੀ ਪਰ ਫਿਰ ਵੀ ਡਾਕਟਰਾਂ ਵੱਲੋਂ ਉਸ ਨੂੰ ਮਾਰ ਦਿੱਤਾ ਗਿਆ ਅਤੇ ਬਾਅਦ ਵਿਚ ਕੋਰੋਨਾ ਦਾ ਨਾਂ ਲੈ ਕੇ ਬਚਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੜਕੇ ਨੇ ਕਿਹਾ ਕਿ ਇਸ ਹਸਪਤਾਲ ਵਿੱਚੋਂ ਦਸ ਮਿੰਟ ਦੇ ਅੰਦਰ ਅੰਦਰ ਵੀਹ ਵੀਹ ਲਾਸਾਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਅਜਿਹਾ ਖਾਣਾ ਦਿੱਤਾ ਜਾ ਰਿਹਾ ਹੈ ਜੋ ਕੁੱਤੇ ਵੀ ਨਾ ਖਾਣ । ਇਸ ਲੜਕੇ ਨੇ ਦੱਸਿਆ ਕਿ ਉਨ੍ਹਾਂ ਦੀ ਮਰੀਜ਼ਾਂ ਨਾਲ ਕੋਈ ਗੱਲਬਾਤ ਨਹੀਂ ਕਰਾਈ ਜਾ ਰਹੀ ਤਾਂ
ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਮਰੀਜ਼ਾਂ ਦਾ ਅੰਦਰ ਕੀ ਹਾਲ ਹੋ ਰਿਹਾ ਹੈ। ਸੋ ਇੱਕ ਪਾਸੇ ਲੋਕ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਦੇ ਹਨ ਪਰ ਇੱਥੇ ਤਾਂ ਡਾਕਟਰ ਕਸਾਈ ਬਣੇ ਹੋਏ ਹਨ ।