ਅਜਿਹੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਹਨ ਜਿਥੇ ਕਿ ਇੱਕ ਵਿਅਕਤੀ ਵੱਲੋਂ ਵਿਆਹ ਤੋਂ ਬਾਅਦ ਬੀ ਬਾਹਰ ਕਿਤੇ ਔਰਤ ਨਾਲ ਨਾਜਾਇਜ਼ ਸਬੰਧ ਰੱਖੇ ਜਾਂਦੇ ਹਨ , ਪਰ ਅਜਿਹੇ ਸਬੰਧਾਂ ਦਾ ਨਤੀਜਾ ਬਹੁਤ ਬੁਰਾ ਨਿਕਲਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਦਾ ਬਾਹਰਲੀ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਹੈ ,ਪਰ ਜਦੋਂ ਉਹ ਔਰਤ ਉਸ ਦੇ ਘਰ ਆਉਂਦੀ ਹੈ ਤਾਂ ਉਸਦੀ ਘਰਵਾਲੀ ਅਤੇ ਉਸ ਅੌਰਤ ਵਿਚਕਾਰ ਝਗੜਾ ਹੋ ਜਾਂਦਾ ਹੈ । ਜਿਸ ਤੋਂ ਬਾਅਦ ਦੋਨਾਂ ਦੇ ਕਾਫੀ ਸੱਟਾਂ ਲੱਗਦੀਆਂ ਹਨ ਉਸ ਤੋਂ ਬਾਅਦ ਇਹ ਮਾਮਲਾ ਪੁਲੀਸ ਕੋਲ ਪਹੁੰਚ ਜਾਂਦਾ ਹੈ।
ਜਾਣਕਾਰੀ ਮੁਤਾਬਕ ਇਸ ਵਿਅਕਤੀ ਦੀ ਕਾਰਵਾਈ ਦਾ ਨਾਮ ਰੇਖਾ ਰਾਣੀ ਹੈ ਅਤੇ ਜਿਸ ਔਰਤ ਨਾਲ ਇਸ ਦੇ ਨਾਜਾਇਜ਼ ਸਬੰਧ ਹਨ ਉਸ ਦਾ ਨਾਂ ਨਸਰੀਨ ਬੇਗਮ ਹੈ। ਪੰਜ ਮਈ ਨੂੰ ਇਹ ਸਾਰੀ ਘਟਨਾ ਹੋਈ ਰੇਖਾ ਰਾਣੀ ਨੇ ਦੱਸਿਆ ਕਿ ਉਸ ਦੀ ਇਕ ਪੰਦਰਾਂ ਸਾਲ ਦੀ ਕੁੜੀ ਹੈ ਅਤੇ ਚੌਦਾਂ ਸਾਲ ਦਾ ਪੁੱਤਰ ਹੈ ।ਪਰ ਫਿਰ ਵੀ ਉਸ ਦੇ ਪਤੀ ਵੱਲੋਂ ਇਕ ਬਾਹਰਲੀ ਔਰਤ ਨਾਲ ਸਬੰਧ ਬਣਾਏ ਜਾ ਰਹੇ ਹਨ । ਜਦੋਂ ਉਹ ਔਰਤ ਇਨ੍ਹਾਂ ਦੇ ਘਰ ਆਈ ਤਾਂ ਉਸ ਸਮੇਂ ਉਸ ਦੇ ਪਤੀ ਅਤੇ ਉਸ ਔਰਤ ਵੱਲੋਂ ਇਸ ਨਾਲ ਕੁੱਟਮਾਰ ਕੀਤੀ ਗਈ।
ਦੂਜੇ ਪਾਸੇ ਇਸ ਦੇ ਪਤੀ ਦਾ ਕਹਿਣਾ ਹੈ ਕਿ ਨਸਰੀਨ ਬੇਗ਼ਮ ਆਪਣੇ ਬੱਚਿਆਂ ਨੂੰ ਲੈਣ ਉਨ੍ਹਾਂ ਦੇ ਘਰ ਆਈ ਸੀ, ਉਸ ਸਮੇਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਘਰਵਾਲੀ ਵੱਲੋਂ ਨਸਰੀਨ ਬੇਗਮ ਨਾਲ ਕੁੱਟਮਾਰ ਕੀਤੀ ਗਈ ।ਉਸ ਦੇ ਕੱਪਡ਼ੇ ਪਾਡ਼ੇ ਗਏ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਵਿਅਕਤੀ ਨੇ ਕਿਹਾ ਕਿ ਨਸਰੀਨ ਬੇਗਮ ਨਾਲ ਉਨ੍ਹਾਂ ਦੇ ਪਰਿਵਾਰ ਵੱਲੋਂ ਗਲਤ ਕੀਤਾ ਗਿਆ ਹੈ । ਇਸ ਵਿਅਕਤੀ ਨੇ ਸ਼ਰ੍ਹੇਆਮ ਆਪਣੇ ਨਾਜਾਇਜ਼ ਸੰਬੰਧ ਨਸਰੀਨ ਬੇਗ਼ਮ ਨਾਲ ਸਵੀਕਾਰੇ ,ਪਰ ਜਦੋਂ ਇਸ ਨੂੰ ਸਵਾਲ ਕੀਤਾ ਗਿਆ ਕਿ ਜੋ ਤੁਸੀਂ ਕਰ ਰਹੇ ਹੋ ਕੀ ਉਹ ਸਹੀ ਹੈ ਕਿਉਂਕਿ ਤੁਹਾਡੇ ਬਰਾਬਰ ਦੇ ਜਵਾਕ ਹਨ
ਪਰ ਫਿਰ ਵੀ ਤੁਹਾਡੇ ਬਾਹਰਲੀ ਔਰਤ ਨਾਲ ਨਾਜਾਇਜ਼ ਸਬੰਧ ਹਨ ਤਾਂ ਉਸ ਸਮੇਂ ਇਸ ਵਿਅਕਤੀ ਦੀ ਬੋਲਤੀ ਬੰਦ ਹੋ ਗਈ।ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰਿਆਂ ਦੇ ਬਿਆਨ ਲੈ ਲਏ ਗਏ ਹਨ ਅਤੇ ਛੇਤੀ ਹੀ ਛਾਣਬੀਣ ਕਰ ਕੇ ਕਾਰਵਾਈ ਕੀਤੀ ਜਾਵੇਗੀ ।