ਮਾਂ ਦੇ ਸਨ ਪੁੱਤ ਦੇ ਦੋਸਤ ਨਾਲ ਹੀ ਨਾਜਾਇਜ਼ ਸੰਬੰਧ ,ਮੁੰਡੇ ਦੇ ਘਰ ਵਾਲਿਆਂ ਨੇ ਕਰ ਦਿੱਤਾ ਆ ਕੇ ਵੱਡਾ ਕਾਂਡ

Uncategorized

ਅੱਜਕੱਲ੍ਹ ਲੋਕਾਂ ਵਿੱਚ ਵਧਦੇ ਹੋਏ ਗੁੱਸੇ ਦੇ ਚੱਲਦੇ ਪੰਜਾਬ ਵਿਚ ਬਹੁਤ ਸਾਰੇ ਕਤਲ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਥੇ ਕਿ ਇਕ ਪਰਿਵਾਰ ਵੱਲੋਂ ਇਕ ਔਰਤ ਦਾ ਕ-ਤ-ਲ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਔਰਤ ਦੇ ਉਨ੍ਹਾਂ ਦੇ ਪੁੱਤਰ ਨਾਲ ਸਬੰਧ ਸੀ ।ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਨਾਂ ਸੀਮਾ ਰਾਣੀ ਸੀ ਜਿਸ ਦੇ ਤਿੰਨ ਪੁੱਤਰ ਹਨ ਜੋ ਕਿ ਨੌਜਵਾਨ ਹਨ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਅਤੇ ਗੁਰਜੰਟ ਸਿੰਘ ਨਾਂ ਦਾ ਵਿਅਕਤੀ ਉਨ੍ਹਾਂ ਦੇ ਘਰ ਬੈਠੇ ਸੀ ਅਤੇ ਉਸੇ ਸਮੇਂ ਤਿੰਨ ਵਿਅਕਤੀ ਆਏ ਜੋ ਕਿ ਗੁਰਜੰਟ ਸਿੰਘ ਦੇ ਘਰੋਂ ਸੀ । ਉਨ੍ਹਾਂ ਵਿੱਚੋਂ ਇੱਕ ਗੁਰਜੰਟ ਸਿੰਘ ਦਾ ਪਿਤਾ ਇਕ ਗੁਰਜੰਟ ਸਿੰਘ ਦਾ ਭਰਾ ਅਤੇ ਤੀਜਾ ਅਣਪਛਾਤਾ ਵਿਅਕਤੀ ਸੀ

ਤਿੰਨਾਂ ਨੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ।ਜਿਸ ਕਾਰਨ ਉਨ੍ਹਾਂ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੁਰਜੰਟ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਹੁਣ ਉਸ ਦਾ ਕੋਈ ਪਤਾ ਨਹੀਂ ਹੈ ਕਿ ਉਹ ਕਿੱਥੇ ਹੈ ਇਨ੍ਹਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਨਾਲ ਇਨ੍ਹਾਂ ਦੇ ਚੰਗੇ ਸੰਬੰਧ ਸੀ। ਜੋ ਕਿ ਗੁਰਜੰਟ ਸਿੰਘ ਦੇ ਪਰਿਵਾਰ ਗੀਤਾਂ ਵੱਲੋਂ ਮਨਜ਼ੂਰ ਨਹੀਂ ਕੀਤੇ ਜਾ ਰਹੇ ਸੀ। ਸੌ ਉਨ੍ਹਾਂ ਦੁਆਰਾ ਇਹ ਕਦਮ ਚੁੱਕਿਆ ਗਿਆ ।ਇਨ੍ਹਾਂ ਲੜਕਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਨ੍ਹਾਂ ਦੀ ਮਾਂ ਦੇ ਕਾਤਲਾਂ ਨੂੰ ਜੇਲ੍ਹ ਪਿੱਛੇ ਭੇਜਣਾ ਚਾਹੀਦਾ ਹੈ

ਕਿਉਂਕਿ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਵੀ ਮਾਰਨ ਦੀਅਾਂ ਧਮਕੀਅਾਂ ਦਿੱਤੀਅਾਂ ਜਾਂਦੀਅਾਂ ਹਨ। ੲਿਸ ਤੋਂ ੲਿਲਾਵਾ ਇਨ੍ਹਾਂ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਮਾਂ ਵੀ ਮਰ ਚੁੱਕੀ ਹੈ ਹੁਣ ਇਹ ਤਿੰਨੇ ਭਰਾ ਹੀ ਰਹਿ ਚੁੱਕੇ ਹਨ ਅਤੇ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਇਸ ਲਈ ਇਨ੍ਹਾਂ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਨੂੰ ਜੇਲ੍ਹਾਂ ਚ ਸੁੱਟਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ।ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ, ਉਹ ਹਸਪਤਾਲ ਵਿੱਚ ਹੈ ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ

ਕਿ ਸੀਮਾ ਰਾਣੀ ਦੀ ਮੌਕੇ ਤੇ ਮੌਤ ਹੋਈ ਸੀ ਜਿਸ ਤੋਂ ਬਾਅਦ ਗੁਰਜੰਟ ਸਿੰਘ ਦੇ ਪਿਤਾ ਉਸ ਦਾ ਭਰਾ ਅਤੇ ਇੱਕ ਅਣਪਛਾਤਾ ਵਿਅਕਤੀ ਘਰੋਂ ਭੱਜ ਚੁੱਕੇ ਹਨ। ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਛੇਤੀ ਹੀ ਇਨ੍ਹਾਂ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੀ।

Leave a Reply

Your email address will not be published. Required fields are marked *