ਫ਼ੌਜੀ ਪਿਓ ਦੀ ਅਰਥੀ ਨੂੰ ਛੋਟੇ ਛੋਟੇ ਹੱਥਾਂ ਨਾਲ ਪੁੱਤ ਨੇ ਕੀਤੀ ਆਖ਼ਰੀ ਸਲਾਮ ,ਸਾਰੇ ਪਿੰਡ ਦਾ ਰੋ ਰੋ ਬੁਰਾ ਹਾਲ

Uncategorized

ਦੇਸ਼ ਦੀਆਂ ਸਰਹੱਦਾਂ ਉੱਤੇ ਦਿਨ ਰਾਤ ਜਵਾਨ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਦੀ ਸੁਰੱਖਿਆ ਕਰਦੇ ਹਨ ।ਦੇਸ਼ ਦੀ ਸੁਰੱਖਿਆ ਕਰਦੇ ਕਰਦੇ ਬਹੁਤ ਸਾਰੇ ਜਵਾਨ ਸ਼ਹੀਦ ਹੋ ਜਾਂਦੇ ਹਨ , ਜਿਸ ਉੱਤੇ ਦੇਸ਼ ਵਾਸੀਆਂ ਵੱਲੋਂ ਇਨ੍ਹਾਂ ਜਵਾਨਾਂ ਉੱਤੇ ਮਾਣ ਮਹਿਸੂਸ ਕੀਤਾ ਜਾਂਦਾ ਹੈ ਅਤੇ ਨਾਲ ਹੀ ਇਕ ਪਾਸੇ ਅਫ਼ਸੋਸ ਹੁੰਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੇ ਜਵਾਨ ਗਵਾ ਦਿੱਤੇ ਹਨ ।ਪਿਛਲੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਸੀ ਜਿਥੇ ਕਿ ਇੱਕੀ ਸਾਲਾ ਨੌਜਵਾਨ ਫ਼ੌਜੀ ਸ਼ਹੀਦ ਹੋਇਆ ਸੀ ਉਸ ਸਮੇਂ ਉਸ ਦੇ ਪਰਿਵਾਰ ਵਿਚ ਮਾਤਮ ਛਾ ਗਿਆ ਸੀ ਅਤੇ ਹੁਣ ਉਸੇ ਤਰ੍ਹਾਂ ਇਕ ਹੋਰ ਜਵਾਨ ਸ਼ਹੀਦ ਹੋਇਆ ਹੈ । ਜਾਣਕਾਰੀ ਮੁਤਾਬਕ ਸ਼ਹੀਦ ਹੋਏ ਜਵਾਨ ਦਾ ਨਾਂ ਸਰਦਾਰ ਅੰਮ੍ਰਿਤਪਾਲ ਸਿੰਘ ਸੀ ।

ਪਰਿਵਾਰ ਨੂੰ ਇਹ ਖ਼ਬਰ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਵਿਚ ਮਾਤਮ ਛਾ ਗਿਆ ਅਤੇ ਪਿੰਡ ਵਾਸੀਆਂ ਚ ਵੀ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਡਿਊਟੀ ਅਰੁਣਾਚਲ ਪ੍ਰਦੇਸ਼ ਵਿੱਚ ਲੱਗੀ ਹੋਈ ਸੀ ਜਿਥੇ ਕਿ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਇਕ ਨਾਲੇ ਵਿੱਚ ਡਿੱਗ ਗਏ ।ਇਸ ਨਾਲੇ ਦਾ ਵਹਾਅ ਬਹੁਤ ਤੇਜ਼ ਸੀ ਅਤੇ ਪਾਣੀ ਬਹੁਤ ਗਹਿਰਾ ਸੀ। ਜਿਸ ਕਾਰਨ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।ਪਰ ਪਿਛਲੇ ਦਿਨੀਂ ਉਨ੍ਹਾਂ ਨੇ ਦਮ ਤੋੜ ਦਿੱਤਾ ਅਤੇ ਸ਼ਹੀਦੀ ਪਾ ਲਈ ਸ਼ਹੀਦ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਦਾਹ ਸੰਸਕਾਰ ਤੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਪਹੁੰਚੇ।ਉਨ੍ਹਾਂ ਦਾ ਦਾਹ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ।ਦੱਸ ਦਈਏ ਕਿ ਸ਼ਹੀਦ ਸਰਦਾਰ ਅੰਮ੍ਰਿਤਪਾਲ ਸਿੰਘ ਦਾ ਇੱਕ ਛੋਟਾ ਬੱਚਾ ਹੈ

ਜਿਸ ਨੂੰ ਦੇਖ ਕੇ ਪਿੰਡ ਵਾਸੀਆਂ ਦੀਆਂ ਧਾਹਾਂ ਨਿਕਲ ਰਹੀਅਾਂ ਸੀ ਕਿਉਂਕਿ ਇਸ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਉਸਦੇ ਪਿਤਾ ਨੇ ਹੁਣ ਕਦੇ ਵੀ ਉਸ ਦੇ ਕੋਲ ਨਹੀਂ ਆਉਣਾ । ਇਸ ਬੱਚੇ ਦੇ ਚਿਹਰੇ ਉੱਤੇ ਮਾਸੂਮੀਅਤ ਝਲਕ ਰਹੀ ਹੈ , ਨਾਲ ਹੀ ਆਪਣੇ ਪਿਤਾ ਦੇ ਦਾਹ ਸਸਕਾਰ ਦੀਆਂ ਰਸਮਾਂ ਅਦਾ ਕਰ ਰਿਹਾ ਹੈ । ਦਾ ਸਸਕਾਰ ਸਮੇਂ ਪਹੁੰਚੇ ਸਰਕਾਰੀ ਮੁਲਾਜ਼ਮਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸ਼ਹੀਦ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਿਚੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਮਾਲੀ ਸਹਾਇਤਾ ਦਿੱਤੀ ਜਾਵੇਗੀ ।ਪਰ ਉਥੇ ਹੀ ਇਸੇ ਗੱਲ ਉੱਤੇ ਗੱਲਬਾਤ ਕਰਦੇ ਇਕ ਪਿੰਡ ਵਾਸੀ ਨੇ ਦੱਸਿਆ ਕਿ ਪਹਿਲਾਂ ਤਾਂ ਬਹੁਤ ਸਾਰੇ ਜਵਾਨ ਸ਼ਹੀਦ ਹੁੰਦੇ ਹਨਲੋਕਾਂ ਦੀ ਸੇਵਾ ਕਰਨ ਲਈ ਵਾਡਰਾ ਤੇ ਦਿਨ ਰਾਤ ਡਿਊਟੀ ਕਰਦੇ ਹਨ ।

ਪਰ ਜਦੋਂ ਉਹ ਸ਼ਹੀਦ ਹੋ ਜਾਂਦੇ ਹਨ ਉਨ੍ਹਾਂ ਦੇ ਪਰਿਵਾਰ ਨੂੰ ਉਹ ਸਹਾਇਤਾ ਨਹੀਂ ਦਿੱਤੀ ਜਾਂਦੀ ਜਿਹੜੀ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ ਮੁਲਾਜ਼ਮਾਂ ਵੱਲੋਂ ਅੈਲਾਨ ਤਾਂ ਕਰ ਦਿੱਤੇ ਜਾਂਦੇ ਹਨ ਕਿ ਨੌਕਰੀ ਦਿੱਤੀ ਜਾਵੇਗੀ ਜਾਂ ਮਾਲੀ ਸਹਾਇਤਾ ਦਿੱਤੀ ਜਾਵੇਗੀ। ਪਰ ਬਹੁਤ ਸਾਰੇ ਪਰਿਵਾਰਾਂ ਨੂੰ ਇਹ ਸਹਾਇਤਾ ਨਹੀਂ ਮਿਲ ਪਾਉਂਦੀ ਤਾਂ ਉਨ੍ਹਾਂ ਨੇ ਨਿਵੇਦਨ ਕੀਤਾ ਕਿ ਜੋ ਉਹ ਸਰਕਾਰੀ ਮੁਲਾਜ਼ਮਾਂ ਨੇ ਕਿਹਾ ਹੈ ਉਹ ਪੂਰਾ ਹੋਣਾ ਚਾਹੀਦਾ ਹੈ । ਕਿਉਂਕਿ ਸ਼ਹੀਦ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਜਾਣ ਤੋਂ ਬਿਨਾਂ ਪਰਿਵਾਰ ਕੋਲ ਹੋਰ ਕੋਈ ਸਹਾਰਾ ਨਹੀਂ ਹੈ।

Leave a Reply

Your email address will not be published.