ਕਰਫਿਊ ਦੌਰਾਨ ਇੱਕ ਘਰ ਵਿੱਚ ਵੜ ਕੇ ਸਾਰੇ ਮੈਂਬਰਾਂ ਉੱਪਰ ਕੀਤਾ ਗਿਆ ਜਾਨਲੇਵਾ ਹਮਲਾ

Uncategorized

ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਇੰਨਾ ਵਧ ਚੁੱਕਿਆ ਹੈ ਕਿ ਛੋਟੀ ਜਿਹੀ ਗੱਲ ਤੇ ਹੀ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ ।ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਥੇ ਕੇ ਜਲੰਧਰ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਦਿਵਿਆਂਗ ਚਾਵਲਾ ਅਤੇ ਉਸ ਦੇ ਪਰਿਵਾਰ ਉਤੇ ਵੀਹ ਪੱਚੀ ਵਿਅਕਤੀਆਂ ਵੱਲੋਂ ਜਾਨਲੇਵਾ ਹ-ਮ-ਲਾ ਕੀਤਾ ਗਿਆ । ਦੱਸ ਦੇਈਏ ਕਿ ਜਦੋਂ ਇਨ੍ਹਾਂ ਹਮਲਾਵਰਾਂ ਨੇ ਹਮਲਾ ਕੀਤਾ ਤਾਂ ਉਸ ਸਮੇਂ ਕਰਫਿਊ ਲੱਗਿਆ ਹੋਇਆ ਸੀ ਅਤੇ ਇਨ੍ਹਾਂ ਵੱਲੋਂ ਦਿਵਿਆਂਗ ਚਾਵਲਾ ਦੇ ਘਰ ਆ ਕੇ ਉਨ੍ਹਾਂ ਉਤੇ ਹਮਲਾ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ ਤੇਜ਼ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ

ਜਿਸ ਤੋਂ ਬਾਅਦ ਪੁਲਸ ਦੁਆਰਾ ਇਨ੍ਹਾਂ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ।ਦੱਸ ਦਈਏ ਕਿ ਇਹ ਹਮਲਾ ਬਹੁਤ ਹੀ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਇਆ ਦਿਵਿਆਂਗ ਚਾਵਲਾ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਵਿੱਚ ਕ੍ਰਿਕਟ ਖੇਡਣ ਲਈ ਇੱਕ ਗਰਾਊਂਡ ਵਿੱਚ ਗਿਆ ਸੀ ਜਿਥੇ ਕਿ ਉਸ ਤੋਂ ਗਲਤੀ ਨਾਲ ਇਕ ਮੋਂਟੀ ਨਾਂ ਦੇ ਵਿਅਕਤੀ ਨੂੰ ਧੱਕਾ ਲੱਗ ਗਿਆ ਸੀ। ਜਿਸਤੋਂ ਬਾਅਦ ਮੋਂਟੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਉਤੇ ਆਪਣੇ ਘੜੇ ਨਾਲ ਹ-ਮ-ਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ । ਜਿਸ ਤੋਂ ਬਾਅਦ ਗਰਾਊਂਡ ਵਿੱਚ ਮੌਜੂਦ ਲੜਕਿਆਂ ਵੱਲੋਂ ਦੋਨਾਂ ਨੂੰ ਅਲੱਗ ਅਲੱਗ ਕੀਤਾ ਗਿਆ ਅਤੇ ਉਸ ਸਮੇਂ ਮੋਂਟੀ ਆਪਣਾ ਕੜਾ ਲੈ ਕੇ ਭੱਜ ਗਿਆ।

ਉਸ ਨੇ ਦੱਸਿਆ ਕਿ ਅਗਲੇ ਦਿਨ ਹੀ ਮੋਂਟੀ ਆਪਣੇ ਵੀਹ ਪੱਚੀ ਦੋਸਤਾਂ ਨਾਲ ਉਸ ਦੇ ਘਰ ਆਇਆ ਅਤੇ ਉਨ੍ਹਾਂ ਦੇ ਘਰ ਵਾਲਿਆਂ ਨਾਲ ਵੀ ਕੁੱਟਮਾਰ ਕੀਤੀ ਅਤੇ ਘਰ ਦਾ ਕਾਫੀ ਨੁਕਸਾਨ ਕੀਤਾ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾ ਚੁੱਕੇ ਸੀ ,ਜਦੋਂ ਉਸ ਨੇ ਕੜੇ ਨਾਲ ਮੇਰੇ ਉਤੇ ਵਾਰ ਕੀਤਾ ਸੀ। ਪਰ ਉਸ ਨੇ ਫਿਰ ਵੀ ਦੁਬਾਰਾ ਹਮਲਾ ਕੀਤਾ ਜਿਸ ਤੋਂ ਬਾਅਦ ਪੁਲੀਸ ਵੱਲੋਂ ਇਸ ਕੇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ

ਕਿ ਪੁਲੀਸ ਇਸ ਕੇਸ ਵਿਚ ਛਾਣਬੀਣ ਕਰ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਇਸ ਸਮੇਂ ਇਸ ਕੇਸ ਸੰਬੰਧਿਤ ਫਡ਼੍ਹੇ ਹਨ ਉਨ੍ਹਾਂ ਉੱਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਚੱਲ ਰਹੇ ਹਨ।

Leave a Reply

Your email address will not be published.