ਜੇਕਰ ਵੈਨਕੂਵਰ ਜਾਂਦੇ ਤੁਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਹੋਵੇਗਾ ਮੋਟਾ ਜ਼ੁਰਮਾਨਾ

Uncategorized

ਜੇਕਰ ਤੁਸੀਂ ਵੀ ਵਿਦੇਸ਼ ਜਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਉੱਤੇ ਉਤਰਦੇ ਹੋ ਤਾਂ ਉੱਥੇ ਤੁਹਾਨੂੰ ਕੁਝ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ,ਪਰ ਜੇਕਰ ਤੁਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਭਾਰੀ ਹਰਜਾਨਾ ਭੁਗਤਨਾ ਪੈ ਸਕਦਾ ਹੈ। ਕਿਉਂਕਿ ਜਿਵੇਂ ਕਿ ਵਿਦੇਸ਼ੀ ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਕੋਰੋਨਾ ਦੀ ਹੁਣ ਤੀਸਰੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸਤੋਂ ਬਾਅਦ ਬਾਨੋ ਕੁੰਵਰ ਇੰਟਰਨੈਸ਼ਨਲ ਏਅਰਪੋਰਟ ਤੇ ਸਖ਼ਤਾਈ ਵਧਾਈ ਜਾ ਚੁੱਕੀ ਹੈ ਦੋ ਫਰਵਰੀ ਨੂੰ ਇਹ ਹਦਾਇਤਾਂ ਜਾਰੀ ਹੋਈਆਂ ਸੀ ਕਿ ਜੇਕਰ ਕੋਈ ਵੀ ਵਿਅਕਤੀ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਉਤਰਦਾ ਹੈ

ਤਾਂ ਉਸ ਨੂੰ ਚੌਦਾਂ ਦਿਨਾਂ ਲਈ ਕੁਆਰਨਟਿਨ ਰਹਿਣਾ ਪਵੇਗਾ। ਇਸ ਤੋਂ ਇਲਾਵਾ ਜਦੋਂ ਤਕ ਉਸ ਦੀ ਕੋਰੋਨਾ ਰਿਪੋਰਟ ਨਹੀਂ ਆਉਂਦੀ ਓਨਾ ਚਿਰ ਉਸ ਨੂੰ ਸਰਕਾਰ ਵੱਲੋਂ ਦਿੱਤੇ ਹੋਏ ਅਕੰਮੋਡੇਸ਼ਨ ਵਿਚ ਰਹਿਣਾ ਪਵੇਗਾ। ਭਾਵ ਕਿ ਇੱਕ ਵਿਅਕਤੀ ਤਿੰਨ ਦਿਨਾਂ ਲਈ ਸਰਕਾਰੀ ਅਕਾਮੋਡੇਸ਼ਨ ਚ ਰਹਿ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹਦਾਇਤਾਂ ਸਰਕਾਰ ਵੱਲੋਂ ਦਿੱਤੀਅਾਂ ਗੲੀਅਾਂ ਹਨ ਜਿਨ੍ਹਾਂ ਦੀ ਪਾਲਣਾ ਏਅਰਪੋਰਟ ਉੱਤੇ ਉਤਰਨ ਵਾਲੇ ਵਿਅਕਤੀਆਂ ਨੂੰ ਕਰਨੀਆਂ ਹੋਣਗੀਆਂ ,ਨਹੀਂ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਚੁਕਾਉਣਾ ਹੋਵੇਗਾ। ਦੱਸ ਦੇਈਏ ਕਿ ਵਿਦੇਸ਼ੀ ਸਰਕਾਰ ਵੱਲੋਂ ਇਹ ਹਦਾਇਤ ਜਾਰੀ ਹੈ

ਕਿ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਤਿੱਨ ਹਜਾਰ ਡਾਲਰ ਜੁਰਮਾਨਾ ਦੇਣਾ ਹੋਵੇਗਾ ਅਤੇ ਨਾਲ ਹੀ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ।ਇਸ ਤੋਂ ਇਲਾਵਾ ਇਹ ਜੁਰਮਾਨਾ ਮਿਲੀਅਨਜ਼ ਦੇ ਵਿੱਚ ਵੀ ਹੋ ਸਕਦਾ ਹੈ। ਸੋ ਵੈਨਕੂਵਰ ਦੇ ਏਅਰਪੋਰਟ ਉਤੇ ਉਤਰਨ ਵਾਲੇ ਯਾਤਰੀਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੋਰੂਨਾ ਸਬੰਧੀ ਹਦਾਇਤਾਂ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਣ। ਦੱਸ ਦਈਏ ਕਿ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਬਹੁਤ ਹੀ ਮਸ਼ਹੂਰ ਏਅਰਪੋਰਟ ਹੈ ਜਿੱਥੇ ਕਿ ਮਹੀਨੇ ਵਿੱਚ ਦੋ ਲੱਖ ਯਾਤਰੀਆਂ ਦਾ ਆਉਣਾ ਜਾਣਾ ਰਹਿੰਦਾ ਹੈ।

ਇਸ ਲਈ ਇੱਥੇ ਕੋਰੋਨਾ ਦਾ ਖਤਰਾ ਜ਼ਿਆਦਾ ਹੈ ਇਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫ਼ੈਸਲੇ ਲਏ ਗਏ ਹਨ ਜੋ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਬਣਾਏ ਗਏ ਹਨ।

Leave a Reply

Your email address will not be published. Required fields are marked *