ਘਰਦਿਆਂ ਨੂੰ ਆਇਆ ਮੈਡਮ ਦਾ ਫ਼ੋਨ, ਬੇਟੇ ਨਾਲ ਵਾਪਰੀ ਦੁਰਘਟਨਾ,ਪਰਿਵਾਰ ਦਾ ਰੋ ਰੋ ਬੁਰਾ ਹਾਲ

Uncategorized

ਪੰਜਾਬ ਵਿੱਚ ਸੜਕ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੌਰਾਨ ਲੋਕਾਂ ਦੀ ਜਾਨ ਜਾ ਰਹੀ ਹੈ । ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਪ੍ਰਕਾਸ਼ ਪੁੱਤਰ ਪੰਚਮ ,ਜਿਸ ਦੀ ਉਮਰ ਪੈਂਤੀ ਸਾਲ ਦੱਸੀ ਜਾ ਰਹੀ ਹੈ, ਦਾ ਐਕਸੀਡੈਂਟ ਅੰਮ੍ਰਿਤਸਰ ਦੇ ਅਰਬਨ ਅਸਟੇਟ ਫ਼ੇਜ਼ ਵਣ ਅਤੇ ਫੇਜ਼ ਟੂ ਦੀਆਂ ਲਾਈਟਾਂ ਸਾਹਮਣੇ ਹੋਇਆ । ਜਿਸ ਦੌਰਾਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪ੍ਰਕਾਸ਼ ਆਪਣੇ ਮਾਮੇ ਦੇ ਮੁੰਡੇ ਆਸਾਰਾਮ ਨੂੰ ਮਿਲ ਕੇ ਆਇਆ ਸੀ ਅਤੇ ਰਸਤੇ ਵਿੱਚ ਹੀ ਉਸ ਦਾ ਐਕਸੀਡੈਂਟ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਉਹ ਮੋਟਰਸਾਈਕਲ ਤੇ ਸਵਾਰ ਸੀ ਅਤੇ ਕਿਸੇ ਕਾਰ ਵਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਦੇ ਦੌਰਾਨ ਉਸ ਕਾਰ ਦੀ ਨੰਬਰ ਪਲੇਟ ਉੱਥੇ ਹੀ ਡਿੱਗ ਗਈ

ਅਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਨੰਬਰ ਪਲੇਟ ਨੂੰ ਵੀ ਚੁੱਕਿਆ ਗਿਆ ਅਤੇ ਨਾਲ ਹੀ ਪ੍ਰਕਾਸ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਸ ਸਮੇਂ ਪ੍ਰਕਾਸ਼ ਦੇ ਸਾਹ ਚੱਲ ਰਹੇ ਸੀ ਜਦੋਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ; ਇਸ ਤੋਂ ਬਾਅਦ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਪੁਲੀਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਹਸਪਤਾਲ ਵਿਚ ਉਸ ਦੇ ਘਰ ਦੇ ਮੈਂਬਰ ਅਤੇ ਪੁਲੀਸ ਮੁਲਾਜ਼ਮ ਪਹੁੰਚੇ ।ਇਸ ਘਟਨਾ ਤੋਂ ਬਾਅਦ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਸਾਹਮਣੇ ਹੰਗਾਮਾ ਕੀਤਾ ਜਾ ਰਿਹਾ ਹੈ

ਕਿ ਉਨ੍ਹਾਂ ਨੂੰ ਦੱਸਿਆ ਜਾਵੇ ਇਸ ਕਾਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਜਾਨ ਲਈ ਹੈ । ਉਨ੍ਹਾਂ ਕਿਹਾ ਕਿ ਦੱਸਿਆ ਜਾਵੇ ਇਸ ਰਾਹੀਂ ਪ੍ਰਕਾਸ਼ ਨੂੰ ਇੱਥੇ ਲਿਆਂਦਾ ਗਿਆ ਅਤੇ ਕਿਸ ਡਾਕਟਰ ਦੁਆਰਾ ਉਸ ਦਾ ਇਲਾਜ ਕੀਤਾ ਗਿਆ ਕਿਉਂਕਿ ਇਸ ਸਮੇਂ ਪ੍ਰਕਾਸ਼ ਦੇ ਪਰਿਵਾਰਕ ਮੈਂਬਰ ਬਹੁਤ ਸਦਮੇ ਵਿਚ ਹਨ ਇਸ ਵਾਸਤੇ ਉਹ ਸਾਰਿਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਭਰਾ ਨੂੰ ਮਾਰਿਆ ਗਿਆ ਹੈ । ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨੰਬਰ ਪਲੇਟ ਜ਼ਬਤ ਕਰ ਲਈ ਗਈ ਹੈ ਅਤੇ

ਕਾਰ ਨੂੰ ਟਰੇਸ ਕੀਤਾ ਜਾ ਰਿਹਾ ਹੈ , ਜਲਦੀ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.