ਜਲੰਧਰ ਦੇਰ ਰਹਿਣ ਵਾਲੇ ਵਿਅਕਤੀ ਨਾਲ ਵਾਪਰੀ ਇੱਕ ਦਿਲ ਦਹਿਲਾਉਣ ਵਾਲੀ, ਜਿਥੇ ਕਿ ਕਿ ਇਕ ਵਿਅਕਤੀ ਆਪਣੇ ਸਹੁਰੇ ਘਰ ਵਿਚ ਗਿਆ ਹੋਇਆ ਸੀ ਉੱਥੇ ਉਸ ਨੂੰ ਅੱਗ ਲੱਗ ਗਈ । ਅੱਗ ਲੱਗਣ ਦਾ ਕਾਰਨ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਉਸ ਨੇ ਅੱਗ ਖ਼ੁਦ ਲਗਾਈ ਜਾਂ ਕਿਸੇ ਹੋਰ ਨੇ ਉਸ ਨੂੰ ਅੱਗ ਲਗਾਈ ਸੀ । ਜਾਣਕਾਰੀ ਮੁਤਾਬਕ ਦੀਪਕ ਨਾਂ ਦਾ ਇੱਕ ਵਿਅਕਤੀ ਆਪਣੀ ਪਤਨੀ ਸ਼ਿਵਾਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਗਿਆ ਸੀ। ਉਸ ਦੀ ਪਤਨੀ ਆਪਣੇ ਨਾਨਾ ਜੀ ਦਾ ਕਿਰਿਆ ਕਰਮ ਕਰਨ ਲਈ ਆਪਣੇ ਪੇਕੇ ਪਿੰਡ ਗਈ ਹੋਈ ਸੀ ।ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਕੁਝ ਝਗੜੇ ਦੀ ਅਸ਼ੰਕਾ ਵੀ ਜਤਾਈ ਜਾ ਰਹੀ ਹੈ ।
ਪਰ ਅਜੇ ਤੱਕ ਕਿਸੇ ਵਲੋਂ ਵੀ ਖੁੱਲ੍ਹ ਕੇ ਇਹ ਗੱਲ ਨਹੀਂ ਦੱਸੀ ਜਾ ਰਹੀ ਕਿ ਦੀਪਕ ਵਲੋਂ ਅੱਗ ਲਗਾਉਣ ਦਾ ਕਾਰਨ ਕੀ ਹੈ । ਦੀਪਕ ਦੀ ਸੱਸ ਨੇ ਦਾ ਕਹਿਣਾ ਹੈ ਕਿ ਉਹ ਰਸੋਈ ਵਿਚ ਰੋਟੀ ਪਕਾ ਰਹੀ ਸੀ ਅਤੇ ਬਾਹਰ ਉਸ ਨੂੰ ਕੁਝ ਚਮਕਦਾ ਦਿਖਾਈ ਦਿੱਤਾ। ਜਦੋਂ ਉਹ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਜੁਆਈ ਅੱਗ ਨਾਲ ਝੁਲਸ ਰਿਹਾ ਸੀ । ਦੱਸ ਦਈਏ ਕਿ ਇਸ ਦੌਰਾਨ ਦੀਪਕ ਕਾਫ਼ੀ ਹੱਦ ਤਕ ਜਾ ਚੁੱਕਿਆ ਹੈ। ਜਿਸ ਤੋਂ ਬਾਅਦ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।
ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਗੰਭੀਰ ਹੈ ਇੱਥੇ ਦੀਪਕ ਦੀ ਸੱਸ ਨੇ ਰੋ ਰੋ ਕੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਦੀਪਕ ਨੂੰ ਅੱਗ ਕਿਸ ਨੇ ਲਗਾਈ ਹੈ ਜਾਂ ਦੀਪਕ ਨੇ ਖੁਦ ਲਗਾਈ ਹੈ । ਉਸ ਨੇ ਕਿਹਾ ਕਿ ਦੀਪਕ ਦਾ ਉਸ ਦੀ ਲੜਕੀ ਨਾਲ ਕੋਈ ਝਗੜਾ ਨਹੀਂ ਸੀ। ਉਹ ਸਿਰਫ਼ ਉਸ ਦੀ ਧੀ ਨੂੰ ਲੈਣ ਲਈ ਆਇਆ ਸੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ। ਸੋ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਵਿੱਚ ਉੱਠ ਰਹੇ ਹਨ ਕਿ ਇਸ ਤਰ੍ਹਾਂ ਅੱਗ ਕਿਵੇਂ ਲੱਗ ਸਕਦੀ ਹੈ। ਪਰ ਇਸ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਦੀਪਕ ਖੁਦ ਬਿਆਨ ਜਾਰੀ ਕਰੇਗਾ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ। ਜਿਨ੍ਹਾਂ ਨੇ ਮੌਕੇ ਤੇ ਆ ਕੇ ਛਾਣਬੀਣ ਕੀਤੀ ਇਸ ਤੋਂ ਇਲਾਵਾ ਪੁਲਸ ਕਰਮੀਆਂ ਦਾ ਕਹਿਣਾ ਹੈ
ਕਿ ਉਹ ਉਦੋਂ ਤੱਕ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਦੀਪਕ ਦੇ ਬਿਆਨ ਸਾਹਮਣੇ ਨਹੀਂ ਆਉਂਦੇ। ਇਸ ਤੋਂ ਇਲਾਵਾ ਦੀਪਕ ਦੀ ਹਾਲਤ ਅਜੇ ਗੰਭੀਰ ਹੈ ਇਸ ਲਈ ਅਜੇ ਉਹ ਕੋਈ ਕਾਰਵਾਈ ਨਹੀਂ ਕਰ ਸਕਦਾ ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੀਪਕ ਨੂੰ ਅੱਗ ਲੱਗਣ ਦਾ ਕਾਰਨ ਪਤਾ ਲਗਾ ਲਿਆ ਜਾਵੇਗਾ।ਹ