ਕੋਰੋਨਾ ਦੇ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ

Uncategorized

ਸੰਗਰੂਰ ਦੇ ਪਿੰਡ ਤਕੀਪੁਰ ਤੋਂ ਇਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਕਿ ਕੋਰੋਨਾ ਬਿਮਾਰੀ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਪਿੰਡ ਦੇ ਸਾਬਕਾ ਸਰਪੰਚ ਤਰਲੋਕ ਸਿੰਘ ਦੀ ਧੀ ਜਿਸ ਦੀ ਉਮਰ ਪਚਵੰਜਾ ਸਾਲ ਦੀ ਸੀ ।ਸਭ ਤੋਂ ਪਹਿਲਾਂ ਉਸ ਨੂੰ ਕੋਰੋਨਾ ਹੋਇਆ ਸੀ , ਜਿਸ ਦਾ ਇਲਾਜ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਇੱਕ ਮਈ ਨੂੰ ਉਸ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਸਾਬਕਾ ਸਰਪੰਚ ਤਰਲੋਕ ਸਿੰਘ ਨੂੰ ਵੀ ਕੋਰੋਨਾ ਹੋ ਗਿਆ ਅਤੇ ਚਾਰ ਮਈ ਨੂੰ ਉਨ੍ਹਾਂ ਦੀ ਵੀ ਮੌਤ ਹੋ ਗਈ ।ਇਸ ਤੋਂ ਬਾਅਦ ਸਾਬਕਾ ਸਰਪੰਚ ਦੇ ਦੋ ਪੁੱਤਰਾਂ ਨੂੰ ਕੋਰੋਨਾ ਹੋਇਆ

,ਜਿਨ੍ਹਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਥੇ ਹੀ ਉਨ੍ਹਾਂ ਦੋਨਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਸਾਬਕਾ ਸਰਪੰਚ ਦੇ ਇੱਕ ਪੁੱਤਰ ਦਾ ਨਾਮ ਹਰਪਾਲ ਸਿੰਘ ਸੀ, ਜਿਸ ਦੀ ਮੌਤ ਸੱਤ ਮਈ ਨੂੰ ਹੋਈ ਸੀ ਅਤੇ ਦੂਸਰੇ ਪੁੱਤਰ ਦਾ ਨਾਂ ਜਸਪਾਲ ਸਿੰਘ ਸੀ ਜਿਸ ਦੀ ਮੌਤ ਅੱਠ ਮਈ ਨੂੰ ਹੋਈ । ਲਗਪਗ ਇਕ ਹਫ਼ਤੇ ਵਿੱਚ ਘਰ ਦੇ ਚਾਰ ਮੈਂਬਰ ਕੋਰੋਨਾ ਕਰਕੇ ਮਾਰੇ ਗਏ ।ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ । ਨਾਲ ਹੀ ਪਿੰਡ ਵਾਸੀ ਘਰਾਂ ਵਿੱਚ ਵੜੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਭਾਰੀ ਸਦਮਾ ਲੱਗਿਆ ਹੈ ।

ਪਿੰਡ ਦੀਆਂ ਗਲੀਆਂ ਸੁੰਨੀਆਂ ਪਈਆਂ ਹਨ ਇਸ ਤੋਂ ਇਲਾਵਾ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਘਰ ਵੀ ਸੰਨਾਟਾ ਛਾਇਆ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਕੁਝ ਹੋਰ ਵਾਸੀ ਵੀਹ ਕੋਰੋਨਾ ਪਾਜ਼ੀਟਿਵ ਦੱਸੇ ਜਾ ਰਹੇ ਹਨ ।ਇਸ ਤੋਂ ਇਲਾਵਾ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਕੋਰੋਨਾ ਪੋਜ਼ੀਟਿਵ ਹਨ ।ਇਸ ਦੇ ਚਲਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਰੋਨਾ ਨਾਂ ਦੀ ਬਿਮਾਰੀ ਸੱਚਮੁਚ ਹੈ ਅਤੇ ਇਸ ਤੋਂ ਬਚਾਅ ਕਰਨ ਵਿੱਚ ਹੀ ਸਮਝਦਾਰੀ ਹੈ ,ਕਿਉਂਕਿ ਪਿਛਲੇ ਸਮੇਂ ਤੋਂ ਕੁਝ ਖ਼ਬਰਾਂ ਮਿਲ ਰਹੀਆਂ ਹਨ ਜਿਥੇ ਕਿ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੋਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਹੈ ਅਤੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ । ਪਰ ਅਜਿਹੀਆਂ ਖ਼ਬਰਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਵਿਚ ਡਰ ਛਾ ਜਾਂਦਾ ਹੈ ,

ਸੋ ਸਾਰਿਆਂ ਨੂੰ ਆਪਣਾ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਹਸਪਤਾਲਾਂ ਦਾ ਹਾਲ ਤਾਂ ਸਾਰੇ ਜਾਣਦੇ ਹੀ ਹਨ ਕਿ ਕਿਸ ਤਰ੍ਹਾਂ ਜੋ ਬੰਦਾ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ।ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੁੰਦਾ ਅਤੇ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਸਾਰਿਆਂ ਨੂੰ ਆਪਣਾ ਆਪਣਾ ਧਿਆਨ ਰੱਖਦੇ ਹੋਏ , ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ ।

Leave a Reply

Your email address will not be published.